ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਕਬਜ਼ੇ ਹਟਾਉਣ ਦੀਆਂ ਚਿਤਾਵਨੀਆਂ ਵਿਚਕਾਰ ਇੱਥੇ ਵ੍ਹਾਈਟ ਹਾਊਸ ਨੇੜੇ ਇਕ ਬਲਾਕ ਦੀ ਸੜਕ 'ਤੇ 'ਬਲੈਕ ਲਾਈਵਸ ਮੈਟਰ' ਲਿਖੀ ਇਕ ਵੱਡੀ ਪੇਂਟਿੰਗ ਹਟਾਈ ਜਾਵੇਗੀ। ਵਾਸ਼ਿੰਗਟਨ ਦੀ ਮੇਅਰ ਮਿਊਰੀਅਲ ਬੋਸਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਂਗਰਸ ਦੋਵਾਂ ਤੋਂ ਕਬਜ਼ੇ ਦੇ ਸਬੰਧ ਵਿਚ ਚਿਤਾਵਨੀ ਮਿਲੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਵਾਪਸ ਭੇਜਣ ਦੌਰਾਨ ਪੰਜਾਬੀਆਂ ਨਾਲ ਦੁਰਵਿਵਹਾਰ, ਸੁਣਾਈ ਹੱਡਬੀਤੀ
ਬੋਸਰ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ ਐਕਸ 'ਤੇ ਇਸ ਬਦਲਾਅ ਵੱਲ ਇਸ਼ਾਰਾ ਕਰਦਿਆਂ ਲਿਖਿਆ-'ਇਸ ਪੇਂਟਿੰਗ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਸਾਡੇ ਸ਼ਹਿਰ ਨੂੰ ਇਕ ਦਰਦਨਾਕ ਦੌਰ ਤੋਂ ਬਾਹਰ ਨਿਕਲਣ ਵਿਚ ਮਦਦ ਕੀਤੀ ਪਰ ਹੁਣ ਅਸੀਂ ਕਾਂਗਰਸ ਦੀ ਬੇਬੁਨਿਆਦ ਦਖਲ ਅੰਦਾਜ਼ੀ ਤੋਂ ਖੱਜਲ ਹੋਣ ਦਾ ਜੋਖਮ ਨਹੀਂ ਉਠਾ ਸਕਦੇ।'' ਡੈਮਕ੍ਰੇਟ ਬੋਸਰ ਨੇ ਜੂਨ 2020 ਵਿਚ ਜਨਤਕ ਵਿਰੋਧ ਦੇ ਤੌਰ 'ਤੇ ਪੇਂਟਿੰਗ ਲਗਾਉਣ ਦਾ ਆਦੇਸ਼ ਦਿੱਤਾ ਸੀ ਅਤੇ ਚੌਰਾਹੇ ਦਾ ਨਾਮ ਬਦਲ ਕੇ ਬਲੈਕ ਲਾਈਵਸ ਮੈਟਰ ਪਲਾਜ਼ਾ ਰੱਖ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਿਨਾਂ ਕੁਝ ਕੀਤੇ ਲੜਕੀ ਨੇ ਕਮਾਏ 35 ਲੱਖ ਰੁਪਏ, ਕਮਾਈ ਦਾ ਤਰੀਕਾ ਜਾਣ ਉਡ ਜਾਣਗੇ ਹੋਸ਼
NEXT STORY