ਕੋਲੰਬੀਆ (ਭਾਸ਼ਾ): ਅਮਰੀਕਾ ਦੇ ਦੱਖਣੀ ਕੈਰੋਲੀਨਾ ਵਿਚ ਰਹਿਣ ਵਾਲੀ ਇਕ ਬੀਬੀ 'ਤੇ ਇਕ ਸਾਲ ਦੇ ਫਰਕ 'ਤੇ ਉਸ ਦੇ ਨਵਜੰਮੇ ਬੱਚਿਆਂ ਨੂੰ ਕਚਰੇ ਦੇ ਬੈਗ ਵਿਚ ਪਾ ਕੇ ਸੁੱਟਣ ਦੇ ਮਾਮਲੇ ਵਿਚ ਮੁਕੱਦਮਾ ਚਲਾਇਆ ਜਾ ਰਿਹਾ ਹੈ। ਐਲਿਸਾ ਡੇਵਾਲਟ ਬੱਚਿਆਂ ਦੀ ਮੌਤ ਦੇ ਦੋਹਾਂ ਮਾਮਲਿਆਂ ਵਿਚ ਇਸ ਹਫਤੇ ਅਦਾਲਤ ਵਿਚ ਪੇਸ਼ ਨਹੀਂ ਹੋਈ। ਪਰ ਬੀਬੀ ਦੇ ਵਕੀਲ ਹੌਰੀ ਕਾਊਂਟੀ ਅਦਾਲਤ ਕੰਪਲੈਕਸ ਵਿਚ ਉਸ ਦਾ ਪੱਖ ਰੱਖ ਰਹੇ ਹਨ। ਵਕੀਲਾਂ ਨੇ ਬੁੱਧਵਾਰ ਨੂੰ ਪੁਲਸ ਦੀ ਡੇਵਾਲਟ ਨਾਲ ਪੁੱਛਗਿੱਛ ਦੀ ਇਕ ਰਿਕਾਡਿੰਗ ਚਲਾਈ। ਡੇਵਾਲਟ ਨੇ ਜਦੋਂ ਦਸੰਬਰ 2018 ਵਿਚ ਇਕ ਬੱਚੇ ਨੂੰ ਜਨਮ ਦਿੱਤਾ ਸੀ ਤਾਂ ਉਸ ਦੇ ਨਾਲ ਗਰਭਨਾਲ ਨਹੀਂ ਨਿਕਲੀ ਸੀ ਅਤੇ ਇਸ ਕਾਰਨ ਹੋਏ ਇਨਫੈਕਸ਼ਨ ਕਾਰਨ ਉਸ ਨੂੰ ਹਸਪਤਾਲ ਆਉਣਾ ਪਿਆ ਅਤੇ ਇਹਨਾਂ ਘਟਨਾਵਾਂ ਦਾ ਖੁਲਾਸਾ ਹੋਇਆ।
ਡੇਵਾਲਟ ਨੂੰ ਰਿਕਾਡਿੰਗ ਵਿਚ, ਜਾਂਚ ਅਧਿਕਾਰੀਆਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸ ਨੇ ਆਪਣੇ ਪੁਰਸ਼ ਦੋਸਤ ਅਤੇ ਆਪਣੀ ਮਾਂ ਦੋਹਾਂ ਤੋਂ ਆਪਣੇ ਗਰਭਵਤੀ ਹੋਣ ਦੀ ਗੱਲ ਲੁਕੋਈ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਨੌਰਥ ਮੈਰਟਲ ਬੀਚ ਦੇ ਘਰ ਵਿਚ ਇਕੱਲੇ ਹੀ ਬੱਚੇ ਨੂੰ ਜਨਮ ਦਿੱਤਾ ਸੀ। ਦਰਦ ਤੋਂ ਉਭਰਨ ਦੇ ਬਾਅਦ ਜਦੋਂ ਉਸ ਨੂੰ ਪਤਾ ਚੱਲਿਆ ਕਿ ਬੱਚਾ ਬੇਹੋਸ਼ ਹੈ ਤਾਂ ਉਸ ਨੇ ਬੱਚੇ ਨੂੰ ਕਚਰੇ ਦੇ ਬੈਗ ਵਿਚ ਪਾਇਆ ਅਤੇ ਸੁੱਟ ਦਿੱਤਾ। ਅਦਾਲਤ ਵਿਚ ਸੁਣਵਾਈ ਵਿਚ ਦੱਸਿਆ ਗਿਆ ਕਿ ਨਵੰਬਰ 2017 ਵਿਚ ਵੀ ਉਸ ਨੇ ਇਕੱਲੇ ਹੀ ਇਕ ਬੱਚੀ ਨੂੰ ਜਨਮ ਦਿੱਤਾ ਸੀ ਅਤੇ ਜਦੋਂ ਦੇਖਿਆ ਕਿ ਬੱਚੀ ਦੀ ਗਰਦਨ ਨਾਲ ਗਰਭਨਾਲ ਲਿਪਟੀ ਹੋਈ ਹੈ ਤਾਂ ਉਸ ਨੇ ਬੱਚੀ ਨੂੰ ਵੀ ਸੁੱਟ ਦਿੱਤਾ। ਬੀਬੀ ਨੇ ਉਦੋਂ ਵੀ ਗਰਭਵਤੀ ਹੋਣ ਤੇ ਜਣੇਪੇ ਦੀ ਗੱਲ ਲੁਕੋਈ ਸੀ ਅਤੇ ਉਦੋਂ ਕਈ ਇਨਫੈਕਸ਼ਨ ਨਾ ਹੋਣ ਦੇ ਕਾਰਨ ਕਿਸੇ ਨੂੰ ਕੁਝ ਪਤਾ ਨਹੀਂ ਚੱਲ ਸਕਿਆ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: NSW ਨੇ ਤਾਲਾਬੰਦੀ 'ਚ ਢਿੱਲ ਦੇਣ 'ਤੇ ਲਗਾਈ ਰੋਕ
ਵੀਡੀਓ ਦੇ ਮੁਤਾਬਕ, ਡੇਵਾਲਟ ਨੇ ਪਹਿਲਾਂ ਤਾਂ ਬੱਚੇ ਨੂੰ ਜਨਮ ਦੇਣ ਦੀ ਗੱਲ ਤੋਂ ਇਨਕਾਰ ਕੀਤਾ ਪਰ ਜਾਂਚ ਅਧਿਕਾਰੀਆਂ ਨੇ ਦਬਾਅ ਪਾਇਆ ਤਾਂ ਉਸ ਨੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ,'ਮੈਂ ਕੁਝ ਨਹੀਂ ਸੋਚਿਆ। ਕੁਝ ਵੀ ਨਹੀਂ। ਮੈਂ ਡਰ ਗਈ ਸੀ।'' ਵਕੀਲ ਜੋਸ਼ ਹੋਲਫੋਰਡ ਨੇ ਬੁੱਧਵਾਰ ਨੂੰ ਆਪਣੇ ਸ਼ੁਰੂਆਤੀ ਬਿਆਨ ਵਿਚ ਕਿਹਾ ਕਿ ਇਹ ਕਤਲ ਦਾ ਮੁਕੱਦਮਾ ਨਹੀਂ ਹੈ। ਉਹਨਾਂ ਨੇ ਕਿਹਾ,''ਸਾਡੇ ਕੋਲ ਇਸ ਗੱਲ ਨੂੰ ਸਾਬਤ ਕਰਨ ਦੇ ਸਬੂਤ ਨਹੀਂ ਹਨ ਕਿ ਦੋਸ਼ੀ ਨੇ ਜਾਣਬੁੱਝ ਕੇ ਆਪਣੇ ਬੱਚਿਆਂ ਨੂੰ ਮਾਰ ਦਿੱਤਾ। ਅਸੀਂ ਇਹ ਨਹੀਂ ਕਹਿ ਰਹੇ ਕਿ ਉਸ ਨੇ ਜਾਣਬੁੱਝ ਕੇ ਆਪਣੇ ਬੱਚਿਆਂ ਦਾ ਗਲਾ ਦਬਾ ਦਿੱਤਾ।''
ਨੇਵਾਦਾ 'ਚ ਇਕ ਹੀ ਵਿਅਕਤੀ ਦੋ ਵਾਰ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ
NEXT STORY