ਵੈੱਬ ਡੈਸਕ - ਚੀਨ ਦੀ ਮਸ਼ਹੂਰ ਇਨਫਲਿਊਏਂਸਰ ਗੁ ਜਿਕਸੀ ਨੇ ਹਾਲ ਹੀ ’ਚ ਇਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਬਿਨਾਂ ਕਿਸੀ ਮਿਹਨ ਦੇ, ਸਿਰਫ ਬੈੱਡ ’ਤੇ ਲੇਟੇ ਹੋਏ ਉਨ੍ਹਾਂ ਨੇ ਇਕ ਦਿਨ ’ਚ ਲਗਭਗ 35 ਲੱਖ ਰੁਪਏ (42,000ਡਾਲਰ) ਦੀ ਕਮਾਈ ਕੀਤੀ। ਇਹ ਰਕਮ ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਸ਼ਾਪ ਤੋਂ ਕਮਾਈ ਸੀ। ਉਨ੍ਹਾਂ ਦੇ ਇਸ ਦਾਅਵੇ ਨੇ ਸੋਸ਼ਲ ਮੀਡੀਆ ’ਤੇ ਭੜਥੂ ਮਚਾ ਦਿੱਤਾ ਹੈ ਅਤੇ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।
35 ਲੱਖ ਰੁਪਏ ਕਮਾਉਣ ਦਾ ਦਾਅਵਾ
ਗੁ ਜਿਕਸੀ ਨੇ 8 ਤੋਂ 15 ਫਰਵਰੀ ਦਰਮਿਆਨ ਆਪਣੀ ਸਟ੍ਰੀਮਿੰਗ ਪਲੇਟਫਾਰਮ ’ਤੇ 10.39 ਮਿਲੀਅਨ ਯੂਆਨ (12.31 ਕਰੋੜ ਰੁਪਏ) ਦਾ ਕਾਰੋਬਾਰ ਕੀਤਾ। ਇਸ ਨਾਲ ਉਨ੍ਹਾਂ ਨੂੰ ਲਗਭਗ 2.79 ਲੱਖ ਮਿਲੀਅਨ ਯੂਆਨ (3.30 ਕਰੋੜ ਰੁਪਏ) ਕਮਸ਼ਨ ਮਿਲੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਉਸ ਦਿਨ ਪੂਰੇ ਸਮੇਂ ਬੈੱਡ ’ਤੇ ਲੇਟੀ ਰਹੀ ਅਤੇ ਉਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਫਿਰ ਵੀ 1.16 ਮਿਲੀਅਨ ਯੂਆਨ (1.37 ਕਰੋੜ ਰੁਪਏ) ਦਾ ਕਾਰੋਬਾਰ ਕਰ ਲਿਆ ਅਤੇ 42,000 ਡਾਲਰ (ਲਗਭਗ 36 ਲੱਖ ਰੁਪਏ) ਦਾ ਕਮਿਸ਼ਨ ਕਮਾਇਆ। ਗੁ ਜਿਕਸੀ ਦਾ ਇਹ ਦਾਅਵਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਅਤੇ ਉਨ੍ਹਾਂ ਦੀ ਆਲੋਚਨਾ ਹੋ ਗਈ। ਯੂਜ਼ਰਾਂ ਨੇ ਇਸ ’ਤੇ ਗੁੱਸਾ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਦਾ ਦਿਖਾਵਾ ਲੋਕਾਂ ਨੂੰ ਗਲਤ ਸੰਦੇਸ਼ ਦੇ ਰਿਹਾ ਹੈ। ਕਈ ਲੋਕਾਂ ਨੇ ਇਹ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੇ ਅਕਾੂਂਟ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ‘ਇੰਨੀ ਮਿਹਨਤ’ ਨਾ ਕਰਨੀ ਪਵੇ।
ਜਿਕਸੀ ਦੀ ਪ੍ਰਤੀਕਿਰਿਆ
ਗੁ ਜ਼ੀਕਸੀ ਨੇ ਆਲੋਚਨਾ ਦਾ ਸਖ਼ਤ ਜਵਾਬ ਦਿੰਦੇ ਹੋਏ ਕਿਹਾ, “ਜਿੰਨੀ ਜ਼ਿਆਦਾ ਤੁਸੀਂ ਮੇਰੀ ਆਲੋਚਨਾ ਕਰੋਗੇ, ਮੈਂ ਓਨਾ ਹੀ ਕਮਾਵਾਂਗੀ। ਇਹ ਸਿਰਫ਼ ਹਰ ਮਹੀਨੇ ਕਮਾਉਣ ਦੀ ਗੱਲ ਨਹੀਂ ਹੈ, ਸਗੋਂ ਹਰ ਰੋਜ਼ ਕਮਾਈ ਕਰਨੀ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਿਆਨ ਉਨ੍ਹਾਂ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਛੇੜਨਾ ਸੀ। ਇਸ ਤੋਂ ਇਲਾਵਾ, ਉਸਨੇ ਇਹ ਵੀ ਕਿਹਾ ਕਿ ਉਸਦੀ ਕਮਾਈ "ਮਿਹਨਤ ਦੁਆਰਾ" ਹੈ ਅਤੇ ਉਸਨੂੰ ਕੋਈ ਗਲਤ ਰਸਤਾ ਨਹੀਂ ਅਪਣਾਉਣਾ ਪਿਆ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁ ਜਿਕਸੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਨਵੰਬਰ ’ਚ, ਉਸਨੇ 2,000 ਵਰਗ ਮੀਟਰ ਦਾ ਵਿਲਾ ਖਰੀਦਣ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਸੀ, ਜਿਸਦੀ ਕੀਮਤ 2.7 ਮਿਲੀਅਨ ਡਾਲਰ (ਲਗਭਗ 23.4 ਕਰੋੜ ਰੁਪਏ) ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਗੁ ਜਿਕਸੀ ਦਾ ਵਿਵਾਦਤ ਕਰੀਅਰ
Gu Zixi ਦਾ ਕਰੀਅਰ ਹਮੇਸ਼ਾ ਵਿਵਾਦਾਂ ’ਚ ਘਿਰਿਆ ਰਿਹਾ ਹੈ। ਉਹ ਪਹਿਲਾਂ ਪਿੰਗ-ਪੌਂਗ ਗੇਂਦ ਨੂੰ ਨਿਗਲਣ ਵਰਗੇ ਅਜੀਬ ਸਟੰਟ ਕਰਕੇ ਸੁਰਖੀਆਂ ’ਚ ਆਈ ਸੀ। ਇਸ ਤੋਂ ਇਲਾਵਾ ਅਸ਼ਲੀਲ ਸਮੱਗਰੀ ਪੋਸਟ ਕਰਨ ਲਈ ਉਸ ਦਾ ਅਕਾਊਂਟ ਕਈ ਵਾਰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ। 15 ਸਾਲ ਦੀ ਉਮਰ ’ਚ ਲੜਾਈ ਕਾਰਨ ਢਾਈ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਵੀ ਹੋਈ।
ਕੀ ਹੈ Douyin ਪਲੇਟਫਾਰਮ?
Gu Zixi ਦੀ ਆਮਦਨ ਦਾ ਮੁੱਖ ਸਰੋਤ Douyin ਪਲੇਟਫਾਰਮ ਹੈ, ਜੋ ਕਿ ਚੀਨ ਦਾ ਪ੍ਰਮੁੱਖ ਸੋਸ਼ਲ ਮੀਡੀਆ ਅਤੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਹੈ। ਇੱਥੇ ਲੋਕ ਲਾਈਵ ਸਟ੍ਰੀਮਿੰਗ ਦੌਰਾਨ ਉਤਪਾਦ ਦਿਖਾਉਂਦੇ ਹਨ, ਜਿਨ੍ਹਾਂ ਨੂੰ ਦਰਸ਼ਕ ਸਿੱਧੇ ਖਰੀਦ ਸਕਦੇ ਹਨ। ਇਹ ਪਲੇਟਫਾਰਮ ਸਿਰਫ ਚੀਨ ’ਚ ਕੰਮ ਕਰਦਾ ਹੈ ਅਤੇ ਇਸ ’ਚ ਪ੍ਰਭਾਵਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਪ੍ਰਭਾਵਕ ਅਤੇ ਉਨ੍ਹਾਂ ਦੇ ਜੀਵਨ ਦੀ ਅਸਲੀਅਤ
ਗੁ ਜਿਕਸੀ ਦੇ ਬਿਆਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅੱਡ ਕੱਲ ਦੇ ਇਨਫਲੂਏਂਸਰਾਂ ਨੂੰ ਆਪਣੀ ਲਾਈਫਸਟਾਈਲ ਨੂੰ ਬਹੁਤ ਸ਼ਾਨਦਾਰ ਦਿਖਾਣ ਦੀ ਆਦਤ ਹੋ ਗਈ ਹੈ। ਉਹ ਕਹਿੰਦੀ ਹੈ, ‘‘ਇਨਫਲੂਏਂਸਰ ਆਪਣੀ ਸਰਲ ਕਮਾਈ ਨੂੰ ਲੁਕਾਉਂਦੇ ਹਨ ਕਿਉਂਕਿ ਇਸ ਤੋਂ ਹਮੇਸ਼ਾ ਵਿਵਾਦ ਪੈਦਾ ਹੁੰਦਾ ਹੈ।’’ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਾਈਫ ’ਚ ਪੈਸੇ ਕਮਾਉਣਾ ਕੋਈ ਵੱਡੀ ਗਲ ਨਹੀਂ ਹੈ ਅਤੇ ਉਹ ਇਸ ਨੂੰ ਸਿਰਫ ਆਪਣੀ ਮਿਹਨਤ ਦਾ ਫਲ ਮੰਨਦੀ ਹੈ।
ਅਮਰੀਕੀ ਟੈਰਿਫ ਸਬੰਧਾਂ ਲਈ 'ਨਿਰਾਸ਼ਾਜਨਕ': ਮੈਕਸੀਕੋ
NEXT STORY