ਵਿਕਟੋਰੀਆ: ਮਹਾਮਾਰੀ ਨੂੰ ਵੇਖਦਿਆਂ ਦੁਨੀਆ ਭਰ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਕਈ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਟੀਕਾਕਰਨ ਪ੍ਰਤੀ ਉਤਸ਼ਾਹਤ ਕਰਨ ਲਈ ਇਨਾਮਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਅਤੇ ਲੋਕ ਇਨਾਮ ਦੇ ਲਾਲਚ ’ਚ ਟੀਕਾਕਰਨ ਕਰਵਾ ਵੀ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਦੀ ਕੋਰੋਨਾ ਟੀਕਾ ਲਗਵਾਉਂਦੇ ਹੀ ਕਿਸਮਤ ਬਦਲ ਗਈ ਅਤੇ ਉਹ ਰਾਤੋ-ਰਾਤ ਕਰੋੜਪਤੀ ਬਣ ਗਈ। ਇਸੇ ਕੜੀ ਵਿਚ ਆਸਟ੍ਰੇਲੀਆ ਦੀ ਸਰਕਾਰ ਨੇ ‘ਦਿ ਮਿਲੀਅਨ ਡਾਲਰ ਵੈਕਸ ਅਲਾਇੰਸ ਲਾਟਰੀ ਸਿਸਟਮ’ ਸ਼ੁਰੂ ਕੀਤਾ, ਜਿਸ ਤਹਿਤ ਜੋਆਨ ਝੂ ਨਾਮ ਦੀ ਮਹਿਲਾ ਦੇ ਹੱਥ 1 ਮਿਲੀਅਨ ਡਾਲਰ (ਭਾਰਤੀ ਕਰੰਸੀ ਮੁਤਾਬ ਕਰੀਬ 7.4 ਕਰੋੜ ਰੁਪਏ) ਦੀ ਲਾਟਰੀ ਲੱਗੀ।
ਇਹ ਵੀ ਪੜ੍ਹੋ : ਪਾਕਿ 'ਚ ਮਹਿੰਗਾਈ ਬੇਲਗਾਮ, ਇਮਰਾਨ ਦਾ ਦਾਅਵਾ-ਹਰ ਚੀਜ਼ ਹੋਵੇਗੀ ਸਸਤੀ ਪਰ ਕਰਨਾ ਪਵੇਗਾ ਇਹ ਕੰਮ
ਦਿ ਆਸਟ੍ਰੇਲੀਅਨ ’ਚ ਛਪੀ ਇਕ ਰਿਪੋਰਟ ਮੁਤਾਬਕ ਜੋਆਨ ਨੂੰ ਮਿਲਣ ਵਾਲਾ ਇਹ ਪੁਰਸਕਾਰ ਸਿਰਫ਼ ਆਸਟ੍ਰੇਲੀਆ ਦੀ ਸਰਕਾਰ ਨੇ ਨਹੀਂ ਸਗੋਂ ਉਥੋਂ ਦੇ ਕਈ ਸਮਾਜਸੇਵੀਆਂ ਅਤੇ ਚੈਰੀਟੇਬਲ ਸੰਸਥਾਵਾਂ ਨੇ ਮਿਲ ਕੇ ਦਿੱਤਾ ਹੈ। ਇਸ ਲਕੀ ਡ੍ਰਾਅ ਵਿਚ 30 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ, ਜਿਨ੍ਹਾਂ ਵਿਚ ਜੋਆਨ ਵੀ ਸ਼ਾਮਲ ਸੀ, ਜੋ ਕਿ ਹੁਣ ਕਰੋੜਪਤੀ ਬਣ ਗਈ ਹੈ। ਵੈਕਸੀਨ ਲਗਵਾਉਣ ਅਤੇ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਜੋਆਨ ਆਪਣੀ ਜ਼ਿੰਦਗੀ ਵਿਚ ਰੁੱਝ ਗਈ ਸੀ। ਉਸ ਨੇ ਕਦੇ ਵੀ ਲਾਟਰੀ ਦੀ ਅਪਡੇਟ ਨਹੀਂ ਲਈ। ਇਕ ਦਿਨ ਜਦੋਂ ਅਧਿਕਾਰੀਆਂ ਨੇ ਉਸ ਨੂੰ ਫੋਨ ਕੀਤਾ, ਉਦੋਂ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਹ 1 ਮਿਲੀਅਨ ਡਾਲਰ ਜਿੱਤ ਚੁੱਕੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਲਾਟਰੀ ਅਧਿਕਾਰੀ ਦਾ ਪਹਿਲਾਂ ਫੋਨ ਨਹੀਂ ਚੁੱਕਿਆ ਪਰ ਕੁੱਝ ਦੇਰ ਬਾਅਦ ਜਦੋਂ ਉਨ੍ਹਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਗੱਲ ਹੋ ਗਈ। ਹੁਣ ਜੋਆਨ ਨੂੰ ਚੈਕ ਮਿਲ ਗਿਆ ਹੈ। ਜੋਆਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਪਰਿਵਾਰਕ ਮੈਂਬਰਾਂ ਲਈ ਗਿਫ਼ਟ ਖਰੀਦੇਗੀ ਅਤੇ ਆਪਣੇ ਭਵਿੱਖ ਲਈ ਨਿਵੇਸ਼ ਕਰੇਗੀ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖ਼ਬਰੀ, 22 ਨਵੰਬਰ ਤੋਂ ਬ੍ਰਿਟੇਨ ਦੇਵੇਗਾ ਇਹ ਸਹੂਲਤਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਦੇ ਇਕ ਸੂਬੇ 'ਚ ਲੋਕਾਂ ਨੂੰ ਰਾਹਤ, ਕੋਰੋਨਾ ਪਾਬੰਦੀਆਂ 'ਚ ਦਿੱਤੀ ਗਈ ਢਿੱਲ
NEXT STORY