ਮਾਸਕੋ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਹਥਿਆਰਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪੁਤਿਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਅਜਿਹਾ ਪ੍ਰਮਾਣੂ ਹਥਿਆਰ ਵਿਕਸਿਤ ਕਰ ਲਿਆ ਹੈ, ਜੋ ਕਿਸੇ ਵੀ ਮਿਜ਼ਾਇਲ ਡਿਫੈਂਸ ਸਿਸਟਮ ਨੂੰ ਮਾਰ ਪਾ ਸਕਦਾ ਹੈ। ਲਾਅ ਮੇਕਰਸ ਦੀ ਸਾਲਾਨਾ ਬੈਠਕ 'ਚ ਪੁਤਿਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਰੂਸ ਜਾਂ ਉਸ ਦੇ ਕਿਸੇ ਵੀ ਸਹਿਯੋਗੀ ਦੇਸ਼ 'ਤੇ ਹਮਲਾ ਹੋਇਆ ਤਾਂ ਰੂਸ ਕਿਸੇ ਕਿਸਮ ਦੇ ਪ੍ਰਮਾਣੂ ਹਮਲੇ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਨੇ ਕਿਹਾ ਕਿ ਰੂਸ ਕੋਲਡ ਵਾਰ ਸਟਾਇਲ 'ਚ ਜੰਗ ਲੜੇਗਾ।
ਵਾਸ਼ਿੰਗਟਨ ਪੋਸਟ ਦੀ ਛਪੀ ਇਕ ਰਿਪੋਰਟ 'ਚ ਉਨ੍ਹਾਂ ਨੇ ਕਿਹਾ ਕਿ ਰੂਸ ਨੇ ਅਮਰੀਕਾ ਦੇ ਮਿਜ਼ਾਇਲ ਡਿਫੈਂਸ ਸ਼ੀਲਡ ਨੂੰ ਦੇਖਦੇ ਹੋਏ ਅਜਿਹਾ ਪ੍ਰਮਾਣੂ ਹਥਿਆਰ ਵਿਕਸਿਤ ਕੀਤਾ ਹੈ ਜੋ ਕਿਸੇ ਵੀ ਹਮਲੇ ਨੂੰ ਅਸਫਲ ਕਰ ਦੇਵੇਗਾ। ਇਸ ਦੌਰਾਨ ਪੁਤਿਨ ਦੇ ਪਿੱਛੇ ਮੌਜੂਦ ਵੱਡੀ ਸਕ੍ਰੀਨ 'ਤੇ ਨਵੇਂ ਹਥਿਆਰਾਂ ਦੇ ਵੀਡੀਓ ਫੁਟੇਜ ਤੇ ਗ੍ਰਾਫਿਕਸ ਦਿਖਾਏ ਜਾ ਰਹੇ ਸਨ।
ਪੁਤਿਨ ਨੇ ਇਸ ਦੌਰਾਨ ਕਰੀਬ ਦੋ ਘੰਟਿਆਂ ਤੱਕ ਭਾਸ਼ਣ ਦਿੱਤਾ ਤੇ ਇਸ ਦੌਰਾਨ ਦੇਸ਼ 'ਚ ਜੀਵਨ ਦਾ ਪੱਧਰ ਸੁਧਾਰਣ ਦਾ ਵਾਅਦਾ ਕੀਤਾ ਤੇ ਅਖੀਰ ਦੁਬਾਰਾ ਅਮਰੀਕਾ 'ਤੇ ਸ਼ਬਦੀ ਹਮਲਾ ਬੋਲਿਆ। ਪੁਤਿਨ ਦਾ ਇਹ ਭਾਸ਼ਣ ਰਸ਼ਿਅਨ ਟੈਲੀਵੀਜ਼ਨ 'ਤੇ ਅਜਿਹੇ ਵੇਲੇ 'ਚ ਦਿਖਾਇਆ ਗਿਆ ਜਦੋਂ ਰੂਸ 'ਚ 18 ਮਾਰਚ ਨੂੰ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਤਿਨ ਦਾ ਚੌਥੀ ਵਾਰ ਵੀ ਦੇਸ਼ ਦਾ ਰਾਸ਼ਟਰਪਤੀ ਬਣਨਾ ਤੈਅ ਹੈ।
ਸਹਿਯੋਗੀ ਦੇਸ਼ਾਂ ਉੱਤੇ ਪ੍ਰਮਾਣੂ ਹਮਲਾ ਰੂਸ ਹਮਲੇ ਵਰਗਾ
NEXT STORY