ਵਾਸ਼ਿੰਗਟਨ (ਇੰਟ.)- ਯੂਰਪ ਦੀ ‘ਰੋਟੀ ਦੀ ਟੋਕਰੀ’ ਕਹੇ ਜਾਣ ਵਾਲੇ ਯੂਕ੍ਰੇਨ ’ਤੇ ਰੂਸ ਦੇ ਹਮਲੇ ਨਾਲ ਅਨਾਜ ਸਪਲਾਈ ਸਬੰਧੀ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ। ਇਸ ਮਹਾ ਸੰਕਟ ’ਤੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਕੋਲ ਸਿਰਫ 10 ਹਫ਼ਤੇ ਯਾਨੀ 70 ਦਿਨਾਂ ਦੀ ਹੀ ਕਣਕ ਬਚੀ ਹੈ। ਇਹ ਸਾਲ 2008 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਦੁਨੀਆ ਵਿਚ ਅਨਾਜ ਦਾ ਅਜਿਹਾ ਸੰਕਟ ਇਕ ਪੀੜ੍ਹੀ ਵਿਚ ਇਕ ਹੀ ਵਾਰ ਹੁੰਦਾ ਹੈ।
ਇਸ ਦਰਮਿਆਨ ਹੁਣ ਦੁਨੀਆ ਦੀਆਂ ਨਜ਼ਰਾਂ ਜਾਪਾਨ ਵਿਚ ਹੋਣ ਜਾ ਰਹੇ ਕਵਾਡ ਦੇਸ਼ਾਂ ਦੀ ਮੀਟਿੰਗ ’ਤੇ ਟਿਕ ਗਈ ਹੈ, ਜਿਥੇ ਕਣਕ ਸੰਕਟ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਜਾ ਸਕਦਾ ਹੈ।ਦਰਅਸਲ ਰੂਸ ਅਤੇ ਯੂਕ੍ਰੇਨ ਦੁਨੀਆ ਦੇ ਇਕ-ਚੌਥਾਈ ਕਣਕ ਦੀ ਸਪਲਾਈ ਕਰਦੇ ਹਨ ਅਤੇ ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਪੁਤਿਨ ਕਣਕ ਨੂੰ ਇਕ ਹਥਿਆਰ ਦੇ ਰੂਪ ਵਿਚ ਇਸਤੇਮਾਲ ਕਰ ਰਹੇ ਹਨ।ਪੱਛਮੀ ਦੇਸ਼ਾਂ ਨੂੰ ਡਰ ਸਤਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਜਾਣਬੁੱਝ ਕੇ ਵੈਸ਼ਵਿਕ ਅਨਾਜ ਸਪਲਾਈ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਯੂਕ੍ਰੇਨ ਦੇ ਖੇਤੀ ਉਪਕਰਣਾਂ ਨੂੰ ਨਸ਼ਟ ਕਰ ਰਹੇ ਸਨ, ਉਨ੍ਹਾਂ ਦੀ ਕਣਕ ਨੂੰ ਚੋਰੀ ਕਰ ਰਹੇ ਹਨ। ਰੂਸ ਵਿਚ ਇਸ ਸਾਲ ਕਣਕ ਦੀ ਬੰਪਰ ਫਸਲ ਹੋਈ ਹੈ ਅਤੇ ਪੁਤਿਨ ਇਸ ਨੂੰ ਕੰਟਰੋਲ ਕਰ ਸਕਦੇ ਹਨ। ਉਥੇ ਖਰਾਬ ਮੌਸਮ ਨਾਲ ਯੂਰਪ ਅਤੇ ਅਮਰੀਕਾ ਵਿਚ ਕਣਕ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ।
ਪੜ੍ਹੋ ਇਹ ਅਹਿਮ ਖ਼ਬਰ - PM ਮੋਦੀ ਦੋ ਦਿਨਾਂ ਦੌਰੇ 'ਤੇ ਪਹੁੰਚੇ ਜਾਪਾਨ, ਕਵਾਡ ਸਮਿਟ 'ਚ ਹੋਣਗੇ ਸ਼ਾਮਲ
ਮੋਦੀ ਨੂੰ ਕਣਕ ਬਰਾਮਦ ’ਤੇ ਪਾਬੰਦੀ ਹਟਾਉਣ ਲਈ ਕਹਿਣਗੇ ਬਾਈਡੇਨ
ਭਾਰਤ ਦੇ ਕਣਕ ਬਰਾਮਦ ’ਤੇ ਪਾਬੰਦੀ ਲਗਾਉਣ ਨਾਲ ਪੱਛਮੀ ਦੇਸ਼ ਟੈਨਸ਼ਨ ਵਿਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਵਾਡ ਦੀ ਜਾਪਾਨ ਵਿਚ ਹੋ ਰਹੀ ਮੀਟਿੰਗ ਵਿਚ ਕਣਕ ਦੀ ਬਰਾਮਦ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਉਠਾ ਸਕਦੇ ਹਨ।ਅਮਰੀਕਾ ਨੇ ਕਿਹਾ ਹੈ ਕਿ ਕਵਾਡ ਮੀਟਿੰਗ ਵਿਚ ਕਣਕ ਸੰਕਟ ’ਤੇ ਚਰਾਚ ਹੋਵੇਗੀ। ਬਾਈਡੇਨ ਮੋਦੀ ਦੀ ਬਰਾਮਦ ’ਤੇ ਬੈਨ ਹਟਾਉਣ ਲਈ ਕਹਿ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਮੰਕੀਪੌਕਸ ਵਾਇਰਸ ਨੇ ਦਿੱਤੀ ਦਸਤਕ, ਲੋਕਾਂ ਲਈ ਐਡਵਾਇਜ਼ਰੀ ਜਾਰੀ
NEXT STORY