ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ 'ਚ ਬੁੱਧਵਾਰ ਦੀ ਦੁਪਹਿਰ ਨੂੰ ਕਰੀਬ 12.00 ਵਜੇ ਇਕ 11 ਸਾਲ ਦਾ ਲੜਕਾ ਲਾਪਤਾ ਹੋ ਗਿਆ ਸੀ, ਜਿਸ ਦੀ ਪੁਲਸ ਨੇ ਭਾਲ ਕਰ ਲਈ ਹੈ। ਲੜਕੇ ਦਾ ਨਾਂ ਬਰੂਨੇਊ ਫੁਲਟਨ ਹੈ, ਪੁਲਸ ਨੇ ਲੜਕੇ ਨੂੰ ਸੁਰੱਖਿਅਤ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਹੈ। ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟਮਨਿਸਟਰ 'ਚ ਮਿਲਿਆ। ਆਪਣੇ ਬੱਚੇ ਨੂੰ ਵਾਪਸ ਦੇਖ ਕੇ ਮਾਪਿਆਂ ਦੇ ਸਾਹ 'ਚ ਸਾਹ ਆਏ ਅਤੇ ਉਨ੍ਹਾਂ ਨੇ ਪੁਲਸ ਦਾ ਧੰਨਵਾਦ ਕੀਤਾ।
ਬਰੂਨੇਊੂ ਬੁੱਧਵਾਰ ਨੂੰ ਆਪਣੇ ਪਰਿਵਾਰ ਨਾਲ ਸਟੈਨਲੀ ਪਾਰਕ 'ਚ ਘੁੰਮਣ ਗਿਆ ਸੀ, ਜਿੱਥੇ ਉਹ ਲਾਪਤਾ ਹੋ ਗਿਆ। ਉਸ ਨੂੰ ਆਖਰੀ ਵਾਰ ਸਮੁੰਦਰੀ ਕੰਢੇ 'ਤੇ ਸਾਈਕਲ ਚਲਾਉਂਦੇ ਹੋਏ ਆਪਣੇ ਪਰਿਵਾਰ ਨਾਲ ਸਟੈਨਲੀ ਪਾਰਕ ਕੋਲ ਸੈਕਿੰਡ ਬੀਚ ਪੂਲ ਨੇੜੇ ਦੇਖਿਆ ਗਿਆ। ਉਸ ਨੂੰ ਨਿਊ ਵੈਸਟਮਨਿਸਟਰ ਪੁਲਸ ਵਿਭਾਗ ਦੇ ਇਕ ਆਫ ਡਿਊਟੀ ਮੈਂਬਰ ਵਲੋਂ ਲੱਭਿਆ ਗਿਆ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਸਾਈਕਲ ਚਲਾਉਂਦਾ ਹੋਇਆ ਦੂਰ ਚੱਲਾ ਗਿਆ ਅਤੇ ਜਨਤਕ ਇਮਾਰਤ ਦੀ ਭਾਲ ਕਰ ਰਿਹਾ ਸੀ, ਤਾਂ ਕਿ ਉਹ ਘਰ ਫੋਨ ਕਰ ਸਕੇ। ਪੁਲਸ ਨੇ ਉਸ ਦੀ ਭਾਲ ਲਈ ਅਲਰਟ ਜਾਰੀ ਕੀਤਾ ਸੀ।
ਟਰੰਪ ਨੇ ਬ੍ਰਾਉਨਬੈਕ ਨੂੰ ਆਪਣਾ ਧਾਰਮਿਕ ਸੁਤੰਤਰਤਾ ਦੂਤ ਕੀਤਾ ਨਾਮਜਦ
NEXT STORY