ਫੋਰਟ ਲਾਡਰਡੇਲ (ਭਾਸ਼ਾ) : ਅਮਰੀਕਾ ਵਿਚ ਲੱਖਾਂ ਬੱਚਿਆਂ ਨੂੰ ਸ਼ੁੱਕਰਵਾਰ ਨੂੰ ਇਹ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਕਾਰਨ ਪਤਝੜ (ਸਤੰਬਰ ਤੋਂ ਦਸੰਬਰ) ਦੇ ਮੌਸਮ ਵਿਚ ਉਨ੍ਹਾਂ ਦੇ ਪੂਰੇ ਸਮੇਂ ਲਈ ਸਕੂਲ ਜਾ ਪਾਉਣ ਦੀ ਸੰਭਾਵਨਾ ਨਹੀਂ ਹੈ। ਅਧਿਕਾਰੀਆਂ ਨੇ ਗਰਮੀਆਂ ਦੀ ਛੁੱਟੀ ਦੇ ਬਾਅਦ ਕੀ ਹੋਵੇਗਾ ਇਸ ਗੱਲ ਦੀ ਜਾਣਕਾਰੀ ਦਿੱਤੀ। ਇਹ ਘੋਸ਼ਣਾ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਦੇ ਕਈ ਸੂਬੇ ਖ਼ਾਸਤੌਰ 'ਤੇ ਸੰਨ ਬੈਲਟ ਵਿਚ ਆਉਣ ਵਾਲੇ ਖ਼ੇਤਰ ਵਾਇਰਸ ਦੇ ਵੱਧਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਟੈਕਸਾਸ ਅਤੇ ਕੈਲੀਫੋਰਨੀਆ ਵਿਚ ਫੌਜੀ ਡਾਕਟਰਾਂ ਦੇ ਦਲਾਂ ਨੂੰ ਹਸਪਤਾਲਾਂ ਵਿਚ ਤਾਇਨਾਤ ਕੀਤਾ ਗਿਆ ਹੈ। ਅਮਰੀਕਾ ਦੇ ਦੱਖਣੀ ਪੂਰਬ ਤੋਂ ਲੈ ਕੇ ਦੱਖਣੀ ਪੱਛਮ ਵਿਚਕਾਰ ਆਉਣ ਵਾਲੇ ਖੇਤਰਾਂ ਨੂੰ 'ਸੰਨ ਬੇਲਟ' ਕਹਿੰਦੇ ਹਨ। ਇਸ ਖ਼ੇਤਰ ਵਿਚ ਕਈ ਮੌਸਮ ਆਉਂਦੇ ਹਨ। ਕੈਲੀਫੋਰਨੀਆ ਦੇ ਗਵਰਨਰ ਗਾਵਿਨ ਨਿਊਸੋਮ ਨੇ ਸਕੂਲ ਦੁਬਾਰਾ ਖੋਲ੍ਹਣ ਲਈ ਸਖ਼ਤ ਮਾਪਦੰਡ ਨਿਰਧਾਰਤ ਕੀਤੇ ਹਨ।
ਨਿਯਮ ਅਨੁਸਾਰ ਦੂਜੀ ਜਮਾਤ ਤੋਂ ਅੱਗੇ ਦੀਆਂ ਜਮਾਤਾਂ ਦੇ ਵਿਦਿਆਰਥੀ ਅਤੇ ਸਾਰੇ ਕਾਮੇ ਸਕੂਲ ਵਿਚ ਮਾਸਕ ਪਹਿਨਣਗੇ। ਟੈਕਸਾਸ ਨੇ ਸਰਕਾਰੀ ਸਕੂਲਾਂ ਨੂੰ ਪਤਝੜ ਦੇ ਮੌਸਮ ਵਿਚ 50 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਲਈ ਆਪਣੀ ਸੁਵਿਧਾਵਾਂ ਬੰਦ ਰੱਖਣ ਦੀ ਇਜਾਜ਼ਤ ਦਿੱਤੀ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ, ਵਿੱਦਿਅਕ ਸਾਲ ਦੇ ਪਹਿਲੇ 8 ਹਫ਼ਤੇ ਤੱਕ ਸਿਰਫ਼ ਆਨਲਾਈਨ ਸਿੱਖਿਆ ਦੇ ਸਕਦੇ ਹਨ। ਇਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਸ਼ਾਇਦ ਨਵੰਬਰ ਤੱਕ ਹੀ ਕੁੱਝ ਸ਼ਹਿਰਾਂ ਵਿਚ ਸਕੂਲਾਂ ਵਿਚ ਬੱਚੇ ਆ ਸਕਣਗੇ। ਸ਼ਿਕਾਗੋ ਦੇ ਬੱਚੇ ਹਫ਼ਤੇ ਵਿਚ ਸਿਰਫ਼ 2 ਦਿਨ ਜਮਾਤ ਵਿਚ ਆਉਣਗੇ ਅਤੇ 3 ਦਿਨਾਂ ਤੱਕ ਅਧਿਕਾਰੀਆਂ ਵੱਲੋਂ ਤਿਆਰ ਕੀਤੀ ਗਈ ਇਕ ਅਸਥਾਈ ਯੋਜਨਾ ਦੇ ਤਹਿਤ ਪੜ੍ਹਾਈ ਕਰਣਗੇ। ਧਿਆਨਦੇਣ ਯੋਗ ਹੈ ਕਿ ਸੰਨ ਬੈਲਟ ਖ਼ੇਤਰ ਵਿਚ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਨਫੈਕਸ਼ਨ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ।
ਲਾਈਵ ਸ਼ੋਅ 'ਚ ਐਂਕਰ ਦਾ ਟੁੱਟ ਗਿਆ ਦੰਦ, ਫਿਰ ਵੀ ਖ਼ਬਰਾਂ ਪੜ੍ਹਨੀਆਂ ਨਾ ਛੱਡੀਆਂ
NEXT STORY