ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਵਾਲ ਕੀਤਾ ਹੈ ਕਿ ਓਬਾਮਾ ਪ੍ਰਸ਼ਾਸਨ ਨੇ 2016 ਦੀਆਂ ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਨੂੰ ਰੋਕਣ ਦਾ ਯਤਨ ਕਿਉਂ ਨਹੀਂ ਕੀਤਾ। ਟਰੰਪ ਨੇ ਟਵੀਟ ਕਰ ਓਬਾਮਾ ਪ੍ਰਸ਼ਾਸਨ ਤੋਂ ਇਹ ਸਵਾਲ ਕੀਤਾ। ਇਸ ਟਵੀਟ ਨਾਲ ਉਨ੍ਹਾਂ 17 ਖੁਫੀਆ ਏਜੰਸੀਆਂ ਦੇ ਅੰਦਾਜ਼ੇ 'ਤੇ ਸ਼ੱਕ ਛਾਅ ਗਿਆ ਹੈ, ਜਿਨ੍ਹਾਂ ਨੇ ਰੂਸ 'ਤੇ ਚੋਣਾਂ 'ਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਾਇਆ ਹੈ। ਟਰੰਪ ਨੇ ਟਵੀਟ ਕੀਤਾ ਕਿ ਜੇਕਰ ਰੂਸ 2016 ਦੀਆਂ ਚੋਣਾਂ 'ਚ ਅਜਿਹਾ ਕਰ ਰਿਹਾ ਸੀ ਤਾਂ ਇਹ ਸਭ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ 'ਚ ਹੋਇਆ। ਟਵੀਟ 'ਚ ਸਵਾਲ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਉਸ ਨੂੰ ਰੋਕਣ ਦਾ ਯਤਨ ਕਿਉਂ ਨਹੀਂ ਕੀਤਾ। ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਅੰਦਰੂਨੀ ਸੁਰੱਖਿਆ ਦੇ ਸਾਬਕਾ ਪ੍ਰਮੁੱਖ ਜੇ ਜਾਨਸਨ ਨਵੇਂ ਸੀਨੀਅਰ ਖੁਫੀਆ ਅਧਿਕਾਰੀ ਹਨ, ਜਿਨ੍ਹਾਂ ਨੇ ਕਿਹਾ ਕਿ ਟਰੰਪ ਅਤੇ ਰੂਸ ਵਿਚਾਲੇ ਅਜਿਹਾ ਕੋਈ ਵੱਡਾ ਗਠਜੋੜ ਨਹੀਂ ਸੀ।
ਬਗਦਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਰਿਹੈ ਰੂਸ : ਮੰਤਰੀ
NEXT STORY