ਮਿਲਾਨ, (ਸਾਬੀ ਚੀਨੀਆ)— ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸੈਂਟਰ ਇਟਲੀ ਦੇ ਸ਼ਹਿਰ ਫੌਦੀ ਵਿਖੇ ਗੁਰਦੁਆਰਾ ਸਿੰਘ ਸਭਾ ਦੀਆਂ ਸੰਗਤਾਂ ਵਲੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ 'ਚ ਸੈਂਟਰ ਇਟਲੀ ਤੋਂ ਇਲਾਵਾ ਦੱਖਣੀ ਇਟਲੀ ਤੋਂ ਪੁੱਜੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਪੰਜ ਪਿਆਰਿਆ,ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਗੁਰਦੁਆਰਾ ਸਾਹਿਬ ਤੋਂ “ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਰੰਭ ਹੋਇਆ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਰਸਤਿਆਂ ਅਤੇ ਮਹੁੱਲਿਆਂ 'ਚੋਂ ਗੁਜ਼ਰਦੇ ਹੋਏ ਮੇਨ ਚੌਕ 'ਚ ਪੁੱਜਾ। ਇੱਥੇ ਸੰਗਤਾਂ ਵਲੋਂ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਈ ਬਚਿੱਤਰ ਸਿੰਘ ਸ਼ੌਂਕੀ, ਭਾਈ ਅਜੀਤ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਭਾਗੋਰਾਈਆਂ ਦੇ ਕਵੀਸ਼ਰੀ ਜੱਥਿਆਂ ਵਲੋਂ ਸ਼ਹੀਦੀ ਵਾਰਾਂ ਸ਼ਰਵਣ ਕਰਵਾਉਂਦਿਆ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਸੰਗਤਾਂ ਲਈ ਗੁਰੂ ਕੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਇੱਥੇ ਗਤਕੇ ਦੇ ਜੌਹਰ ਦਿਖਾਏ ਗਏ। ਪ੍ਰੰਬਧਕਾਂ ਨੇ ਇਟਲੀ ਦੇ ਕੋਨੇ-ਕੋਨੇ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਇੱਥੇ ਬਿਨਾ ਛੱਤ ਦੇ ਹਨ ਟਾਇਲਟ, ਜਾਣਾ ਪੈਂਦਾ ਹੈ ਛੱਤਰੀ ਲੈ ਕੇ
NEXT STORY