ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਐਤਵਾਰ ਨੂੰ ਸਮਲਿੰਗੀ ਭਾਈਚਾਰੇ ਨੇ ਇਕੱਠੇ ਹੋ ਕੇ ਉਨ੍ਹਾਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ, ਜੋ ਸੀਰੀਅਲ ਕਿਲਰ ਬਰੂਸ ਮੈਕਆਰਥਰ ਦਾ ਸ਼ਿਕਾਰ ਬਣੇ ਸਨ। ਮਰਨ ਵਾਲੇ 58 ਸਾਲਾ ਮਜੀਦ ਕਾਏਹਾਨ ਅਤੇ 49 ਸਾਲਾ ਐਂਡਰੀਊ ਕਿਨਸਮੈਨ ਸਨ, ਜੋ ਇਕ ਏਡਜ਼ ਗਰੁੱਪ ਨਾਲ ਜੁੜੇ ਹੋਏ ਸਨ । ਮਜੀਦ ਅਕਤੂਬਰ 2012 ਤੋਂ ਲਾਪਤਾ ਸੀ, ਜਦ ਕਿ ਐਂਡਰੀਊ ਕਿਨਸਮੈਨ ਜੂਨ 2017 'ਚ ਲਾਪਤਾ ਹੋਇਆ ਸੀ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਟੋਰਾਂਟੋ ਦੇ ਗੇਅ ਵਿਲੇਜ ਤੋਂ 3 ਹੋਰ ਵਿਅਕਤੀ ਲਾਪਤਾ ਹਨ। 44 ਸਾਲਾ ਸਲੀਮ ਅਸੇਨ ਜੋ ਤੁਰਕੀ ਤੋਂ ਆਇਆ ਸੀ, 44 ਸਾਲਾ ਡੀਨ ਲਿਸਵਿਕ ਅਤੇ 50 ਸਾਲਾ ਸੋਰੁਸ਼ ਮਹਿਮੂਦੀ ਦਾ ਵੀ ਕਤਲ ਇਸੇ ਕਾਤਲ ਦੇ ਸ਼ਿਕਾਰ ਹੋਏ।
ਪੁਲਸ ਮੁਤਾਬਕ ਡੀਨ ਲਿਸਵਿਕ ਨੂੰ ਮਈ 2016 ਤੋਂ ਜੁਲਾਈ 2017 ਦੇ ਵਿਚਕਾਰ ਕਤਲ ਕੀਤਾ ਗਿਆ। ਸਲੀਮ ਅਸੇਨ ਅਪ੍ਰੈਲ 2017 ਤੋਂ ਲਾਪਤਾ ਸੀ ਅਤੇ ਸੋਰੁਸ਼ ਮਹਿਮੂਦੀ 2015 ਤੋਂ ਲਾਪਤਾ ਸੀ। ਐਤਵਾਰ ਨੂੰ ਮੈਟਰੋਪੋਲੀਟਨ ਭਾਈਚਾਰਕ ਚਰਚ 'ਚ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।
ਤੁਹਾਨੂੰ ਦੱਸ ਦਈਏ ਕਿ ਇਹ ਚਰਚ ਉਨ੍ਹਾਂ ਸੰਸਥਾਵਾਂ 'ਚੋਂ ਇਕ ਹੈ, ਜਿੱਥੇ ਸ਼ੁਰੂ-ਸ਼ੁਰੂ 'ਚ ਸਮਲਿੰਗੀ ਲੋਕਾਂ ਦੇ ਵਿਆਹ ਕੀਤੇ ਜਾਣੇ ਸ਼ੁਰੂ ਹੋਏ ਸਨ। ਪੁਲਸ ਨੇ 66 ਸਾਲਾ ਕਾਤਲ ਬਰੂਸ ਮੈਕਆਰਥਰ ਨੂੰ 18 ਜਨਵਰੀ ਨੂੰ ਹਿਰਾਸਤ 'ਚ ਲਿਆ ਸੀ। ਉਹ ਪੇਸ਼ੇ ਤੋਂ ਲੈਂਡਸਕੇਪਰ ਸੀ ਅਤੇ ਪੁਲਸ ਨੇ ਉਸ ਨੂੰ ਪਹਿਲੇ ਦਰਜੇ ਦਾ ਕਾਤਲ ਦੇ ਤੌਰ 'ਤੇ ਹਿਰਾਸਤ 'ਚ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਸਾਰਜੈਟ ਹੈਤ ਇਡਸਿੰਗਾ ਮੁਤਾਬਕ ਤਿੰਨ ਲਾਸ਼ਾਂ ਬਰੂਸ ਮੈਕਆਰਥਰ ਦੀ ਪ੍ਰਾਪਰਟੀ 'ਚੋਂ ਮਿਲੀਆਂ ਸਨ ਅਤੇ ਪੁਲਸ ਅਜੇ ਭਾਲ ਕਰ ਰਹੀ ਹੈ ਤਾਂ ਕਿ ਹੋਰ ਲਾਪਤਾ ਲੋਕਾਂ ਸੰਬੰਧੀ ਵੀ ਕੋਈ ਸਬੂਤ ਮਿਲ ਸਕੇ। 14 ਫਰਵਰੀ ਨੂੰ ਕਾਤਲ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਮਾਲਦੀਵ 'ਚ ਸਿਆਸੀ ਸੰਕਟ ਵਧਿਆ, ਮੰਗੀ ਭਾਰਤ ਦੀ ਮਦਦ
NEXT STORY