ਵਾਸ਼ਿੰਗਟਨ (ਏਜੰਸੀ)- ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਤੋਂ ਅਮਰੀਕਾ ਪਹੁੰਚਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਉਨ੍ਹਾਂ ਦੇ ਦੇਸ਼ ਵਿਚ ਆਉਣ ਵਾਲੇ ਲੋਕਾਂ ਉੱਤੇ ਜ਼ਿਆਦਾ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ ਕਿਉਂਕਿ ਉਥੇ ਅੱਤਵਾਦੀਆਂ ਦੀ ਮੌਜੂਦਗੀ ਜ਼ਿਆਦਾ ਹੈ। ਇਹ ਗੱਲ ਜਿਸ ਸੰਸਦ ਮੈਂਬਰ ਨੇ ਆਖੀ ਹੈ ਉਨ੍ਹਾਂ ਦਾ ਨਂ ਪੀਟਰ ਕਿੰਗ ਹੈ, ਉਨ੍ਹਾਂ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹੇ ਸੂਬੇ ਤੋਂ ਆ ਰਿਹਾ ਹੈ ਜਿਥੇ ਅੱਤਵਾਦੀਆਂ ਦੀ ਮੌਜੂਦਗੀ ਜ਼ਿਆਦਾ ਹੈ ਤਾਂ ਉਥੋਂ ਦੇ ਲੋਕਾਂ ਦੀ ਨਿਗਰਾਨੀ ਅਤੇ ਚੈਕਿੰਗ ਹੋਰ ਲੋਕਾਂ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਜੋ ਅਜਿਹੇ ਸੂਬੇ ਤੋਂ ਆਉਂਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀਆਂ ਦੀ ਮੌਜੂਦਗੀ ਜ਼ਿਆਦਾ ਹੈ, ਉਨ੍ਹਾਂ ਦੇ ਇਥੋਂ 800 ਦੇ ਕਰੀਬ ਲੋਕ ਅੱਤਵਾਦੀ ਸੰਗਠਨ ਆਈ.ਐਸ. ਵਿਚ ਸ਼ਾਮਲ ਹੋਣ ਲਈ ਸੀਰੀਆ ਗਏ। ਅਜਿਹੇ ਵਿਚ ਉਥੋਂ ਆਉਣ ਵਾਲੇ ਲੋਕਾਂ ਉੱਤੇ ਜ਼ਿਆਦਾ ਨਿਗਰਾਨੀ ਦੀ ਲੋੜ ਹੈ। ਦੱਸ ਦਈਏ ਕਿ ਪੀਟਰ ਕਿੰਗ ਦਾ ਇਹ ਬਿਆਨ ਨਿਊਯਾਰਕ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਇਆ ਹੈ। ਉਸ ਵਿਚ ਹਮਲਾਵਰ ਨੇ ਇਕ ਟਰੱਕ ਨੂੰ ਲੋਕਾਂ ਉੱਤੇ ਚੜ੍ਹਾ ਦਿੱਤਾ ਸੀ, ਜਿਸ ਵਿਚ 8 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਟਰੰਪ ਨੇ ਕਿਹਾ ਸੀ ਕਿ ਉਹ ਕਿਸੇ ਵੀ ਕੀਮਤ ਉੱਤੇ ਆਈ.ਐਸ. ਨੂੰ ਅਮਰੀਕਾ ਵਿਚ ਦਾਖਲ ਹੋਣ ਨਹੀਂ ਦੇਣਗੇ। ਟਰੰਪ ਨੇ ਲੋਕਾਂ ਦਰਮਿਆਨ ਮਸ਼ਹੂਰ ਗ੍ਰੀਨ ਕਾਰਡ ਲਾਟਰੀ ਨੂੰ ਖਤਮ ਕਰਨ ਦੀ ਗੱਲ ਵੀ ਆਖੀ ਸੀ।
ਜਾਣੋ ਦੁਨੀਆ 'ਚ ਬਣੀਆਂ ਅਜੀਬੋ-ਗਰੀਬ ਇਮਾਰਤਾਂ ਦੇ ਬਾਰੇ 'ਚ (ਤਸਵੀਰਾਂ)
NEXT STORY