ਨਵੀਂ ਦਿੱਲੀ—ਸਿਸਟਮੈਟਿਕ ਇੰਵੈਸਟਮੈਂਟ ਪਲਾਨ ਭਾਵ ਐੱਸ.ਆਈ.ਪੀ. ਮਿਊਚੁਅਲ ਫੰਡਸ 'ਚ ਨਿਵੇਸ਼ ਕਰਨ ਦੀ ਸਭ ਤੋਂ ਪਾਪੁਲਰ ਕੈਟੇਗਿਰੀ 'ਚੋਂ ਇਕ ਹੈ। ਇਸ ਦੇ ਅੰਤਰਗਤ ਹਰ ਮਹੀਨੇ ਇਕ ਤੈਅ ਰਾਸ਼ੀ ਕਿਸੇ ਮਿਊਚੁਅਲ ਫੰਡ 'ਚ ਨਿਵੇਸ਼ ਕੀਤੀ ਜਾਂਦੀ ਹੈ। 2019 'ਚ ਕਿਨ੍ਹਾਂ ਮਿਊਚੁਅਲ ਫੰਡਸ 'ਚ ਨਿਵੇਸ਼ ਕਰਨਾ ਹੋਵੇਗਾ ਵਧੀਆ, ਆਓ ਜਾਣਦੇ ਹਾਂ।
-L&T Emerging Business
ਸਮਾਲਕੈਪ ਇਕਵਟੀ ਦੀ ਕੈਟੇਗਿਰੀ ਦੇ ਮਿਊਚੁਅਲ ਫੰਡ ਨੇ ਪਿਛਲੇ ਚਾਰ ਸਾਲਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਨਿਵੇਸ਼ਕਾਂ ਨੇ ਤਿੰਨ ਸਾਲ ਦੇ ਸਮੇਂ 'ਚ ਨਿਵੇਸ਼ 'ਤੇ 16.94 ਫੀਸਦੀ ਤੱਕ ਦਾ ਰਿਟਰਨ ਕਮਾਇਆ ਹੈ।
-Invesco India Contra Fund
ਕੋਂਟਰਾਂ ਫੰਡ ਕੈਟੇਗਿਰੀ ਦਾ ਇਹ ਮਿਊਚੁਅਲ ਫੰਡ 2019 'ਚ ਟਾਪ ਟ੍ਰੇਂਡਿੰਗ ਐੱਸ.ਆਈ.ਪੀ. ਬਣ ਸਕਦਾ ਹੈ। ਪਿਛਲੇ ਪੰਜ ਸਾਲਾਂ 'ਚ ਨਿਵੇਸ਼ 'ਤੇ ਇਸ ਨੇ 21.67 ਫੀਸਦੀ ਤੱਕ ਦਾ ਰਿਟਰਨ ਦਿੱਤਾ ਹੈ।
-Mirae Asset India Equity Fund
ਇਹ ਇਕਵਟੀ ਫੰਡ ਦੀ Mirae AMC ਫਲੈਗਸ਼ਿਪ ਸਕੀਮ ਰਹੀ ਹੈ। ਪਿਛਲੇ ਪੰਜ ਸਾਲਾਂ 'ਚ ਇਸ ਨੇ 19.60 ਫੀਸਦੀ ਤੱਕ ਦਾ ਰਿਟਰਨ ਦਿੱਤਾ ਹੈ। ਬਾਜ਼ਾਰ 'ਚ ਪੈਸਾ ਲਗਾਉਣ ਦੇ ਮਾਮਲੇ 'ਚ ਸਾਵਧਾਨੀ ਵਰਤਣ ਵਾਲੇ ਨਿਵੇਸ਼ਕ ਇਥੇ ਕਾਫੀ ਸੁਰੱਖਿਅਤ ਮਹਿਸੂਸ ਕਰਨਗੇ।
-Franklin India Smaller Companies Fund
ਸਮਾਲਕੈਪ ਇਕਵਟੀ ਕੈਟੇਗਿਰੀ ਦਾ ਇਹ ਫੰਡ ਨਿਵੇਸ਼ਕਾਂ ਨੂੰ ਹਮੇਸ਼ਾ ਤੋਂ ਖੁਸ਼ ਰੱਖਦਾ ਆਇਆ ਹੈ। ਪੰਜ ਸਾਲ ਦੀ ਸਮੇਂ ਦੇ ਐੱਸ.ਆਈ.ਪੀ. 'ਤੇ ਇਸ ਨੇ 22.57 ਫੀਸਦੀ ਤੱਕ ਦਾ ਰਿਟਰਨ ਦਿੱਤਾ ਹੈ। 2019 'ਚ ਇਹ ਟਾਪ ਐੱਸ.ਆਈ.ਪੀ. 'ਚੋਂ ਇਕ ਰਹੇਗਾ।
ਕੀ ਸੋਨੇ ਦੇ ਗਹਿਣੇ ਸ਼ੁੱਧ 24 ਕੈਰੇਟ ਦੇ ਬਣ ਸਕਦੇ ਹਨ?
NEXT STORY