Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 05, 2026

    9:20:09 AM

  • voting continues in guruharsahai  mamdot and jalalabad

    ਗੁਰੂਹਰਸਹਾਏ, ਮਮਦੋਟ ਤੇ ਜਲਾਲਾਬਾਦ 'ਚ ਵੋਟਾਂ ਪੈਣ...

  • voting will be held in these 4 areas of punjab today

    ਪੰਜਾਬ ਦੇ ਇਨ੍ਹਾਂ 4 ਇਲਾਕਿਆਂ 'ਚ ਅੱਜ ਪੈਣਗੀਆਂ...

  • padma vibhushan pandavani singer teejan bai passes away

    ਪਦਮ ਵਿਭੂਸ਼ਣ ਪੰਡਵਾਨੀ ਗਾਇਕਾ ਤੀਜਨ ਬਾਈ ਦਾ...

  • pm modi receives death threat

    PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਮਿਲਦੀ ਹੈ ਤਨਖਾਹ! ਪੈਨਸ਼ਨ ਬਾਰੇ ਸੁਣ ਹੀ ਉੱਡ ਜਾਣਗੇ ਹੋਸ਼

INTERNATIONAL News Punjabi(ਵਿਦੇਸ਼)

ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਮਿਲਦੀ ਹੈ ਤਨਖਾਹ! ਪੈਨਸ਼ਨ ਬਾਰੇ ਸੁਣ ਹੀ ਉੱਡ ਜਾਣਗੇ ਹੋਸ਼

  • Edited By DILSHER,
  • Updated: 06 Nov, 2024 07:43 PM
United States of America
usa president monthly income
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ, ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਪਛਾੜ ਕੇ ਡੌਨਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਅੱਜ ਬੇਸ਼ਕ ਨਤੀਜੇ ਸਾਹਮਣੇ ਆ ਗਏ ਹਨ ਪਰ ਫਿਰ ਵੀ ਪਰੰਪਰਾ ਮੁਤਾਬਕ, ਨਵੇਂ ਚੁਣੇ ਗਏ ਰਾਸ਼ਟਰਪਤੀ 20 ਜਨਵਰੀ, 2025 ਨੂੰ ਹੀ ਚਾਰ ਸਾਲ ਦੇ ਕਾਰਜਕਾਲ ਲਈ ਰਸਮੀ ਤੌਰ 'ਤੇ ਅਹੁਦਾ ਸੰਭਾਲਣਗੇ। ਅਮਰੀਕਾ ਦੇ ਰਾਸ਼ਟਰਪਤੀ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਜਿਹੇ 'ਚ ਬਹੁਤ ਸਾਰੇ ਲੋਕਾਂ ਦਾ ਇਹ ਸੋਚਣਾ ਸੁਭਾਵਿਕ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਆਖਰ ਕਿੰਨੀ ਤਨਖ਼ਾਹ ਮਿਲਦੀ ਹੈ? ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਰਾਸ਼ਟਰਪਤੀ ਨੂੰ ਮਿਲਣ ਵਾਲੀ ਤਨਖਾਹ ਅਤੇ ਭੱਤਿਆ 'ਤੇ

ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ

ਅਮਰੀਕਾ ਦੇ ਰਾਸ਼ਟਰਪਤੀ ਦੀ ਤਨਖ਼ਾਹ ਔਸਤ ਦੇਸ਼ ਵਾਸੀ ਨਾਲੋਂ ਛੇ ਗੁਣਾ ਵੱਧ ਹੈ। ਇੱਕ ਔਸਤ ਅਮਰੀਕੀ ਸਾਲਾਨਾ 63 ਹਜ਼ਾਰ 795 ਡਾਲਰ (ਕਰੀਬ 53 ਲੱਖ ਰੁਪਏ) ਕਮਾਉਂਦਾ ਹੈ। ਇਸੇ ਤਰ੍ਹਾਂ ਅਮਰੀਕਾ ਦੇ ਚੋਟੀ ਦੇ ਅਮੀਰ ਸਾਲਾਨਾ ਔਸਤਨ 7 ਲੱਖ 88 ਹਜ਼ਾਰ ਡਾਲਰ ਯਾਨੀ ਲਗਭਗ 6 ਕਰੋੜ 28 ਲੱਖ ਰੁਪਏ ਕਮਾਉਂਦੇ ਹਨ ਪਰ ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ ਇਸ ਤੋਂ ਲਗਭਗ ਅੱਧੀ ਹੈ। ਇਸ ਹਿਸਾਬ ਨਾਲ ਉਹ ਦੇਸ਼ ਦੇ ਚੋਟੀ ਦੇ 1 ਫੀਸਦ ਅਮੀਰਾਂ ਵਿੱਚ ਵੀ ਨਹੀਂ ਆਉਂਦੇ। ਹੁਣ ਤਕ ਰਾਸ਼ਟਰਪਤੀ ਜੋਅ ਬਾਇਡਨ ਨੂੰ 4 ਲੱਖ ਡਾਲਰ ਯਾਨੀ 3.36 ਕਰੋੜ ਰੁਪਏ ਸਾਲਾਨਾ ਤਨਖ਼ਾਹ ਮਿਲਦੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਵਾਧੂ 50 ਹਜ਼ਾਰ ਡਾਲਰ ਯਾਨੀ 42 ਲੱਖ ਰੁਪਏ ਖ਼ਰਚੇ ਵਜੋਂ ਮਿਲਦੇ ਹਨ।

ਇਸ ਦੇ ਨਾਲ ਹੀ ਰਾਸ਼ਟਰਪਤੀ ਨੂੰ ਅਧਿਕਾਰਤ ਆਵਾਸ ਤੇ ਦਫਤਰ ਜੋਕਿ ਵਾਸ਼ਿੰਗਟਨ ਡੀ. ਸੀ. 'ਚ ਵ੍ਹਾਈਟ ਹਾਊਸ ਹੈ ਮਿਲਦਾ ਹੈ। ਇਥੇ ਰਹਿਣ ਲਈ ਰਾਸ਼ਟਰਪਤੀ ਨੂੰ ਆਪਣੀ ਜੇਬ ਵਿੱਚੋਂ ਇਕ ਡਾਲਰ ਵੀ ਖਰਚਣ ਦੀ ਲੋੜ ਨਹੀਂ ਹੁੰਦੀ ਹੈ।  ਰਾਸ਼ਟਰਪਤੀ ਜਦ ਪਹਿਲੀ ਵਾਰ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਲੱਖ ਡਾਲਰ ਯਾਨੀ ਕਰੀਬ 84 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਪੈਸੇ ਨੂੰ ਉਹ ਆਪਣੀ ਸਹੂਲਤ ਅਨੁਸਾਰ ਘਰ ਦੀ ਸਜਾਵਟ 'ਤੇ ਖ਼ਰਚ ਕਰ ਸਕਦੇ ਹਨ। ਰਾਸ਼ਟਰਪਤੀ ਨੂੰ ਮਨੋਰੰਜਨ, ਸਟਾਫ਼ ਅਤੇ ਰਸੋਈਏ ਲਈ 19 ਹਜ਼ਾਰ ਡਾਲਰ ਯਾਨੀ ਲਗਭਗ 60 ਲੱਖ ਰੁਪਏ ਸਾਲਾਨਾ ਵੀ ਮਿਲਦੇ ਹਨ।

ਟਰੰਪ ਨੇ 2016 ਵਿੱਚ ਕਿਹਾ ਸੀ ਕਿ ਉਹ ਤਨਖਾਹ ਵਜੋਂ ਸਿਰਫ਼ ਇੱਕ ਡਾਲਰ ਹੀ ਲੈਣਗੇ। ਹਾਲਾਂਕਿ ਉਸ ਸਮੇਂ ਟਰੰਪ ਦੀ ਆਪਣੀ ਨਿੱਜੀ ਜਾਇਦਾਦ ਹੀ 3.7 ਅਰਬ ਡਾਲਰ ਦੀ ਸੀ।ਇਸ ਵਾਰ ਟਰੰਪ ਨੇ ਹਾਲੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ ਖੈਰ ਹਾਲੇ ਅਹੁੱਦਾ ਵੀ ਜਨਵਰੀ ਦੇ ਮਹੀਨੇ ਵਿੱਚ ਸੰਭਾਲਣਾ ਹੈ। ਵੇਖਣਾ ਹੋਵੇਗਾ ਇਸ ਵਾਰ ਵੀ ਉਹ ਪਹਿਲਾਂ ਵਾਂਗ 1 ਡਾਲਰ ਤਨਖਾਹ ਲੈਂਦੇ ਹਨ ਜਾਂ ਫਿਰ  4 ਲੱਖ ਡਾਲਰ ਯਾਨੀ 3.36 ਕਰੋੜ ਰੁਪਏ ਸਾਲਾਨਾ ਦਾ ਭੁਗਤਾਨ ਅਮਰੀਕਾ ਉਨ੍ਹਾਂ ਨੂੰ ਤਨਾਖਾਹ ਵਜੋਂ ਕਰੇਗਾ। ਇਹ ਤਾਂ ਹੋਈ ਤਨਖਾਹ ਦੀ ਗੱਲ ਹੁਣ ਗੱਲ ਕਰ ਲੈਣੇ ਹਾਂ ਭੱਤਿਆ ਬਾਰੇ-

ਲਾਭ ਅਤੇ ਭੱਤੇ

ਅਮਰੀਕਾ ਦੇ ਰਾਸ਼ਟਰਪਤੀ ਦੀਆਂ ਸਾਰੀਆਂ ਸਿਹਤ ਸੇਵਾਵਾਂ ਮੁਫ਼ਤ ਹਨ। ਅਮਰੀਕੀ ਰਾਸ਼ਟਰਪਤੀ ਨੂੰ ਯਾਤਰਾ ਲਈ ਇੱਕ ਲੀਮੋਜ਼ਿਨ ਕਾਰ, ਇੱਕ ਸਮੁੰਦਰੀ ਜਹਾਜ਼ ਅਤੇ ਏਅਰ ਫੋਰਸ ਵਨ ਨਾਮ ਦਾ ਇੱਕ ਹਵਾਈ ਜਹਾਜ਼ ਮਿਲਦਾ ਹੈ।ਰਾਸ਼ਟਰਪਤੀ ਦੇ ਬੇੜੇ ਵਿੱਚ ਸ਼ਾਮਲ ਲੀਮੋਜ਼ਿਨ ਕਾਰਾਂ ਆਧੁਨਿਕ ਸੁਰੱਖਿਆ ਅਤੇ ਸੰਚਾਰ ਪ੍ਰਣਾਲੀਆਂ ਨਾਲ ਲੈਸ ਹੁੰਦੀਆਂ ਹਨ। ਰਾਸ਼ਟਰਪਤੀ ਦੀਆਂ ਲੋੜਾਂ ਮੁਤਾਬਕ ਲੀਮੋਜ਼ਿਨ ਕਾਰਾਂ ਵਿੱਚ ਸਮੇਂ-ਸਮੇਂ 'ਤੇ ਜ਼ਰੂਰੀ ਸੋਧਾਂ ਕੀਤੀਆਂ ਜਾਂਦੀਆਂ ਹਨ। ਕਾਰਾਂ ਨੂੰ ਸੁਰੱਖਿਅਤ ਬਣਾਉਣ ਲਈ ਸਮੇਂ-ਸਮੇਂ 'ਤੇ ਬਦਲਾਵ ਵੀ ਕੀਤੇ ਜਾਂਦੇ ਹਨ।
ਏਅਰ ਫੋਰਸ ਵੰਨ ਦੇ ਹਵਾਈ ਜਹਾਜ਼ ਲਗਭਗ ਚਾਰ ਹਜ਼ਾਰ ਵਰਗ ਫੁੱਟ ਚੌੜੇ ਹਨ। ਇਸ ਨੂੰ 'ਫਲਾਇੰਗ ਕੈਸਲ' ਅਤੇ 'ਫਲਾਇੰਗ ਵ੍ਹਾਈਟ ਹਾਊਸ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਬਹੁਤ ਸੁਰੱਖਿਅਤ ਹੈ। ਇਸ ਵਿੱਚ ਰਾਸ਼ਟਰਪਤੀ ਨੂੰ ਆਪਣਾ ਰੋਜ਼ਾਨਾ ਕੰਮ ਕਰਨ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੌਜੂਦ ਹਨ। ਰਾਸ਼ਟਰਪਤੀ ਤੋਂ ਇਲਾਵਾ ਏਅਰ ਫੋਰਸ ਵੰਨ 'ਚ 100 ਦੇ ਕਰੀਬ ਸਟਾਫ ਮੈਂਬਰਾਂ ਲਈ ਵੀ ਯਾਤਰਾ ਦਾ ਪ੍ਰਬੰਧ ਹੈ।ਸੰਯੁਕਤ ਰਾਜ ਦੇ ਰਾਸ਼ਟਰਪਤੀ ਐਂਡਰਿਊਜ਼ ਏਅਰ ਫੋਰਸ ਬੇਸ ਤੋਂ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਲੈਂਦੇ ਹਨ।

ਵ੍ਹਾਈਟ ਹਾਊਸ

ਗੱਲ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀ ਤਨਖਾਹ ਦੀ ਹੋਵੇ ਜਾਂ ਭੱਤਿਆ ਦੀ, ਫਿਰ ਵੀ ਹਰ ਕੋਈ ਇਕ ਵਾਰ ਵਾਇ੍ਹਟ ਹਾਊਸ ਬਾਰੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ, ਤਾਂ ਤਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਭਵਨ ਨੂੰ ਵ੍ਹਾਈਟ ਹਾਊਸ ਕਿਹਾ ਜਾਂਦਾ ਹੈ। ਜਿੱਥੇ ਅਮਰੀਕਾ ਦੇ ਪਹਿਲੇ ਨਾਗਰਿਕ ਆਪਣੇ ਪਰਿਵਾਰ ਨਾਲ ਆਪਣੇ ਕਾਰਜਕਾਲ ਦੌਰਾਨ ਰਿਹਾਇਸ਼ ਕਰਦੇ ਹਨ। ਭਾਵੇਂ ਟਰੰਪ ਪਿਛਲੀ ਵਾਰ ਤਨਖ਼ਾਹ ਛੱਡ ਗਏ ਪਰ ਉਹ ਵੀ ਹੋਰ ਅਮਰੀਕੀ ਰਾਸ਼ਟਰਪਤੀਆਂ ਵਾਂਗ ਵ੍ਹਾਈਟ ਹਾਊਸ ਵਿੱਚ ਰਹੇ। ਛੇ ਮੰਜ਼ਿਲਾਂ ਵਾਲੇ ਆਲੀਸ਼ਾਨ ਵ੍ਹਾਈਟ ਹਾਊਸ ਵਿੱਚ 132 ਕਮਰੇ ਤੇ 35 ਬਾਥਰੂਮ ਹਨ। ਇਸ ਦੀ ਸਾਂਭ ਸੰਭਾਲ ਦਾ ਸਲਾਨਾ ਖ਼ਰਚਾ ਹੀ ਇੱਕ ਕਰੋੜ 27 ਲੱਖ ਡਾਲਰ ਆਉਂਦਾ ਹੈ। ਵ੍ਹਾਇਟ ਹਾਊਸ ਵਿੱਚ ਘਰੇਲੂ ਕੰਮ ਕਾਜ ਲਈ ਤਕਰੀਬਨ 100 ਮੁਜ਼ਾਲਮ ਹਨ। ਜਿਨ੍ਹਾਂ ਵਿੱਚ ਐਗਜ਼ੀਕਿਊਟਿਵ ਖਾਨਸਾਮੇ ਅਤੇ ਪੇਸਟਰੀ ਬਣਾਉਣ ਵਾਲੇ ਖਾਨਸਾਮੇ ਵੀ ਸ਼ਾਮਲ ਹਨ।

ਕੈਂਪ ਡੇਵਿਡ

ਵ੍ਹਾਇਟ ਹਾਊਸ ਦੇ ਨਾਲ ਹੀ ਗੱਲ ਕਰ ਲੈਣੇ ਹਾਂ ਰਾਸ਼ਟਰਪਤੀ ਦੇ ਫਾਰਮ ਹਾਊਸ ਦੀ, ਜੋਕਿ ਕੈਂਪ ਡੇਵਿਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁਦਰਤ ਦਾ ਅਨੰਦ ਮਾਣਨ ਲਈ ਅਮਰੀਕੀ ਰਾਸ਼ਟਰਪਤੀ ਕੋਲ ਇਹ 200 ਏਕੜ ਵਿੱਚ ਫੈਲਿਆ ਖ਼ਾਸ ਫਾਰਮ ਹਾਊਸ-ਕੈਂਪ ਡੇਵਿਡ ਹੈ। ਕੈਂਪ ਡੇਵਿਡ ਵਿੱਚ ਬਾਸਕਿਟਬਾਲ, ਬਾਲਿੰਗ, ਗੋਲਫ਼ ਖੇਡਣ ਆਦਿ ਦੀਆਂ ਸਹੂਲਤਾਂ ਮੌਜੂਦ ਹਨ। ਇਹ ਅਮਰੀਕੀ ਰਾਸ਼ਟਰਪਤੀਆਂ ਨੂੰ ਕੁਦਰਤ ਦੇ ਕੋਲ ਰਹਿਣ ਅਤੇ ਕੁਝ ਸ਼ਾਂਤ ਸਮਾਂ ਗੁਜ਼ਾਰਨ ਦਾ ਮੌਕਾ ਦਿੰਦਾ ਹੈ। ਇੱਥੇ ਵਿਦੇਸ਼ੀ ਰਾਸ਼ਟਰ ਮੁਖੀਆਂ ਨੂੰ ਵੀ ਠਹਿਰਾਇਆ ਜਾਂਦਾ ਹੈ।

ਏਅਰ ਫੋਰਸ-ਵੰਨ ਅਤੇ ਮਰੀਨ-ਵੰਨ

ਤਕਨੀਕੀ ਰੂਪ ਵਿੱਚ ਤਾਂ ਜਿਸ ਵੀ ਹਵਾਈ ਜਹਾਜ਼ ਵਿੱਚ ਅਮਰੀਕੀ ਰਾਸ਼ਟਰਪਤੀ ਸਵਾਰ ਹੁੰਦੇ ਹਨ ਉਸ ਨੂੰ ਏਅਰ ਫੋਰਸ-ਵੰਨ ਹੀ ਕਿਹਾ ਜਾਂਦਾ ਹੈ ਪਰ 20ਵੀਂ ਸਦੀ ਦੇ ਮੱਧ ਤੋਂ ਇਸ ਮੰਤਵ ਲਈ 2 ਖ਼ਾਸ ਜਹਾਜ਼ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੂੰ ਦੁਨੀਆਂ ਵਿੱਚ ਕਿਤੇ ਵੀ ਆਉਣ-ਜਾਣ ਲਈ ਅਮਰੀਕੀ ਹਵਾਈ ਫੌਜ ਦੇ 2 ਖ਼ਾਸ ਹਵਾਈ ਜਹਾਜ਼ ਮਿਲਦੇ ਹਨ। ਬੋਇੰਗ 747-200B ਵਰਗ ਇਨ੍ਹਾਂ 2 ਜਹਾਜ਼ਾਂ ਦੇ ਟੇਲ ਕੋਡ ਕ੍ਰਮਵਾਰ 28000 ਅਤੇ 29000 ਹਨ। ਇਨ੍ਹਾਂ ਦੋਵਾਂ ਵਿੱਚੋਂ ਜਿਸ ਕਿਸੇ ਵਿੱਚ ਵੀ ਅਮਰੀਕੀ ਰਾਸ਼ਟਰਪਤੀ ਸਵਾਰ ਹੋਣ ਉਸ ਨੂੰ ਏਅਰ ਫੋਰਸ-ਵੰਨ ਕਿਹਾ ਜਾਂਦਾ ਹੈ। ਏਅਰ ਫੋਰਸ-ਵੰਨ ਬੇਹੱਦ ਖਾਸ ਜਹਾਜ਼ ਹੁੰਦਾ ਹੈ, ਇਸ ਦੀ ਖਾਸੀਅਤਾਂ ਦੀ ਜੇਕਰ ਗੱਲ ਕਰੀਏ ਤਾਂ ਦੱਸ ਦਈਏ ਕਿ ਏਅਰ ਫੋਰਸ-ਵੰਨ 'ਚ ਉਡਾਣ ਦੌਰਾਨ ਤੇਲ ਭਰਨ ਦੀ ਸਮਰੱਥਾ ਹੁੰਦੀ ਹੈ। ਇਹ ਐਡਵਾਂਸਡ ਕਮਾਂਡ ਸੈਂਟਰ ਅਤੇ ਐਮਰਜੈਂਸੀ ਓਪਰੇਟਿੰਗ ਥਿਏਟਰ ਨਾਲ ਲੈਸ ਹੁੰਦਾ ਹੈ।ਇਸ ਦੀ ਇੱਕ ਘੰਟੇ ਦੀ ਉਡਾਣ ਉੱਪਰ 1,80,000 ਅਮਰੀਕੀ ਡਾਲਰ ਦਾ ਖ਼ਰਚਾ ਆਉਂਦਾ ਹੈ।

ਮਰੀਨ-ਵਨ ਹੈਲੀਕੌਪਟਰ

ਜਹਾਜ਼ ਤੋਂ ਇਲਾਵਾ ਰਾਸ਼ਟਰਪਤੀ ਨੂੰ ਮਰੀਨ-ਵੰਨ ਹੈਲੀਕਾਪਟਰ ਵੀ ਮਿਲਦਾ ਹੈ। ਹੈਲੀਕਾਪਟਰ ਦੇ ਸਫ਼ਰ ਦੌਰਾਨ ਕਿਸੇ ਸੰਭਾਵੀ ਹਮਲੇ ਤੋਂ ਬਚਾਅ ਲਈ ਮਰੀਨ-ਵੰਨ ਦੇ ਨਾਲ ਉਹੋ-ਜਿਹੇ ਹੀ ਚਾਰ ਹੋਰ ਹੈਲੀਕਾਪਰ ਜਿਨ੍ਹਾਂ ਨੂੰ ਡਿਕੌਇ ਕਿਹਾ ਜਾਂਦਾ ਹੈ, ਉਡਾਣ ਭਰਦੇ ਹਨ। ਇਨ੍ਹਾਂ ਡਿਕੌਇ ਹੈਲੀਕਾਪਟਰਾਂ ਵਿੱਚ ਮਿਜ਼ਾਈਲ ਡਿਫ਼ੈਂਸ ਪ੍ਰਣਾਲੀ ਵੀ ਲੱਗੀ ਹੁੰਦੀ ਹੈ।

'ਦਾ ਬੀਸਟ' ਗੱਡੀ

'ਦਾ ਬੀਸਟ' ਅਮਰੀਕੀ ਰਾਸ਼ਟਰਪਤੀ ਲਈ ਖ਼ਾਸ ਤੌਰ 'ਤੇ ਤਿਆਰ ਕੀਤੀ ਗਈ ਇੱਕ ਲੀਮੋਜ਼ਿਨ ਗੱਡੀ ਹੈ। ਇਹ ਪੂਰੀ ਤਰ੍ਹਾਂ ਬਖ਼ਤਰਬੰਦ ਹੈ। ਇਸ ਵਿੱਚ ਹਨੇਰੇ ਵਿੱਚ ਦੇਖਣ ਲਈ ਨਾਈਟ ਵਿਜ਼ਨ ਕੈਮਰੇ ਵੀ ਮੌਜੂਦ ਹਨ। ਰਾਸ਼ਟਰਪਤੀ ਨੂੰ ਰਸਾਇਣਕ ਹਥਿਆਰਾਂ ਤੋਂ ਸੁਰੱਖਿਆ ਵੀ ਦਿੰਦੀ ਹੈ।

ਕਾਰਜਕਾਲ ਖ਼ਤਮ ਹੋਣ ਤੋਂ ਬਾਅਦ

ਅਮਰੀਕਾ ਵਿਚ ਜਦੋਂ ਕਿਸੇ ਰਾਸ਼ਟਰਤੀ ਦਾ ਕਾਰਜਕਾਲ ਖ਼ਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਲਾਨਾ 2 ਲੱਖ 37 ਹਜ਼ਾਰ ਅਮਰੀਕੀ ਡਾਲਰ ਪੈਨਸ਼ਨ ਮਿਲਦੀ ਹੀ ਹੈ। ਸਿਰਫ ਪੈਨਸ਼ਨ ਹੀ ਨਹੀਂ ਸਗੋਂ ਉਨ੍ਹਾਂ ਨੂੰ ਸਟਾਫ਼ ਲਈ ਵੀ ਸਲਾਨਾ 96,000 ਡਾਲਰ ਮਿਲਦੇ ਹਨ। ਇਸ ਤੋਂ ਇਲਾਵਾ ਉਮਰ ਭਰ ਲਈ ਨਿੱਜੀ ਸੁਰੱਖਿਆ ਵੱਖਰੇ ਤੌਰ 'ਤੇ ਮਿਲਦੀ ਹੈ। 

  • USA President Salary
  • Monthly Income
  • Donald Trump
  • Kamala Harries
  • White House
  • USA
  •  America
  • Pension

ਇਜ਼ਰਾਈਲ ਦੇ PM ਵੱਲੋਂ ਰੱਖਿਆ ਮੰਤਰੀ ਨੂੰ ਬਰਖ਼ਾਸਤ ਕਰਨ ਦਾ ਮਾਮਲਾ, ਦੇਸ਼ ਭਰ 'ਚ ਪ੍ਰਦਰਸ਼ਨ

NEXT STORY

Stories You May Like

  • big threat to the youth of punjab
    ਪੰਜਾਬ ਦੇ ਨੌਜਵਾਨਾਂ ਲਈ ਵੱਡਾ ਖ਼ਤਰਾ! ਇਸ ਡਰਾਉਣੀ ਰਿਪੋਰਟ ਨੂੰ ਪੜ੍ਹ ਉੱਡ ਜਾਣਗੇ ਹੋਸ਼
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • canada visa delhi airport
    ਮੁੰਡੇ ਨੂੰ ਕੈਨੇਡਾ ਭੇਜਣ ਲਈ ਏਅਰਪੋਰਟ ਛੱਡ ਆਇਆ ਪਰਿਵਾਰ, ਫਿਰ ਜੋ ਹੋਇਆ ਸੁਣ ਉਡ ਗਏ ਹੋਸ਼
  • indian workers in singapore
    ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ ਗੁਹਾਰ
  • infinix phone is going to be launched soon
    Infinix ਫੋਨ ਜਲਦ ਹੋਣ ਵਾਲਾ ਹੈ ਲਾਂਚ ! ਜਾਣੋ ਕਿੰਨੀ ਹੋਵੇਗੀ ਕੀਮਤ ਤੇ ਫੀਚਰਜ਼
  • phone price hiked by rs 5000
    5000 ਰੁਪਏ ਮਹਿੰਗਾ ਹੋਇਆ 200MP ਕੈਮਰੇ ਆਲਾ ਧਾਕੜ Phone ! ਜਾਣੋ ਕਿੰਨੀ ਹੈ ਕੀਮਤ
  • daljit cheema on jagbani
    ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
  • rupee fell six paise against usd
    ਅਮਰੀਕੀ ਡਾਲਰ ਮੁਕਾਬਲੇ ਰੁਪਿਆ ਛੇ ਪੈਸੇ ਡਿੱਗਾ
  • pm narendra modi may come to punjab on july 13
    13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ...
  • jalandhar  attempt to fire a pistol following reconnaissance
    ਜਲੰਧਰ 'ਚ ਪਹਿਲਾਂ ਕੀਤੀ ਰੇਕੀ ਫਿਰ ਪਿਸਤੌਲ ਨਾਲ ਗੋਲ਼ੀ ਚਲਾਉਣ ਦੀ ਕੀਤੀ ਕੋਸ਼ਿਸ਼
  • municipal corporation contractor road constructed during rain jalandhar
    ਨਗਰ ਨਿਗਮ ਦੇ ਠੇਕੇਦਾਰ ਦੀ ਲਾਪਰਵਾਹੀ, ਬਾਰਿਸ਼ 'ਚ ਬਣਾ ਦਿੱਤੀ ਸੜਕ, ਵੀਡੀਓ ਵਾਇਰਲ
  • heavy rains will occur in punjab
    ਪੰਜਾਬ 'ਚ ਪਵੇਗਾ ਮੋਹਲੇਧਾਰ ਮੀਂਹ, ਠੰਡੀਆਂ ਹਵਾਵਾਂ ਨਾਲ ਮਿਲੇਗੀ ਰਾਹਤ, ਇਨ੍ਹਾਂ...
  • pistols  cartridges  accused arrested
    2 ਪਿਸਤੌਲਾਂ, 1ਕੱਟਾ, 9 ਜਿੰਦਾ ਰੋਂਦਾਂ ਸਮੇਤ 3 ਮੁਲਜ਼ਮ ਕਾਬੂ
  • equations changed in jalandhar politics congress split
    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ...
  • hooliganism in jalandhar
    ਜਲੰਧਰ 'ਚ ਸ਼ਰੇਆਮ ਗੁੰਡਾਗਰਦੀ, ਘਰ 'ਤੇ ਪੱਥਰਬਾਜ਼ੀ ਕਰ ਤਲਵਾਰਾਂ ਨਾਲ ਕੀਤਾ ਹਮਲਾ
  • three boys arrested with weapons
    ਸਰਹੱਦ ਪਾਰ ਤੋਂ ਆਏ ਹਥਿਆਰਾਂ ਸਮੇਤ 3 ਨੌਜਵਾਨ ਗ੍ਰਿਫ਼ਤਾਰ, 3 ਪਿਸਟਲ ਬਰਾਮਦ
Trending
Ek Nazar
15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

social media influencer

ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

politician relative among 4 arrested

ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...

sunday holidays cancelled  post offices in jalandhar will remain open

ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...

social media

ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਦੇਰੀ 'ਤੇ ਆਸਟ੍ਰੇਲੀਆਈ ਪੀ.ਐੱਮ. ਗਰਮ

this don was madly in love with madhubala

ਮਧੂਬਾਲਾ ਦੇ ਪਿਆਰ 'ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ...

moldova   prime minister resigns

ਮੋਲਡੋਵਾ ਦੇ ਪ੍ਰਧਾਨ ਮੰਤਰੀ ਨੇ ਦੇ'ਤਾ ਅਸਤੀਫ਼ਾ, ਹੋਰ ਡੂੰਘਾ ਹੋਇਆ ਸਰਕਾਰੀ ਸੰਕਟ

drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pakistani origin farmer arrested in italy
      ਇਟਲੀ 'ਚ ਕਿਰਤੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ; ਪਾਕਿਸਤਾਨੀ...
    • panthic leader bhai gurpartap singh padam reaches italy
      ਪੰਥਕ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ ਦਾ ਇਟਲੀ ਪੁੱਜਣ 'ਤੇ ਭਰਵਾਂ ਸਵਾਗਤ
    • iran on hormuz
      ਹੋਰਮੁਜ਼ 'ਤੇ ਇਰਾਨ ਨੇ ਕੱਸਿਆ ਸ਼ਿਕੰਜਾ ! ਜਹਾਜ਼ਾਂ ਦੀ ਨਿਗਰਾਨੀ ਲਈ ਸਪੈਸ਼ਲ ਫੋਰਸ...
    • china on india japan ties
      ਭਾਰਤ-ਜਾਪਾਨ ਦੇ ਰਿਸ਼ਤੇ ਕਾਰਨ ਚੀਨ ਨੂੰ ਲੱਗੀਆਂ 'ਮਿਰਚਾਂ' ! ਦੇ'ਤਾ ਵੱਡਾ ਬਿਆਨ
    • nia arrest spain
      ਵੱਡੀ ਖ਼ਬਰ ; ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦਾ ਮਾਸਟਰਮਾਈਂਡ ਗੋਲਡੀ ਸਪੇਨ 'ਚ...
    • heatwave effect
      ਇਕ ਹਫ਼ਤੇ 'ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, 'ਤੰਦੂਰ' ਵਾਂਗ ਤਪ ਗਿਆ...
    • politician relative among 4 arrested
      ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...
    • social media
      ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਦੇਰੀ 'ਤੇ ਆਸਟ੍ਰੇਲੀਆਈ ਪੀ.ਐੱਮ. ਗਰਮ
    • religious leaders from india pay tribute to khamenei
      ਹਿੰਦੂ, ਮੁਸਲਿਮ, ਸਿੱਖ, ਈਸਾਈ...ਭਾਰਤ ਤੋਂ ਪਹੁੰਚੇ ਧਰਮ ਗੁਰੂਆਂ ਨੇ ਈਰਾਨੀ...
    • moldova   prime minister resigns
      ਮੋਲਡੋਵਾ ਦੇ ਪ੍ਰਧਾਨ ਮੰਤਰੀ ਨੇ ਦੇ'ਤਾ ਅਸਤੀਫ਼ਾ, ਹੋਰ ਡੂੰਘਾ ਹੋਇਆ ਸਰਕਾਰੀ ਸੰਕਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +