ਰੋਮ - ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਮੋਜ਼ਾਮਬਿਕ ਦੇ ਰਾਸ਼ਟਰਪਤੀ ਡੈਨੀਅਲ ਫਰਾਂਸਿਸਕੋ ਚਾਪੋ ਵਿਚਕਾਰ ਮੁਲਾਕਾਤ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇਤਾਵਾਂ ਵਿਚਕਾਰ ਕੱਦ ਦਾ ਬਹੁਤ ਵੱਡਾ ਫਰਕ ਸੁਰਖੀਆਂ ਵਿਚ ਆ ਗਿਆ ਹੈ। ਪਿਛਲੇ ਹਫ਼ਤੇ ਰੋਮ ਵਿਚ ਹੋਈ ਆਪਣੀ ਮੁਲਾਕਾਤ ਵਿਚ ਮੇਲੋਨੀ ਨੇ ਚਾਪੋ ਦਾ ਨਿੱਘਾ ਸਵਾਗਤ ਕੀਤਾ। ਡੈਨੀਅਲ ਫਰਾਂਸਿਸਕੋ ਚਾਪੋ ਦਾ ਕੱਦ ਲੱਗਭਗ 6 ਫੁੱਟ 8 ਇੰਚ ਹੈ, ਜਦੋਂ ਕਿ ਮੇਲੋਨੀ ਲੱਗਭਗ 5 ਫੁੱਟ 2 ਇੰਚ ਲੰਬੀ ਹੈ।
ਹੱਥ ਮਿਲਾਉਣ ਦੌਰਾਨ ਮੇਲੋਨੀ ਨੂੰ ਉੱਪਰ ਵੱਲ ਦੇਖਦੇ ਹੋਏ ਮੁਸਕਰਾਉਂਦੇ ਹੋਏ ਅਤੇ ਹੈਰਾਨੀ ਪ੍ਰਗਟ ਕਰਦੇ ਹੋਏ ਦੇਖਿਆ ਗਿਆ ਅਤੇ ਇਸ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ। ਰਿਪੋਰਟਾਂ ਅਨੁਸਾਰ ਫੋਟੋਗ੍ਰਾਫ਼ਰਾਂ ਨੂੰ ਦੋਵਾਂ ਨੂੰ ਇਕ ਫਰੇਮ ’ਚ ਕੈਦ ਕਰਨ ਲਈ ਝੁਕਣਾ ਜਾਂ ਜ਼ਮੀਨ ’ਤੇ ਲੇਟਣਾ ਪਿਆ, ਜਿਸ ਨਾਲ ਇਹ ਪਲ ਹੋਰ ਵੀ ਹਾਸੋਹੀਣਾ ਹੋ ਗਿਆ।
ਤੁਰੰਤ ਅਪਡੇਟ ਕਰੋ ਆਪਣੇ ਡਿਵਾਈਸ! iPhone ਤੇ Android ਯੂਜ਼ਰਜ਼ ਲਈ ਚਿਤਾਵਨੀ ਜਾਰੀ
NEXT STORY