ਸਨਾ-ਯਮਨ ਦੇ ਦੱਖਣੀ ਸ਼ਹਿਰ ਅਦੇਨ ਦੇ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਇਕ ਵੱਡਾ ਧਮਾਕਾ ਹੋਇਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਨਵੀਂ ਬਣੀ ਕੈਬਨਿਟ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ ਦੇ ਉਤਰਨ ਤੋਂ ਸਿਰਫ ਕੁਝ ਹੀ ਸਮੇਂ ਪਹਿਲਾਂ ਹੋਇਆ। ਸ਼ੁਰੂਆਤੀ ਖਬਰਾਂ ਮੁਤਾਬਕ 22 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ -ਚੀਨ ਦੀ ਖੁੱਲ੍ਹੀ ਪੋਲ, ਫੜਿਆ ਗਿਆ ਵੁਹਾਨ ’ਚ ਕੋਰੋਨਾ ’ਤੇ ਝੂਠ
ਧਮਾਕੇ ਦੇ ਕਾਰਨਾਂ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਕਿਸੇ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਸਰਕਾਰੀ ਜਹਾਜ਼ ’ਚ ਸਵਾਰ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਉੱਥੇ ਮੌਜੂਦਾ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡੇ ’ਤੇ ਉਨ੍ਹਾਂ ਨੇ ਲਾਸ਼ਾਂ ਦੇਖੀਆਂ ਹਨ। ਅਧਿਕਾਰੀਆਂ ਨੇ ਨਾਂ ਜਾਹਰ ਨਾ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਦਾ ਅਧਿਕਾਰ ਨਹੀਂ ਸੀ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਯਮਨ ਦੇ ਸੰਚਾਰ ਮੰਤਰੀ ਨਗੁਇਬ ਅਲ ਅਵਗ ਜੋ ਸਰਕਾਰੀ ਜਹਾਜ਼ ’ਚ ਸਵਾਰ ਸਨ ਨੇ ਏਸੋਸੀਏਟੇਡ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੋ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ, ਸੰਭਵਤ : ਇਹ ਡ੍ਰੋਨ ਹਮਲਾ ਸੀ। ਯਮਨ ਦੇ ਪ੍ਰਧਾਨ ਮੰਤਰੀ ਮਈਨ ਅਦਬੁੱਲ ਮਲਿਕ ਸਈਦ ਅਤੇ ਹੋਰਾਂ ਨੂੰ ਧਮਾਕੇ ਤੋਂ ਬਾਅਦ ਤੁਰੰਤ ਹਵਾਈ ਅੱਡੇ ਤੋਂ ਸ਼ਹਿਰ ਸਥਿਤ ਮਸ਼ਿਕ ਪੈਲੇਸ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜੇਕਰ ਜਹਾਜ਼ ’ਤੇ ਬੰਬਮਾਰੀ ਹੁੰਦੀ ਤਾਂ ਤਬਾਹਕੁੰਨ ਹੋਣੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਦੱਸਿਆ ਕਿ ਹਮਲਾ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚੀਨ ਦੀ ਖੁੱਲ੍ਹੀ ਪੋਲ, ਫੜਿਆ ਗਿਆ ਵੁਹਾਨ ’ਚ ਕੋਰੋਨਾ ’ਤੇ ਝੂਠ
NEXT STORY