ਲਵੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਹੋਰ ਦੇਸ਼ਾਂ ਤੋਂ ਯੂਕ੍ਰੇਨ ਨੂੰ ਨੋ-ਫਲਾਇੰਗ ਜ਼ੋਨ ਲਾਗੂ ਕਰਨ 'ਤੇ ਜ਼ੋਰ ਦੇ ਰਹੇ ਹਨ। ਇਕ ਨੋ-ਫਲਾਇੰਗ ਜ਼ੋਨ ਬਣਾਉਣ ਨਾਲ ਸਿੱਧਾ ਵਿਦੇਸ਼ੀ ਫੌਜੀਆਂ ਨੂੰ ਸ਼ਾਮਲ ਕਰਨ ਨਾਲ ਸੰਘਰਸ਼ ਵਧਾਉਣ ਦਾ ਜੋਖਮ ਹੋਵੇਗਾ। ਹਾਲਾਂਕਿ ਅਮਰੀਕਾ ਅਤੇ ਕਈ ਪੱਛਮੀ ਦੇਸ਼ਾਂ ਨੇ ਹਥਿਆਰਾਂ ਦੀ ਖੇਪ ਨਾਲ ਯੂਕ੍ਰੇਨ ਦਾ ਸਮਰਥਨ ਕੀਤਾ ਹੈ ਪਰ ਉਨ੍ਹਾਂ ਨੇ ਫੌਜੀ ਨਹੀਂ ਭੇਜੇ ਹਨ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਦੋ ਹਜ਼ਾਰ ਤੋਂ ਜ਼ਿਆਦਾ ਬੁਨਿਆਦੀ ਫੌਜੀ ਢਾਂਚੇ ਕੀਤੇ ਤਬਾਹ
ਜ਼ੇਲੇਂਸਕੀ ਨੇ ਐਤਵਾਰ ਨੂੰ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਦੁਨੀਆ ਸਾਡੇ ਹਵਾਈ ਖੇਤਰ ਨੂੰ ਬੰਦ ਕਰਨ ਦੇ ਮਾਮਲੇ 'ਚ ਕਾਫ਼ੀ ਮਜਬੂਤ ਹਨ। ਨਾਟੋ ਦੇਸ਼ਾਂ ਨੇ ਨੋ-ਫਲਾਇੰਗ ਜ਼ੋਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜੇਕਰ ਨੋ-ਫਲਾਇੰਗ ਜ਼ੋਨ ਦਾ ਐਲਾਨ ਹੋ ਜਾਂਦਾ ਹੈ ਤਾਂ ਇਹ ਸਾਰੇ ਅਣਅਧਿਕਾਰਤ ਜਹਾਜ਼ਾਂ ਨੂੰ ਯੂਕ੍ਰੇਨ ਦੇ ਉਪਰ ਉਡਾਣ ਭਰਨ ਤੋਂ ਰੋਕ ਦੇਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਸਕੋ ਯੂਕ੍ਰੇਨ 'ਤੇ ਕਿਸੇ ਵੀ ਤੀਸਰੇ ਪੱਖ ਦੁਆਰਾ ਨੋ-ਫਲਾਇੰਗ ਜ਼ੋਨ ਬਣਾਉਣ ਦੇ ਐਲਾਨ ਨੂੰ 'ਹਥਿਆਰਬੰਦ ਸੰਘਰਸ਼ 'ਚ ਹਿੱਸੇਦਾਰੀ' ਮੰਨੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਨੂੰ ਲੈ ਕੇ PM ਮੋਦੀ ਦੀ ਉੱਚ ਪੱਧਰੀ ਬੈਠਕ, ਆਪ੍ਰੇਸ਼ਨ ਗੰਗਾ ਨੂੰ ਲੈ ਕੇ ਕਹੀ ਇਹ ਗੱਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਾਕਿ : ਅਧਿਕਾਰੀਆਂ ਵੱਲੋਂ ਮਸਜਿਦ 'ਚ ਧਮਾਕਿਆਂ ਦੇ ਜ਼ਿੰਮੇਵਾਰ ਨੈੱਟਵਰਕ ਦੇ ਪਰਦਾਫਾਸ਼ ਦਾ ਦਾਅਵਾ
NEXT STORY