ਵਾਸ਼ਿੰਗਟਨ — ਵਾਸ਼ਿੰਗਟਨ 'ਚ ਡੋਨਾਲਡ ਟਰੰਪ ਦਾ ਹੋਟਲ ਇਕ ਨਵੇਂ ਹੀ ਰੰਗ 'ਚ ਨਜ਼ਰ ਆ ਰਿਹਾ ਹੈ। ਦਰਅਸਲ ਟਰੰਪ ਦੀਆਂ ਨੀਤੀਆਂ ਦੇ ਵਿਰੋਧ 'ਚ ਹੋਟਲ ਦੀ ਐਂਟਰਸ 'ਤੇ ਲਾਈਟ ਨਾਲ ਇਤਰਾਜ਼ਯੋਗ ਸ਼ਬਦ ਲਿੱਖੇ ਗਏ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਵਿਵਾਦਮਈ ਇਮੋਜ਼ੀਆਂ ਦਾ ਵੀ ਇਸਤੇਮਾਲ ਕੀਤਾ ਗਿਆ।
ਇਕ ਅਮਰੀਕਨ ਆਰਟਿਸਟ ਨੇ ਵੀਡੀਓ ਪ੍ਰੋਜੈਕਟਰ ਦੀ ਮਦਦ ਨਾਲ ਟਰੰਪ ਦੇ ਹੋਟਲ 'ਤੇ 'ਸ਼ਿਟਹੋਲ' ਜਿਹੇ ਸ਼ਬਦ ਲਿੱਖੇ। ਨਾਲ ਹੀ ਐਂਟਰੀ ਗੇਟ 'ਤੇ ਇਸ ਨਾਲ ਜੁੜੇ ਦੂਜੇ ਮੈਸੇਜ ਵੀ ਦੇਖਣ ਨੂੰ ਮਿਲੇ। ਹੋਟਲ ਦੇ ਐਂਟਰੀ ਗੇਟ 'ਤੇ ਲਿੱਖਿਆ ਸੀ, ''ਡੀ. ਸੀ. 'ਚ ਰਹਿਣ ਦੇ ਲਈ ਘਰ ਨਹੀਂ ਹੈ? ਰਹਿਣ ਦੇ ਲਈ ਇਕ ਥਾਂ ਦੀ ਤਲਾਸ਼ ਹੈ? ਤਾਂ ਸਾਡੇ 'ਸ਼ਿਟਹੋਲ' ਨੂੰ ਟ੍ਰਾਈ ਕਰੇ।''
ਇਹ ਸਭ ਅਮਰੀਕੀ ਆਰਟਿਸਟ ਰਾਬਿਨ ਬੇਲ ਨੇ ਕੀਤਾ। ਰਾਬਿਲ ਬੇਲ ਵੀਡੀਓ ਪ੍ਰੋਜੈਕਸ਼ਨ ਕੰਪਨੀ ਬੇਲ ਵਿਜੁਅਲਜ਼ ਦੇ ਸੰਸਥਾਪਕ ਹਨ। ਆਪਣੇ ਕੰਮ ਨੂੰ ਦੁਨੀਆ ਭਰ 'ਚ ਮਸ਼ਹੂਰ ਬਣਾਉਣ ਲਈ ਉਨ੍ਹਾਂ ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਹੈ। ਵਾਸ਼ਿੰਗਟਨ ਪੋਸਟ ਦੇ ਮੁਤਾਬਕ ਉਨ੍ਹਾਂ ਨੇ 40 ਮਿੰਟ ਤੱਕ ਆਪਣੇ ਪ੍ਰੈਜਕਟ ਨੂੰ ਹੋਟਲ ਦੀਆਂ ਦੀਆਂ ਕੰਧਾਂ 'ਤੇ ਕ੍ਰੇਂਦਰਿਤ ਕੀਤਾ। ਪੇਰੀਸਕੋਪ ਨੇ ਅਮਰੀਕਾ ਰਾਸ਼ਟਰਪਤੀ ਨੂੰ ਮੰਨ-ਪ੍ਰਮੰਨੇ ਜਾਤੀਵਾਦੀ ਅਤੇ ਨਾਜ਼ੀਆਂ ਦਾ ਸ਼ੁਭਚਿੰਤਕ ਦੇ ਰੂਪ 'ਚ ਵੀ ਬ੍ਰਾਂਡ ਕੀਤਾ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਸ਼ਿਟਹੋਲ' ਸ਼ਬਦ ਦਾ ਇਸਤੇਮਾਲ ਅਮਰੀਕਾ 'ਚ ਦੂਜੇ ਦੇਸ਼ਾਂ ਨੇ ਆਉਣ ਵਾਲੇ ਉਨ੍ਹਾਂ ਪ੍ਰਵਾਸੀਆਂ ਲਈ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਦੇਸ਼ ਨਹੀਂ ਆਉਣ ਦੇਣਾ ਚਾਹੁੰਦੇ। ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਹੀ ਇੰਮੀਗ੍ਰੇਸ਼ਨ ਪਾਲਸੀ 'ਤੇ ਚਰਚਾ ਕਰਦੇ ਹੋਏ ਕਿਹਾ ਸੀ ਕਿ ਕਿਉਂ 'ਸ਼ਿਟਹੋਲ' ਦੇਸ਼ਾਂ ਤੋਂ ਆਉਣ ਵਾਲੇ ਲੋਕ ਇਥੇ ਆਉਂਦੇ ਹਨ। ਉਨ੍ਹਾਂ ਦਾ ਇਸ਼ਾਰਾ ਹੈਤੀ, ਐਲ-ਸਲਵਾਡੋਰ ਅਤੇ ਦੂਜੇ ਅਫਰੀਕੀ ਦੇਸ਼ਾਂ ਵੱਲ ਸੀ।
ਹਾਲਾਂਕਿ ਇਸ ਸ਼ਬਦ ਦੇ ਇਸਤੇਮਾਲ ਨਾਲ ਡੋਨਾਲਡ ਟਰੰਪ ਇਨਕਾਰ ਕਰ ਰਹੇ ਹਨ ਪਰ ਇਕ ਅਮਰੀਕੀ ਸੀਨੇਟਰ ਨੇ ਡੋਨਾਲਡ ਟਰੰਪ ਵੱਲੋਂ ਇਸ ਸ਼ਬਦ ਦੇ ਇਸਤੇਮਾਲ ਦੀ ਪੁਸ਼ਟੀ ਕੀਤੀ ਸੀ।
ਭਾਰਤ-ਬ੍ਰਿਟੇਨ ਵਿਚਾਲੇ ਸਮਝੌਤਾ, ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਦੀ ਹੋਵੇਗੀ ਵਾਪਸੀ
NEXT STORY