ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਈਰਾਨ ਨਾਲ ਗੱਲਬਾਤ ਤੋਂ ਪਹਿਲਾਂ ਉਸ ਦੀ ਕੋਈ ਸ਼ਰਤ ਨਹੀਂ ਹੈ। ਸਿਰਫ ਇਹੀ ਹੈ ਕਿ ਅਮਰੀਕਾ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵੇਗਾ। ਇੱਥੇ ਦੱਸ ਦਈਏ ਕਿ ਸੱਤਾ ਵਿਚ ਆਉਣ ਮਗਰੋਂ ਟਰੰਪ ਨੇ ਈਰਾਨ ਨਾਲ ਪਰਮਾਣੂ ਸਮਝੌਤਾ ਖਤਮ ਕਰ ਲਿਆ ਸੀ। ਨਾਲ ਹੀ ਉਸ 'ਤੇ ਪਾਬੰਦੀਆਂ ਵੀ ਲਗਾ ਦਿੱਤੀਆਂ ਸਨ।
ਇਕ ਪ੍ਰੋਗਰਾਮ ਵਿਚ ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਜਿੱਥੋਂ ਤੱਕ ਮੇਰਾ ਸਵਾਲ ਹੈ, ਗੱਲਬਾਤ ਤੋਂ ਪਹਿਲਾਂ ਕੋਈ ਸ਼ਰਤ ਨਹੀਂ ਹੈ।'' ਇਕ ਹੋਰ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ,''ਦੇਖੋ ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦੇ। ਜੇਕਰ ਈਰਾਨ ਇਸ ਦੇ ਬਾਰੇ ਵਿਚ ਗੱਲ ਕਰਨਾ ਚਾਹੁੰਦਾ ਹੈ ਤਾਂ ਚੰਗਾ ਹੈ। ਨਹੀਂ ਤਾਂ ਆਉਣ ਵਾਲੇ ਲੰਬੇ ਸਮੇਂ ਵਿਚ ਈਰਾਨ ਕਮਜ਼ੋਰ ਹੁੰਦੀ ਅਰਥਵਿਵਸਥਾ ਦੇਖ ਸਕਦਾ ਹੈ।''
ਸ਼੍ਰੀਲੰਕਾ 'ਚ ਬੌਧ ਧਰਮ ਗੁਰੂ ਦੀ ਅਪੀਲ- 'ਮੁਸਲਿਮਾਂ ਨੂੰ ਪੱਥਰ ਮਾਰੋ'
NEXT STORY