ਲੰਡਨ (ਇੰਟ.)- ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਅਮਰੀਕਾ-ਯੂਕ੍ਰੇਨ ਖਣਿੱਜ ਸਮਝੌਤੇ ’ਤੇ ਦਸਤਖਤ ਕਰਨ ਲਈ ਤਿਆਰ ਹਨ। ਜ਼ੇਲੈਂਸਕੀ ਨੇ ਲੰਡਨ ’ਚ ਇਕ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਉਹ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਤੋਂ ਬਾਅਦ ਵੀ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ’ਚ ਵਾਪਰੀ ਉਸ ਘਟਨਾ ਦਾ ਅਮਰੀਕਾ ਜਾਂ ਯੂਕ੍ਰੇਨ ਨੂੰ ਕੋਈ ਫਾਇਦਾ ਨਹੀਂ ਹੋਇਆ, ਸਗੋਂ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਹੀ ਫਾਇਦਾ ਹੋਇਆ। ਜੇ ਮੈਨੂੰ ਖਣਿੱਜ ਸੌਦੇ ਲਈ ਬੁਲਾਇਆ ਜਾਂਦਾ ਹੈ ਤਾਂ ਮੈਂ ਵ੍ਹਾਈਟ ਹਾਊਸ ਮੁੜ ਜਾਵਾਂਗਾ।
ਇਹ ਵੀ ਪੜ੍ਹੋ: ਟਰੰਪ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਕੱਸੀ ਲਗਾਮ, US-Mexico ਸਰਹੱਦ 'ਤੇ ਭੇਜੇ 3000 ਹੋਰ ਸੈਨਿਕ
ਸੁਰੱਖਿਆ ਗਾਰੰਟੀ ਦੀ ਸ਼ਰਤ ਫਿਰ ਰੱਖੀ
ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਯੂਕ੍ਰੇਨ ਦੀ ਸੁਰੱਖਿਆ ਗਾਰੰਟੀ ਦੀ ਮੰਗ ਸੁਣੀ ਜਾਵੇਗੀ। ਜੇ ਦੋਵੇਂ ਧਿਰਾਂ ਇਸ ’ਤੇ ਸਹਿਮਤ ਹੁੰਦੀਆਂ ਹਨ ਤਾਂ ਸਮਝੌਤੇ ’ਤੇ ਦਸਤਖਤ ਕੀਤੇ ਜਾਣਗੇ। ਯੂਕ੍ਰੇਨ ਦਾ ਪੱਖ ਵੀ ਸੁਣਿਆ ਜਾਵੇ। ਯੂਕ੍ਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਭਾਈਵਾਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਜੰਗ ’ਚ ਹਮਲਾਵਰ ਕੌਣ ਹੈ। ਜ਼ੇਲੇਂਸਕੀ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਪੋਸਟ ਕੀਤੀ, ਜਿਸ ’ਚ ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੀ ਮਹੱਤਤਾ ਨੂੰ ਸਮਝਦੇ ਹਾਂ। ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਸ਼ਾਂਤੀ ਲਈ ਸੁਰੱਖਿਆ ਗਾਰੰਟੀ ਜ਼ਰੂਰੀ ਹੈ। ਇਹੀ ਪੂਰੇ ਯੂਰਪ ਦੀ ਸਥਿਤੀ ਹੈ।
ਇਹ ਵੀ ਪੜ੍ਹੋ: ਡੰਕੀ ਲਾਉਣ ਦੀ ਕੋਸ਼ਿਸ਼, ਸਮੁੰਦਰ 'ਚ ਫਸੇ 64 ਲੋਕਾਂ ਨੂੰ ਕੀਤਾ ਗਿਆ ਰੈਸਕਿਊ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦਾ ਇਸ਼ਾਰਾ! ਅੱਜ ਤੋਂ ਸ਼ੁਰੂ ਹੋਵੇਗੀ ਟੈਰਿਫ ਵਾਰ, ਕੈਨੇਡਾ-ਚੀਨ ਸਣੇ ਕਈ ਦੇਸ਼ਾਂ 'ਤੇ US ਕੱਸੇਗਾ ਸ਼ਿਕੰਜਾ
NEXT STORY