ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ 'ਚ ਜਾਰੀ ਜੰਗ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਅਮਰੀਕੀ ਹਵਾਈ ਸੈਨਾ ਨੇ ਇਰਾਨ ਦੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸ਼ਹਿਰ ਇਸਫਾਹਾਨ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਨੇ ਇਰਾਨ ਦੇ ਅੰਡਰਗ੍ਰਾਊਂਡ ਪ੍ਰਮਾਣੂ ਅਤੇ ਫੌਜੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਸ਼ਕਤੀਸ਼ਾਲੀ 'ਬੰਕਰ ਬਸਟਰ' ਬੰਬਾਂ ਦੀ ਵਰਤੋਂ ਕੀਤੀ ਹੈ।
ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਹਮਲੇ ਦੀ ਇੱਕ ਬੇਹੱਦ ਖ਼ੌਫ਼ਨਾਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਅਸਮਾਨ ਤੋਂ ਡਿੱਗਦੇ ਬੰਬਾਂ ਅਤੇ ਉਸ ਤੋਂ ਬਾਅਦ ਹੋਏ ਜ਼ਬਰਦਸਤ ਧਮਾਕਿਆਂ ਕਾਰਨ ਉੱਠਦੇ ਅੱਗ ਦੇ ਗੋਲੇ ਦਿਖਾਈ ਦੇ ਰਹੇ ਹਨ। ਟਰੰਪ ਨੇ ਇਸ ਵੀਡੀਓ ਦੇ ਨਾਲ ਲਿਖਿਆ- "ਅਮਰੀਕਾ ਆਪਣੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।"
ਇਹ ਵੀ ਪੜ੍ਹੋ- ਜੰਗ ਵਿਚਾਲੇ ਇਜ਼ਰਾਈਲ ਨੇ ਖੇਡਿਆ ਵੱਡਾ ਦਾਅ ! ਸੰਸਦ 'ਚ ਪਾਸ ਕਰ'ਤਾ 'ਇਕਤਰਫ਼ਾ' ਬਿੱਲ
ਇਸਫਾਹਾਨ ਵਿੱਚ ਸਥਿਤ ਇਰਾਨ ਦੇ ਪ੍ਰਮਾਣੂ ਖੋਜ ਕੇਂਦਰ ਅਤੇ ਮਿਜ਼ਾਈਲ ਉਤਪਾਦਨ ਯੂਨਿਟਾਂ ਨੂੰ ਮੁੱਖ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਨੇ GBU-57 (Massive Ordnance Penetrator) ਵਰਗੇ ਬੰਬਾਂ ਦੀ ਵਰਤੋਂ ਕੀਤੀ ਹੈ, ਜੋ ਕਈ ਫੁੱਟ ਮੋਟੀ ਕੰਕਰੀਟ ਦੀ ਪਰਤ ਨੂੰ ਪਾੜ ਕੇ ਜ਼ਮੀਨ ਦੇ ਅੰਦਰ ਧਮਾਕਾ ਕਰਨ ਦੀ ਸਮਰੱਥਾ ਰੱਖਦੇ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇਰਾਨ ਦੇ ਕਈ ਜ਼ਮੀਨਦੋਜ਼ ਫੌਜੀ ਗੋਦਾਮ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਇਸ ਹਮਲੇ ਤੋਂ ਬਾਅਦ ਇਰਾਨ ਦੇ ਸੁਪਰੀਮ ਲੀਡਰ ਖ਼ਮੇਨੇਈ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਹਮਲੇ ਦਾ ਜਵਾਬ ਬਹੁਤ ਜਲਦ ਅਤੇ ਬੇਹੱਦ ਘਾਤਕ ਹੋਵੇਗਾ। ਇਰਾਨ ਨੇ ਖੇਤਰ ਵਿੱਚ ਮੌਜੂਦ ਸਾਰੇ ਅਮਰੀਕੀ ਫੌਜੀ ਅੱਡਿਆਂ 'ਤੇ ਮਿਜ਼ਾਈਲ ਹਮਲੇ ਕਰਨ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ ਆਪਣੇ ਹੀ ਦੇਸ਼ 'ਚ ਘਿਰ ਗਏ ਟਰੰਪ ਸਾਬ੍ਹ ! ਸੜਕਾਂ 'ਤੇ ਉਤਰੇ 80 ਲੱਖ ਤੋਂ ਵੱਧ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਰੀਅਮ ਨਵਾਜ਼ ਨੂੰ 'ਕਵੀਨ' ਕਹਿਣਾ ਨਸੀਮ ਸ਼ਾਹ ਨੂੰ ਪਿਆ ਮਹਿੰਗਾ; ਲੱਗਿਆ 2 ਕਰੋੜ ਦਾ ਜੁਰਮਾਨਾ
NEXT STORY