ਲੰਡਨ— ਈਰਾਨ ਦੇ ਰਾਸ਼ਟਰਪਤੀ ਹਸਨ ਰੌਹਾਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਹ ਗਲੋਬਲ ਸ਼ਕਤੀਆਂ ਦੇ ਨਾਲ 2005 'ਚ ਕੀਤੇ ਗਏ ਤਹਿਰਾਨ ਪ੍ਰਮਾਣੂ ਸਮਝੋਤੇ ਦਾ ਪਾਲਣ ਕਰੇ ਜਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਰੌਹਾਨੀ ਨੇ ਟੈਲੀਵੀਜ਼ਨ 'ਤੇ ਪ੍ਰਸਾਰਿਤ ਇਕ ਭਾਸ਼ਣ 'ਚ ਕਿਹਾ ਕਿ ਮੈਂ ਵਾਈਟ ਹਾਊਸ 'ਚ ਬੈਠੇ ਲੋਕਾਂ ਨੂੰ ਕਹਿ ਰਿਹਾ ਹਾਂ ਕਿ ਜੇਕਰ ਉਹ ਆਪਣੇ ਵਾਅਦਿਆਂ 'ਤੇ ਕਾਇਮ ਨਹੀਂ ਰਹਿੰਦੇ ਹਨ ਤਾਂ ਈਰਾਨ ਸਰਕਾਰ ਸਖਤ ਪ੍ਰਕਿਰਿਆ ਵਿਅਕਤ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸਮਝੋਤੇ ਨੂੰ ਤੋੜਦਾ ਹੈ ਤਾਂ ਉਸ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਸ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।
ਕੈਨੇਡਾ ਬੱਸ ਹਾਦਸਾ ਕਦੇ ਨਹੀਂ ਭੁਲਾਇਆ ਜਾ ਸਕਦਾ, ਜ਼ਖਮੀ ਖਿਡਾਰੀ ਨੇ ਕਿਹਾ- ਜਿੱਤਾਂਗਾ ਸੋਨ ਤਮਗਾ
NEXT STORY