ਮਾਸਕੋ — ਜਰਮਨੀ ਦੀ ਰਾਜਧਾਨੀ ਬਰਲਿਨ 'ਚ ਦੂਜੇ ਵਿਸ਼ਵ ਯੁੱਧ ਦਾ ਇਕ ਬੰਬ ਨਿਸ਼ਕਿਰਿਆ ਕੀਤਾ ਗਿਆ ਹੈ ਅਤੇ ਇਸ ਦੌਰਾਨ ਕਰੀਬ 3,000 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਸ਼ੁੱਕਰਵਾਰ ਨੂੰ ਬਰਲਿਨ ਦੇ ਅਲੈਕਜੇਂਡਰਪਲਾਟਜ਼ ਸਕਵਾਇਰ ਦੇ ਨੇੜੇ 100 ਕਿਲੋਗ੍ਰਾਮ(221 ਪਾਊਂਡ) ਦਾ ਇਕ ਅਮਰੀਕੀ ਬੰਬ ਬਰਾਮਦ ਕੀਤਾ ਗਿਆ। ਸਥਾਨਕ ਮੀਡੀਆ ਦੇ ਅਨੁਸਾਰ ਬੰਬ ਨੂੰ ਨਿਸ਼ਕਿਰਿਆ ਕਰਨ ਦੇ ਦੌਰਾਨ ਕਰੀਬ 3,000 ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਜਾਣਾ ਪਿਆ। ਮੀਡੀਆ ਨੇ ਦੱਸਿਆ ਕਿ ਜਿਸ ਸਥਾਨ 'ਤੇ ਬੰਬ ਬਰਾਮਦ ਹੋਇਆ ਉਥੋਂ ਕਰੀਬ 300 ਮੀਟਰ ਦੂਰ ਰੈਸਟ ਹੋਮ ਸਥਿਤ ਹੈ। ਇਸ ਦੌਰਾਨ ਇਲਾਕੇ ਵਿਚ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਸੀ। ਬੰਬ ਨੂੰ ਨਿਸ਼ਕਿਰਿਆ ਕਰਨ ਦਾ ਕੰਮ ਸ਼ੁੱਕਰਵਾਰ ਦੀ ਅੱਧੀ ਰਾਤ ਦੇ ਬਾਅਦ ਸ਼ੁਰੂ ਹੋਇਆ। ਪੁਲਸ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੀ ਅੱਧੀ ਰਾਤ ਦੇ ਬਾਅਦ 1:45 ਵਜੇ ਬੰਬ ਨੂੰ ਨਿਸ਼ਕਿਰਿਆ ਕਰਨ ਦਾ ਕੰਮ ਸਫਲਤਾਪੂਰਵਕ ਪੂਰਾ ਹੋ ਗਿਆ।
ਕੈਨੇਡਾ ਦੇ ਬਾਜ਼ਾਰਾਂ 'ਚ ਜਲਦ ਹੀ ਮਿਲਣਗੇ ਭੰਗ ਦੇ ਬਣੇ ਪਦਾਰਥ
NEXT STORY