ਲਾਸ ਏਂਜਲਸ - ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਧਰਤੀ ਤੋਂ ਬਾਹਰ ਪੁਲਾੜ ਵਿਚ ਚੰਦਰਮਾ ’ਤੇ ਪਹਿਲਾ ਮਾਨਵ ਬੇਸ ਬਣਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਰੋਡਮੈਪ ਬਣ ਚੁੱਕਾ ਹੈ ਅਤੇ ਅਰਬਾਂ ਡਾਲਰ ਦੇ ਕਰਾਰ ਕੀਤੇ ਗਏ ਹਨ। ਇਨ੍ਹਾਂ ਕਰਾਰਾਂ ਤਹਿਤ ਕਮਰਸ਼ੀਅਲ ਰੋਬੋਟਿਕ ਸੇਵਾਵਾਂ ਅਤੇ ਜ਼ਮੀਨੀ ਢਾਂਚੇ ’ਤੇ ਕੰਮ ਕੀਤਾ ਜਾਵੇਗਾ।
ਦੱਖਣੀ ਧਰੁਵ ’ਤੇ ਹੋਵੇਗੀ ਬਸਤੀ
ਨਾਸਾ ਅਤੇ ਉਸ ਦੇ ਨਿੱਜੀ ਭਾਈਵਾਲ ਚੰਦ ਦੇ ਦੱਖਣੀ ਧਰੁਵ ਨੇੜੇ ਇਕ ਵਿਸਤ੍ਰਿਤ ਰਿਸਰਚ ਸੈਂਟਰ ਅਤੇ ਰਹਿਣ ਦਾ ਟਿਕਾਣਾ ਵਿਕਸਿਤ ਕਰ ਰਹੇ ਹਨ। ਇਥੇ ਪੁਲਾੜ ਯਾਤਰੀ ਲੰਬੇ ਸਮੇਂ ਤੱਕ ਰੁਕ ਕੇ ਵਿਗਿਆਨਕ ਖੋਜਾਂ ਕਰ ਸਕਣਗੇ। ਅਮਰੀਕਾ 2032 ਤੱਕ ਉਥੇ ਪਹਿਲੀ ਮਾਨਵ ਬਸਤੀ ਬਣਾਉਣ ਦੀ ਯੋਜਨਾ ਰੱਖਦਾ ਹੈ। ਉਥੇ ਹੀ ਚੀਨ ਵੀ ਇਸ ਦੌੜ ਵਿਚ ਸ਼ਾਮਲ ਹੈ, ਉਹ 2030 ਤੱਕ ਚੰਦ ’ਤੇ ਆਪਣਾ ਬੇਸ ਬਣਾਉਣ ਦਾ ਟੀਚਾ ਰੱਖਦਾ ਹੈ।
ਬੰਗਲਾਦੇਸ਼ ’ਚ ਘੱਟੋ-ਘੱਟ ਤਨਖਾਹ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਫਿਰ ਸ਼ੁਰੂ
NEXT STORY