ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਦਿੱਲੀ-ਲਖਨਊ ਰਾਸ਼ਟਰੀ ਰਾਜਮਾਰਗ-9 ਸਥਿਤ ਸਰਕਿਟ ਹਾਊਸ ਕੰਪਲੈਕਸ ’ਚ ਨਮਾਜ਼ ਪੜ੍ਹਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਸਪਾ ਜ਼ਿਲਾ ਮੀਤ ਪ੍ਰਧਾਨ ਹਾਜੀ ਮੁਹੰਮਦ ਉਸਮਾਨ ਖ਼ਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ।
ਪੁਲਸ ਦੇ ਮੁਤਾਬਕ 3 ਸਤੰਬਰ ਨੂੰ ਸਪਾ ਨੇਤਾ ਅਤੇ ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਨੇਤਾ ਲਾਲ ਬਿਹਾਰੀ ਯਾਦਵ ਦੇ ਪ੍ਰਵਾਸ ਦੌਰਾਨ ਬੈਠਕ ਕੀਤੀ ਗਈ ਸੀ। ਇਸੇ ਦੌਰਾਨ ਉਸਮਾਨ ਨੇ ਆਪਣੀ ਗੱਡੀ ਦੇ ਪਿੱਛੇ ਦਰੀ ਵਿਛਾ ਕੇ ਨਮਾਜ਼ ਪੜ੍ਹੀ ਅਤੇ ਵੀਡੀਓ ਬਣਵਾ ਕੇ ਫੇਸਬੁੱਕ ’ਤੇ ਅਪਲੋਡ ਕੀਤੀ, ਜਿਸ ਨੂੰ ਬਾਅਦ ’ਚ ਹਟਾ ਦਿੱਤਾ ਗਿਆ।
ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਅਨਿਤ ਕੁਮਾਰ ਦੀ ਸ਼ਿਕਾਇਤ ’ਤੇ ਮਝੋਲਾ ਥਾਣਾ ਪੁਲਸ ਨੇ ਬੀ. ਐੱਨ. ਐੱਸ. ਦੀ ਧਾਰਾ 285 ਅਤੇ 292 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਮੁੱਖ ਮਾਰਗ ’ਤੇ ਵਾਹਨ ਖੜ੍ਹਾ ਕਰ ਕੇ ਨਮਾਜ਼ ਪੜ੍ਹਨ ਨਾਲ ਆਵਾਜਾਈ ਪ੍ਰਭਾਵਿਤ ਹੋਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸਹਾਰਨਪੁਰ ਕੁਲੈਕਟਰੇਟ ਕੰਪਲੈਕਸ ’ਚ 115 ਸਾਲ ਪੁਰਾਣੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ
NEXT STORY