ਨਵੀਂ ਦਿੱਲੀ—ਕ੍ਰੈਡਿਟ ਕਾਰਡ ਐਪਲੀਕੇਸ਼ਨ ਲਈ ਹਰ ਬੈਂਕ ਦਾ ਵੱਖਰਾ ਤਰੀਕਾ ਹੁੰਦਾ ਹੈ ਪਰ ਤਕਰੀਬਨ ਹਰ ਬੈਂਕ 'ਚ ਇਸ ਲਈ ਆਨਲਾਈਨ ਸਹੂਲਤ ਉਪਲੱਬਧ ਹੁੰਦੀ ਹੈ। ਇਸ ਦੀ ਮਦਦ ਨਾਲ ਤੁਸੀਂ ਆਨਲਾਈਨ ਹੀ ਆਸਾਨੀ ਨਾਲ ਕ੍ਰੈਡਿਟ ਕਾਰਡ ਲਈ ਅਪਲਾਈ ਕਰ ਸਕਦੇ ਹੋ। ਕ੍ਰੈਡਿਟ ਕਾਰਡ ਪਾਉਣ ਲਈ ਸਟੈੱਪ ਬਾਇ ਸਟੈੱਪ ਪ੍ਰੋਸੈੱਸ ਹੁੰਦਾ ਹੈ। ਇਹ ਪ੍ਰੋਸੈੱਸ ਪੂਰਾ ਕਰਨ ਤੋਂ ਬਾਅਦ ਤੁਹਾਡੇ ਕਾਰਡ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਤੁਸੀਂ ਆਪਣੇ ਐਪਲੀਕੇਸ਼ਨ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ। ਇਸ ਲਈ ਵੀ ਇਕ ਪ੍ਰੋਸੈੱਸ ਹੁੰਦਾ ਹੈ।
ਆਮ ਤੌਰ 'ਤੇ ਤਕਰੀਬਨ ਹਰ ਮਹੀਨੇ ਬ੍ਰੈਂਕ ਨਾਲ ਕ੍ਰੈਡਿਟ ਕਾਰਡ ਬਣ ਜਾਣ ਦਾ ਸਮਾਂ ਤਿੰਨ ਹਫਤੇ ਹੁੰਦਾ ਹੈ। ਰਜਿਸਟ੍ਰੇਸ਼ਨ ਦੀ ਤਾਰੀਕ ਤੋਂ ਤੁਹਾਡੇ ਘਰ ਤੱਕ ਕ੍ਰੈਡਿਟ ਕਾਰਡ ਦੇ ਪਹੁੰਚਣ ਤੱਕ ਜ਼ਿਆਦਾ ਤੋਂ ਜ਼ਿਆਦਾ ਇਕ ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਦੌਰਾਨ ਜੇਕਰ ਤੁਸੀਂ ਆਪਣੇ ਐਪਲੀਕੇਸ਼ਨ ਦਾ ਸਟੇਟਸ ਜਾਣਨਾ ਚਾਹੁੰਦੇ ਹੋ ਤਾਂ ਇਨ੍ਹਾਂ ਤਰੀਕਿਆਂ ਨਾਲ ਜਾਣ ਸਕਦੇ ਹੋ।
ਕ੍ਰੈਡਿਟ ਕਾਰਡ ਐਪਲੀਕੇਸ਼ਨ ਸਟੇਟਸ ਚੈੱਕ ਕਰਨ ਦਾ ਤਰੀਕਾ
ਇਸ ਲਈ ਤੁਹਾਡੇ ਤੋਂ ਐਪਲੀਕੇਸ਼ਨ ਨੰਬਰ, ਪੈਨ ਕਾਰਡ ਨੰਬਰ, ਫਾਰਮ ਨੰਬਰ ਅਤੇ ਜਨਮ ਤਾਰੀਕ ਦੇ ਬਾਰੇ 'ਚ ਪੁੱਛਿਆ ਜਾ ਸਕਦਾ ਹੈ। ਸਟੇਟਸ ਜਾਣਨ ਲਈ ਤੁਹਾਨੂੰ ਇਨ੍ਹਾਂ ਸਟੇਟਸ ਨੂੰ ਫੋਲੋ ਕਰਨਾ ਹੋਵੇਗਾ।
1. ਆਪਣੇ ਬੈਂਕ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾਓ।
2. ਵੈੱਬਸਾਈਟ 'ਤੇ ਟਰੈਕ ਐਪਲੀਕੇਸ਼ਨ ਜਾਂ ਇਸ ਨਾਲ ਹੀ ਰਿਲੇਟਿਡ (ਵੱਖ-ਵੱਖ ਬੈਂਕ ਦੇ ਹਿਸਾਬ ਨਾਲ) ਨਾਲ ਕੋਈ ਟੈਬ ਹੋਵੇਗਾ। ਉਸ 'ਤੇ ਕਲਿੱਕ ਕਰੋ।
3. ਇਸ ਦੇ ਬਾਅਦ ਇਕ ਨਵੀਂ ਵਿੰਡੋ ਖੁੱਲ੍ਹੇਗੀ ਜਿਸ 'ਚ ਤੁਹਾਨੂੰ ਐਪਲੀਕੇਸ਼ਨ ਫਾਰਮ ਨੰਬਰ, ਪੈਨ ਨੰਬਰ ਜਾਂ ਹੋਰ ਜਾਣਕਾਰੀ ਦਰਜ ਕਰਨ ਲਈ ਕਿਹਾ ਗਿਆ ਹੋਵੇਗਾ।
4. ਸਾਰੀਆਂ ਜਾਣਕਾਰੀਆਂ ਦਰਜ ਕਰਨ ਦੇ ਬਾਅਦ ਤੁਹਾਨੂੰ ਸਬਮਿਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ।
5. ਇਸ ਦੇ ਬਾਅਦ ਐਪਲੀਕੇਸ਼ਨ ਫਾਰਮ ਦਾ ਸਟੇਟਸ ਦਿਖਣ ਲੱਗੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਤੁਸੀਂ ਆਪਣੇ ਬੈਂਕ ਦੀ ਬ੍ਰਾਂਚ 'ਚ ਕਾਲ ਕਰਕੇ ਜਾਂ ਫਿਰ ਉੱਥੇ ਪਹੁੰਚ ਕੇ ਆਪਣੀ ਐਪਲੀਕੇਸ਼ਨ ਸਟੇਟਸ ਦਾ ਪਤਾ ਲਗਾ ਸਕਦੇ ਹੋ।
ਜਾਣੋ ਕਿਵੇਂ ਘਟ ਹੋ ਸਕਦਾ ਹੈ ਆਮਦਨ ਟੈਕਸ, ਕੋਣ ਲੈ ਸਕਦਾ ਹੈ ਇਸ ਲਾਭ
NEXT STORY