ਬਰਲਿਨ— ਇਕ ਜਰਮਨ ਏਅਰਲਾਈਨ ਨੇ ਆਪਣੇ ਪਾਇਲਟਾਂ ਨੂੰ ਇਨ੍ਹਾਂ ਅਫਵਾਹਾਂ ਪਿੱਛੋਂ ਤਾੜਨਾ ਕੀਤੀ ਹੈ ਕਿ ਉਨ੍ਹਾਂ ਦੀਆਂ ਸਹਿ-ਚਾਲਕਾਵਾਂ ਵੱਲੋਂ ਉਡਾਨ ਦੌਰਾਨ ਆਪਣੇ ਸਹਿਯੋਗੀਆਂ ਨਾਲ ਯੌਨ ਕਰਤੂਤਾਂ ਕਰਨ ਦੀਆਂ ਵੀਡੀਓਜ਼ ਦਿਖਾਈਆਂ ਜਾ ਰਹੀਆਂ ਸਨ। ਬ੍ਰਿਟਿਸ਼ ਟਰੈਵਲ ਹਸਤੀ ਥਾਮਸ ਕੁੱਕ ਦੀ ਕਨਡੋਰ ਏਅਰਲਾਈਨਜ਼ ਨੇ ਬਰਤਰਫੀ ਬਾਰੇ ਸਟਾਫ ਨੂੰ ਤਾੜਨਾ ਕਰ ਕੇ ਅਜਿਹੀਆਂ ਤਸਵੀਰਾਂ ਬੰਦ ਕਰਨ ਲਈ ਕਿਹਾ ਹੈ ਅਤੇ ਅਪਰਾਧਿਕ ਦੋਸ਼ ਆਇਦ ਕਰਨ ਬਾਰੇ ਵੀ ਕਿਹਾ ਹੈ।
ਉਨ੍ਹਾਂ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਇਹ ਸਾਹਮਣੇ ਆਇਆ ਕਿ ਪਾਇਲਟ ਇਹ ਵੀਡੀਓਜ਼ ਅਤੇ ਤਸਵੀਰਾਂ ਦੇਖਣ ਲਈ ਆਪਸ ਵਿਚ ਸਾਂਝੀਆਂ ਕਰ ਰਹੇ ਸਨ, ਜਿਨ੍ਹਾਂ ਵਿਚ ਫਲਾਈਟ ਹੋਸਟੈੱਸਾਂ ਜਹਾਜ਼ ਵਿਚ ਹੋਰ ਸਟਾਫ ਨਾਲ ਸੈਕਸ ਹਰਕਤਾਂ ਵਿਚ ਰੁੱਝੀਆਂ ਹੋਈਆਂ ਸਨ। ਕੰਪਨੀ ਨੇ ਕਿਹਾ ਕਿ ਇਸ ਵਤੀਰੇ ਕਾਰਨ ਉਹ ਬਰਖਾਸਤ ਕੀਤੇ ਜਾ ਸਕਦੇ ਹਨ। ਇਸ ਕਰਤੂਤ ਨੂੰ 'ਅਪਰਾਧ' ਦੱਸਦੇ ਹੋਏ ਕਿਹਾ ਗਿਆ ਹੈ ਕਿ ਇਸ ਨਾਲ ਦੋ ਸਾਲ ਦੀ ਕੈਦ ਹੋ ਸਕਦੀ ਹੈ ਕਿਉਂਕਿ ਇਸ ਨਾਲ ਯਾਤਰੀਆਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਜਰਮਨ ਨਿਊਜ਼ ਮੈਗਜ਼ੀਨ ਫੋਕਸ ਅਨੁਸਾਰ ਵੈੱਬਸਾਈਟ ਮੈਸੇਜ ਵਿਚ ਕਿਹਾ ਗਿਆ ਹੈ, ''ਸਾਨੂੰ ਪਤਾ ਲੱਗਾ ਹੈ ਕਿ ਕੁਝ ਪਾਇਲਟ ਆਪਣੀਆਂ ਮਹਿਲਾ ਸਹਿਯੋਗੀਆਂ ਦੀਆਂ ਫੋਟੋਆਂ ਅਤੇ ਵੀਡੀਓ ਰਿਕਾਰਡਿੰਗ ਲੈ ਰਹੇ ਸਨ, ਜਿਨ੍ਹਾਂ ਵਿਚ ਸਪੱਸ਼ਟ ਯੌਨ ਹਰਕਤਾਂ ਦਿਖਾਈਆਂ ਗਈਆਂ ਸਨ।''
ਪੂਰੇ ਦੇਸ਼ 'ਚ ਨਾ ਫੈਲ ਜਾਣ ਰੋਹਿੰਗਿਆ ਸ਼ਰਨਾਰਥੀ, ਇਸ ਲਈ ਬੰਗਲਾਦੇਸ਼ ਨੇ ਚੁੱਕਿਆ ਇਹ ਕਦਮ
NEXT STORY