ਜਲੰਧਰ (ਸੋਨੂੰ)- ਪੰਜਾਬ 'ਚ ਅੱਜ ਇਕ ਵਾਰ ਫਿਰ ਸਿਆਸੀ ਅਖਾੜਾ ਭਖ ਗਿਆ ਹੈ। ਪੰਜਾਬ 'ਚ ਪੰਚਾਂ ਅਤੇ ਸਰਪੰਚਾਂ ਦੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਅੱਜ ਸਵੇਰੇ 8 ਵਜੇ ਤੋਂ ਹੀ ਵੋਟਾਂ ਪੈ ਰਹੀਆਂ ਹਨ, ਜੋਕਿ ਸ਼ਾਮ ਦੇ 4 ਵਜੇ ਤੱਕ ਜਾਰੀ ਰਹਿਣਗੀਆਂ। ਉਥੇ ਹੀ ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਵਿਚ ਵੀ ਸਰਪੰਚਾਂ ਅਤੇ ਪੰਚਾਂ ਦੀ ਚੋਣ ਹੋ ਰਹੀ ਹੈ।

ਇਹ ਵੀ ਪੜ੍ਹੋ: ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸ ਯੋਜਨਾ ਦਾ ਲੈ ਸਕਣਗੇ ਲਾਭ

ਜਲੰਧਰ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਕੂਲਾਰ, ਜਗਤ ਸੋਹਲ ਅਤੇ ਪਿੰਡ ਕਾਹਨਾ ਢੇਸੀਆ ਵਿਚ ਵੋਟਿੰਗ ਦਾ ਕੰਮ ਲਗਾਤਾਰ ਜਾਰੀ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਵੋਟ ਕਾਸਟ ਕਰਨ ਲਈ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਪਿੰਡ ਦੀ ਸੀਵਰੇਜ, ਸਰਕਾਰੀ ਹਸਪਤਾਲ ਵਿਚ ਸਰਕਾਰੀ ਸਕੂਲ ਵਰਗੇ ਅਹਿਮ ਮੁੱਦਿਆਂ ਨੂੰ ਮੁੱਖ ਰੱਖ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕ ਪਹੁੰਚ ਰਹੇ ਹਨ। ਵੋਟਿੰਗ ਦਾ ਇਹ ਸਿਲਸਿਲਾ ਸ਼ਾਮ 4 ਵਜੇ ਤੱਕ ਜਾਰੀ ਰਹੇਗਾ ਅਤੇ ਇਸ ਦੇ ਬਾਅਦ ਅੱਜ ਹੀ ਨਤੀਜੇ ਐਲਾਨੇ ਜਾਣਗੇ। ਉਥੇ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।


ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ! ਅਕਾਲੀ ਦਲ ਨਾਲ ਗਠਜੋੜ ’ਤੇ ਭਾਜਪਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੜੇ ਤੇ ਕਿਰਪਾਨ ਕਾਰਨ ਸਿੱਖ ਵਿਦਿਆਰਥਣ ਨੂੰ ਨਹੀਂ ਦੇਣ ਦਿੱਤਾ ਪੇਪਰ, SGPC ਨੇ ਜਤਾਇਆ ਸਖ਼ਤ ਇਤਰਾਜ਼
NEXT STORY