ਬੀਜਿੰਗ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 8 ਅਕਤੂਬਰ ਨੂੰ ਆਪਣੇ ਅਧਿਕਾਰਿਤ ਦੌਰੇ 'ਤੇ ਚੀਨ ਪੁੱਜੇ ਹਨ। ਉਨ੍ਹਾਂ ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਚੀਨੀ ਰਾਸ਼ਟਰਪਤੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਕਿ ਚੀਨ ਪਾਕਿਸਤਾਨ ਦੇ ਵਿਕਾਸ 'ਚ ਮਦਦ ਕਰੇਗਾ।
ਬੁੱਧਵਾਰ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਚੀਨ ਪਾਕਿਸਤਾਨ ਦੇ ਤੇਜ਼ੀ ਨਾਲ ਤੇ ਬਿਹਤਰ ਵਿਕਾਸ 'ਚ ਮਦਦ ਕਰੇਗਾ। ਦਯੋਤਾਈ ਸਟੇਟ ਗੈਸਟ ਹਾਊਸ 'ਚ ਬੈਠਕ ਦੌਰਾਨ ਸ਼ੀ ਨੇ ਕਿਹਾ ਕਿ ਚੀਨ ਤੇ ਪਾਕਿਸਤਾਨ 'ਚ ਆਪਸੀ ਹਮਾਇਤ ਤੇ ਸਹਾਇਤਾ ਦੀ ਇਕ ਚੰਗੀ ਰਵਾਇਤ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਪਾਕਿਸਤਾਨ ਨੇ ਮੁਸ਼ਕਲ ਸਮੇਂ ਦੌਰਾਨ ਚੀਨ ਨੂੰ ਨਿਰਸਵਾਰਥ ਸਹਾਇਤਾ ਪ੍ਰਦਾਨ ਕੀਤੀ ਸੀ। ਸ਼ੀ ਨੇ ਕਿਹਾ ਕਿ ਹੁਣ ਜਦੋਂ ਚੀਨ ਦਾ ਵਿਕਾਸ ਹੋ ਗਿਆ ਹੈ ਤਾਂ ਉਹ ਇਮਾਨਦਾਰੀ ਨਾਲ ਪਾਕਿਸਤਾਨ ਨੂੰ ਤੇਜ਼ੀ ਨਾਲ ਤੇ ਬਿਹਤਰ ਵਿਕਾਸ 'ਚ ਸਹਾਇਤਾ ਕਰੇਗਾ।
ਸੰਯੁਕਤ ਰਾਸ਼ਟਰ ਕੋਲ ਧਨ ਦੀ ਭਾਰੀ ਕਮੀ, ਖਤਰੇ 'ਚ ਕਰਮਚਾਰੀਆਂ ਦੀ ਤਨਖਾਹ
NEXT STORY