ਜੇਨੇਵਾ - ਵਿਸ਼ਵ ਆਰਥਕ ਮੰਚ (ਡਬਲਯੂ. ਈ. ਐੱਫ.) ਨੇ ਚਿਤਾਵਨੀ ਦਿੱਤੀ ਹੈ ਕਿ ਸੰਸਾਰਿਕ ਪੱਧਰ 'ਤੇ ਔਰਤਾਂ ਅਤੇ ਮਰਦਾਂ ਵਿਚਾਲੇ ਭੇਦਭਾਵ ਲਗਾਤਾਰ ਵਧ ਰਿਹਾ ਹੈ। ਡਬਲਯੂ. ਈ. ਐੱਫ. ਨੇ ਕਿਹਾ ਕਿ ਦਰਸ਼ਕਾਂ ਦੀ ਹੌਲੀ ਰਫਤਾਰ ਤੋਂ ਬਾਅਦ ਹੁਣ ਔਰਤ-ਮਰਦ ਦਾ ਭੇਦਭਾਵ ਖਤਮ ਕਰਨ ਦੇ ਯਤਨ ਲਗਭਗ ਠਹਿਰ ਗਏ ਹਨ।
ਹਾਲ ਹੀ ਦੇ ਸਾਲਾਂ ਵਿਚ ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿਚ ਔਰਤਾਂ ਨੇ ਕਾਫੀ ਤਰੱਕੀ ਕੀਤੀ ਹੈ ਪਰ ਸੰਸਾਰਿਕ ਪੱਧਰ 'ਤੇ ਹਾਲ ਹੀ ਦੇ ਰੁਖ ਤੋਂ ਪਤਾ ਲੱਗਦਾ ਹੈ ਕਿ ਹੁਣ ਸਥਿਤੀ ਪਲਟ ਰਹੀ ਹੈ। ਖਾਸ ਕਰ ਕੇ ਵਰਕ ਪਲੇਸਸ 'ਤੇ ਔਰਤਾਂ ਅਤੇ ਮਰਦਾਂ ਵਿਚਾਲੇ ਅਸਮਾਨਤਾ ਦੇਖੀ ਜਾ ਰਹੀ ਹੈ। ਡਬਲਯੂ. ਈ. ਐੱਫ. ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2234 ਤੱਕ ਹੀ ਅਸੀਂ ਵਰਕ ਪਲੇਸਸ 'ਤੇ ਔਰਤਾਂ ਅਤੇ ਮਰਦਾਂ ਵਿਚ ਪੂਰੀ ਸਮਾਨਤਾ ਨੂੰ ਹਾਸਲ ਕਰ ਸਕਾਂਗੇ।
ਅਮਰੀਕਾ 'ਚ ਬਾਲ ਯੌਨ ਸ਼ੋਸ਼ਣ ਦੋਸ਼ੀਆਂ ਦਾ ਬਣੇਗਾ ਖਾਸ ਪਾਸਪੋਰਟ
NEXT STORY