ਨਵੀਂ ਦਿੱਲੀ—ਸਾਲ 2018 ਮਾਰਕਿਟ ਦੇ ਲਈ ਕਾਫੀ ਉਥਲ-ਪੁਥਲ ਭਰਿਆ ਰਿਹਾ। ਹਾਲ ਦੇ ਸਾਲਾਂ 'ਚ ਇਹ ਸਭ ਤੋਂ ਜ਼ਿਆਦਾ ਇਵੈਂਟਫੁਲ ਸਾਲ ਰਿਹਾ। ਹਾਲਾਂਕਿ ਐਕਸਪਰਟ ਦਾ ਮੰਨਣਾ ਹੈ ਕਿ 2019 'ਚ ਮਾਰਕਿਟ ਕੁਝ ਵਧੀਆ ਪਰਫਾਰਮ ਕਰੇਗਾ। ਇਸ ਲਈ ਇਸ ਦਾ ਇਨ੍ਹਾਂ ਸੱਤ ਤਰੀਕਿਆਂ ਨਾਲ ਤੁਸੀਂ ਵੀ ਫਾਇਦਾ ਲੈ ਸਕਦੇ ਹੋ।
1. ਐੱਸ.ਆਈ.ਪੀ. ਨਾਲ ਕਮਾਓ ਮੁਨਾਫਾ
ਇਸ ਸਾਲ ਸਟਾਕ ਮਾਰਕਿਟ 'ਚ ਤੇਜ਼ੀ ਆਉਣ ਦੀ ਪੂਰੀ ਸੰਭਾਵਨਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਚੁਣਾਵੀ ਸਾਲ ਹੈ ਅਤੇ ਜਿਵੇਂ ਰਿਜ਼ਲਟ ਹੋਣਗੇ, ਮਾਰਕਿਟ ਵੀ ਉਂਝ ਹੀ ਰਹੇਗੀ। ਅਜਿਹੇ 'ਚ ਐੱਸ.ਆਈ.ਪੀ. 'ਚ ਪੈਸਾ ਲਗਾਉਣ 'ਤੇ ਬਿਹਤਰ ਰਿਟਰਨ ਮਿਲ ਸਕਦਾ ਹੈ।
2. ਇਕਵਟੀ ਮਿਊਚੁਅਲ ਫੰਡਸ
ਇਕਵਟੀ ਫੰਡਸ ਅਤੇ ਸਟਾਕ ਨਾਲ ਲਾਂਗ ਟਰਮ ਕੈਪੀਟਲ ਗੇਨ 'ਤੇ ਟੈਕਸ ਲਗਾਉਣ ਦੇ ਬਾਅਦ ਵੀ ਨਿਵੇਸ਼ਕਾਂ ਦਾ ਇਸ 'ਤੇ ਕੋਈ ਖਾਸ ਅਸਰ ਨਹੀਂ ਪੈਂਦਾ ਹੈ। ਕੁਝ ਸ਼ੁਰੂਆਤੀ ਅੜਚਨਾਂ ਦੇ ਬਾਅਦ ਇਸ 'ਚ ਤੇਜ਼ੀ ਆਈ ਹੈ। 2018 'ਚ ਇਕਵਟੀ ਫੰਡਸ 'ਚ 20 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।
3. ਸ਼ਾਰਟ ਟਰਮ ਡੈਬਟ ਫੰਡਸ
ਵਿਆਜ ਦਰਾਂ ਨੂੰ ਲੈ ਕੇ ਅਨਿਸ਼ਚਿਤਤਾ ਦੇ ਇਸ ਦੌਰ 'ਚ ਐਕਸਪਰਟ ਲਾਂਗ ਟਰਮ ਇੰਵੈਸਟਮੈਂਟ ਤੋਂ ਬਚਣ ਦੀ ਹੀ ਸਲਾਹ ਦਿੰਦੇ ਹਨ। ਸ਼ਾਰਟ ਟਰਮ ਡੈਬਟ ਫੰਡ ਅਜਿਹੇ ਬਾਂਡਸ 'ਚ ਨਿਵੇਸ਼ ਕਰਦੇ ਹਨ ਜਿਨ੍ਹਾਂ ਦਾ ਮੈਚਿਓਰਿਟੀ ਸਮਾਂ ਲੰਬਾ ਹੁੰਦਾ ਜਿਸ ਨਾਲ ਹੇਠਾਂ ਜਾਂਦੀਆਂ ਵਿਆਜ ਦਰਾਂ ਦਾ ਫਾਇਦਾ ਮਿਲਦਾ ਹੈ।
4. ਫਿਕਸਡ ਮੈਚਿਓਰਿਟੀ ਪਲੈਨ
ਡੈਬਟ ਫੰਡਸ (ਕਰਜ਼ ਫੰਡ) 'ਚ ਵਿਆਜ ਦਰ ਦਾ ਫੈਕਟਰ ਪ੍ਰਭਾਵੀ ਰਹਿੰਦਾ ਹੈ। ਜੇਕਰ ਵਿਆਜ ਉੱਪਰ ਗਿਆ ਤਾਂ ਤੁਹਾਨੂੰ ਪੈਸੇ ਦਾ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਇਹ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਇਸ ਸਾਲ ਫਿਕਸਡ ਪਲੈਨਸ (ਐੱਫ.ਐੱਮ.ਪੀ.) ਟਰਾਈ ਕਰ ਸਕਦੇ ਹੋ। ਹਾਲਾਂਕਿ ਐੱਫ.ਐੱਮ.ਪੀ. 'ਤੇ ਵੀ ਡੈਬਟ ਫੰਡ (ਕਰਜ਼ਾ ਫੰਡ) ਦੀ ਤਰ੍ਹਾਂ ਹੀ ਟੈਕਸ ਲੱਗਦਾ ਹੈ, ਹਾਲਾਂਕਿ ਜੇਕਰ ਤੁਸੀਂ ਇਨ੍ਹਾਂ ਨੂੰ ਤਿੰਨ ਸਾਲ ਤੋਂ ਜ਼ਿਆਦਾ ਤੱਕ ਹੋਲਡ ਰੱਖਦੇ ਹੋ ਤਾਂ ਇਨ੍ਹਾਂ ਨੂੰ ਲਾਂਗ ਟਰਮ ਕੈਪੀਟਲ ਗੇਨ ਮੰਨਿਆ ਜਾਂਦਾ ਹੈ ਅਤੇ ਟੈਕਸ 20 ਫੀਸਦੀ ਦੀ ਦਰ ਨਾਲ ਲੱਗਦਾ ਹੈ ਜੋ ਉਮੀਦ ਤੋਂ ਕੁਝ ਘਟ ਹੁੰਦਾ ਹੈ।
5. ਸੀਨੀਅਰ ਸਿਟੀਜ਼ਨ ਮਾਤਾ-ਪਿਤਾ ਦੇ ਨਾਂ 'ਤੇ ਕਰੋ ਇੰਵੈਸਟ
2018 ਦੇ ਬਜਟ 'ਚ ਸੀਨੀਅਰ ਨਾਗਰਿਕਾਂ ਨੂੰ ਵਿਆਜ ਨਾਲ ਹੋਈ ਇਨਕਮ 'ਤੇ 50 ਹਜ਼ਾਰ ਦੀ ਜ਼ਿਆਦਾ ਛੂਟ ਦਿੱਤੀ ਗਈ ਹੈ। ਜੇਕਰ ਤੁਹਾਡੇ ਮਾਤਾ-ਪਿਤਾ ਹਾਈ ਇਨਕਮ ਟੈਕਸ ਸਲੈਬ 'ਚ ਨਹੀਂ ਹਨ ਤਾਂ ਤੁਸੀਂ ਉਨ੍ਹਾਂ ਨੂੰ ਪੈਸੇ ਗਿਫਟ ਕਰਕੇ ਸਮਾਲ ਸੇਵਿੰਗਸ ਜਾਂ ਐੱਫ.ਡੀ. 'ਚ ਨਿਵੇਸ਼ ਕਰਵਾ ਸਕਦੇ ਹੋ।
6. ਰੀਅਲ ਅਸਟੇਟ
ਕੁਝ ਸਮੇਂ ਦੀ ਮੰਦੀ ਦੇ ਬਾਅਦ ਪਿਛਲੇ ਕੁਝ ਮਹੀਨਿਆਂ 'ਚ ਰੀਅਲ ਅਸਟੇਟ ਮਾਰਕਿਟ ਤੇਜ਼ੀ ਫੜ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਇਸ ਦੇ ਹੋਰ ਤੇਜ਼ ਰਹਿਣ ਦੀ ਸੰਭਾਵਨਾ ਹੈ।
ਅਜਿਹੇ 'ਚ ਹੁਣ ਤੋਂ ਇਸ 'ਚ ਨਿਵੇਸ਼ ਕੀਤਾ ਗਿਆ ਪੈਸਾ ਅਗਲੇ ਪੰਜ ਸਾਲ 'ਚ ਵਧੀਆ ਰਿਟਰਨ ਦੇ ਸਕਦਾ ਹੈ।
ਸੋਨਾ
ਸੋਨੇ 'ਚ ਨਿਵੇਸ਼ ਕੀਤਾ ਗਿਆ ਪੈਸਾ 2019 'ਚ ਕਾਫੀ ਜ਼ਿਆਦਾ ਪਹੁੰਚ ਸਕਦਾ ਹੈ। ਚੁਣਾਵੀ ਸਾਲ 'ਚ ਮਾਰਕਿਟ ਦੇ ਉੱਪਰ ਜਾਣ 'ਤੇ ਸਿੱਧਾ ਅਸਰ ਸੋਨੇ 'ਤੇ ਵੀ ਪਵੇਗਾ, ਅਜਿਹੇ 'ਚ ਗੋਲਡ ਕੁਆਇਨ 'ਚ ਨਿਵੇਸ਼ ਕੀਤਾ ਗਿਆ ਪੈਸਾ ਆਉਣ ਵਾਲੇ ਸਮੇਂ 'ਚ ਵਧੀਆ ਰਿਟਰਨ ਦੇਵੇਗਾ।
20 ਫੀਸਦੀ ਤੱਕ ਦਾ ਰਿਟਰਨ ਚਾਹੀਦਾ ਹੈ ਤਾਂ ਇਥੇ ਕਰੋ ਨਿਵੇਸ਼
NEXT STORY