ਨਵੀਂ ਦਿੱਲੀ—ਪ੍ਰਾਈਵੇਟ ਕੰਪਨੀ 'ਚ ਕੰਮ ਕਰਨ ਵਾਲੇ ਹਰ ਵਿਅਕਤੀ ਦੀ ਤਨਖਾਹ 'ਚੋਂ ਪੈਸੇ ਕੱਟ ਕੇ ਇੰਪਲਾਈ ਪ੍ਰੋਵੀਡੈਂਟ ਫੰਡ 'ਚ ਜਮ੍ਹਾ ਹੁੰਦੇ ਹਨ। ਕੁਝ ਲੋਕਾਂ ਦਾ ਪੀ.ਐੱਫ. ਸਟੇਟਮੈਂਟ 'ਚ ਨਾਂ ਜਾਂ ਜਨਮ ਦਿਨ ਦੀ ਤਾਰੀਕ ਆਧਾਰ 'ਚ ਦਿੱਤੀ ਗਈ ਜਾਣਕਾਰੀ ਨਾਲ ਮੇਲ ਨਹੀਂ ਖਾਂਦੀ ਹੈ। ਅਜਿਹਾ ਹੋਣ 'ਤੇ ਫੰਡ ਕਢਵਾਉਂਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਾਲ ਹੀ 'ਚ ਸਰਕਾਰ ਨੇ ਕਿਹਾ ਕਿ ਪੀ.ਐੱਫ. ਅਕਾਊਂਟ 'ਚ ਮੈਂਬਰਾਂ ਦੀ ਜਨਮ ਦਿਨ ਦੀ ਤਾਰੀਕ ਗਲਤ ਹੈ ਜਦੋਂ ਕਿ 11.07 ਕਰੋੜ ਖਾਤੇ 'ਚ ਮੈਂਬਰ ਦੇ ਪਿਤਾ ਦਾ ਨਾਂ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖ ਲਓ ਕਿ ਪੀ.ਐੱਫ. ਫੰਡ 'ਚ ਤੁਹਾਡਾ ਨਾਂ ਅਤੇ ਜਨਮ ਦੀ ਤਾਰੀਕ ਤੁਹਾਡੇ ਆਧਾਰ ਨਾਲ ਦਿੱਤੀ ਗਈ ਜਾਣਕਾਰੀ ਨਾਲ ਮੇਲ ਖਾਂਦੀ ਹੈ ਜਾਂ ਨਹੀਂ।
ਜੇਕਰ ਕਿਸੇ ਤਰ੍ਹਾਂ ਦਾ ਕੋਈ ਫਰਕ ਹੋਵੇ ਤਾਂ ਇਸ ਨੂੰ ਠੀਕ ਕਰਨ ਦੀ ਕੋਸਿਸ਼ ਕਰੋਂ। ਇਹ ਮੁਸ਼ਕਲ ਨਹੀਂ ਹੈ। ਇਸ ਨੂੰ ਆਨਲਾਈਨ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਇਸ ਦਾ ਤਰੀਕਾ ਦੱਸਣ ਜਾ ਰਹੇ ਹਾਂ।
ਆਧਾਰ ਨੰਬਰ ਹੈ ਤਾਂ ਇੰਝ ਆਨਲਾਈਨ ਕਢਵਾਓ ਪੀ.ਐੱਫ. ਦਾ ਪੈਸਾ
ਤੁਸੀਂ ਪੀ.ਐੱਫ. ਅਕਾਊਂਟ 'ਚ ਆਨਲਾਈਨ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਚਾਰ ਚੀਜ਼ਾਂ ਜ਼ਰੂਰੀ ਹਨ।
1. ਐਕਟਿਵ ਯੂਨੀਵਰਸਲ ਅਕਾਊਂਟ ਨੰਬਰ
2. ਈ.ਪੀ.ਐੱਫ.ਓ. ਦੀ ਵੈੱਬਸਾਈਟ ਦੀ ਜਾਣਕਾਰੀ
3. ਆਧਾਰ ਨੰਬਰ
4. ਆਪਣੀ ਐਪਲੀਕੇਸ਼ਨ ਨੂੰ ਈ.ਪੀ.ਐੱਫ.ਓ. ਨੂੰ ਭੇਜੋ।
ਈ.ਪੀ.ਐੱਫ.ਓ. ਦੇ ਰਿਕਾਰਡ 'ਚ ਬਦਲਾਅ ਤੋਂ ਪਹਿਲਾਂ ਸੁਨਿਸ਼ਚਿਤ ਕਰੋਂ ਕਿ ਤੁਹਾਡੇ ਆਧਾਰ 'ਚ ਸਾਰੀ ਜਾਣਕਾਰੀ ਸਹੀ ਹੋਵੇ। ਹੋ ਸਕਦਾ ਹੈ ਕਿ ਤੁਹਾਨੂੰ ਇਹ ਸੁਨੇਹਾ ਮਿਲੇ ਕਿ ਤੁਹਾਡਾ ਆਧਾਰ ਪਹਿਲਾਂ ਹੀ ਵੈਰੀਫਾਈ ਹੋ ਚੁੱੁਕਾ ਹੈ। ਵੇਰਵੇ 'ਚ ਸੋਧ ਨਹੀਂ ਕੀਤਾ ਜਾ ਸਕਦਾ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇਸ 'ਚ ਕੋਈ ਬਦਲਾਅ ਨਹੀਂ ਕਰ ਸਕਦੇ। ਪਹਿਲਾਂ ਤੁਹਾਨੂੰ ਆਧਾਰ 'ਚ ਸੁਧਾਰ ਕਰਵਾਉਣਾ ਹੋਵੇਗਾ।
ਆਪਣੇ ਪੀ.ਐੱਫ ਦਾ ਵੇਰਵਾ ਕਿੰਝ ਅਪਡੇਟ ਕਰੋਂ?
ਇਹ ਦੋ ਪੱਧਰ 'ਤੇ ਹੋ ਸਕਦਾ ਹੈ। ਇਕ ਇੰਪਲਾਈ ਦੇ ਪੱਧਰ ਅਤੇ ਦੂਜਾ ਇੰਪਲਾਇਰ ਦੇ ਪੱਧਰ 'ਤੇ। ਇਸ ਦੀ ਪ੍ਰਕਿਰਿਆ ਇਸ ਤਰ੍ਹਾਂ ਹੈ। ਈ.ਪੀ.ਐੱਫ.ਓ ਦੇ ਮੈਂਬਰ ਯੂਨੀਫਾਈਡ ਪੋਰਟਲ 'ਤੇ ਜਾ ਕੇ ਇੱਥੇ ਦਿੱਤੀ ਗਈ ਜਾਣਕਾਰੀ ਆਧਾਰ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਬਦਲ ਦੇਵੇ।
ਇਸ ਬਦਲਾਅ ਦੀ ਜਾਣਕਾਰੀ ਆਪਣੇ ਇੰਪਲਾਇਰ ਨੂੰ ਵੀ ਦਿਓ।
ਸਿਸਟਮ ਇਸ ਬਦਲਾਅ 'ਤੇ ਗੌਰ ਕਰੇਗਾ ਅਤੇ ਉਸ ਨੂੰ ਆਧਾਰ ਨਾਲ ਮਿਲਾਏਗਾ।
ਵੈਰੀਫਿਕੇਸ਼ਨ ਹੋ ਜਾਣ ਦੇ ਬਾਅਦ ਇਹ ਐਪਲੀਕੇਸ਼ਨ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਇੰਪਲਾਇਰ ਇਸ ਐਪਲੀਕੇਸ਼ਨ ਨੂੰ ਈ.ਪੀ.ਐੱਫ.ਓ. ਨੂੰ ਭੇਜ ਦੇਵੇਗਾ।
ਈ.ਪੀ.ਐੱਫ.ਓ. ਇਸ 'ਚ ਸੁਧਾਰ ਕਰ ਦੇਵੇਗਾ।
ਆਫਲਾਈਨ ਕਿਵੇਂ ਕਰੀਏ ਸੁਧਾਰ?
ਜੇਕਰ ਕੋਈ ਇੰਟਰਨੈੱਟ ਦੀ ਮਦਦ ਲਏ ਬਿਨ੍ਹਾਂ ਵੇਰਵੇ 'ਚ ਸੁਧਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਨਾਲ ਸੰਬੰਧਿਤ ਫਾਰਮ ਇੰਪਲਾਈ ਅਤੇ ਇੰਪਲਾਇਰ ਦੁਆਰਾ ਭਰੇ ਜਾਣ ਦੇ ਬਾਅਦ ਈ.ਪੀ.ਐੱਫ.ਓ. ਦੇ ਦਫਤਰ 'ਚ ਭੇਜਿਆ ਜਾ ਸਕਦਾ ਹੈ।
ਕਿਸੇ ਨੂੰ ਨਾ ਦਿਓ ਆਪਣਾ ATM ਕਾਰਡ, ਜਾਣੋ ਕੀ ਹਨ ਵਰਤੋਂ ਕਰਨ ਦੇ ਨਿਯਮ
NEXT STORY