ਨਵੀਂ ਦਿੱਲੀ — ਇੰਟਰਨੈੱਟ ਬੈਂਕਿੰਗ ਜ਼ਰੀਏ ਲੈਣ-ਦੇਣ ਜਿੰਨਾ ਆਸਾਨ ਹੋਇਆ ਹੈ, ਉਸ ਹਿਸਾਬ ਨਾਲ ਖਤਰੇ ਵੀ ਵਧ ਗਏ ਹਨ। ਆਮਤੌਰ 'ਤੇ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਕਿ ਕਿਸੇ ਵਿਅਕਤੀ ਦੇ ਖਾਤੇ ਵਿਚੋਂ ਗਲਤ ਤਰੀਕੇ ਨਾਲ ਪੈਸੇ ਨਿਕਲ ਗਏ। ਧੋਖੇਬਾਜ਼ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੀ ਡੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇਸ ਲਈ ਜੇਕਰ ਤੁਸੀਂ ਵੀ ਲੈਣ-ਦੇਣ ਲਈ UPI, ਇੰਟਰਨੈੱਟ ਬੈਂਕਿੰਗ ਜਾਂ ਕਿਸੇ ਤਰੀਕੇ ਦੀ ਡਿਜੀਟਲ ਤਕਨੀਕ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਅਸੀਂ ਇਸ ਖਬਰ ਜ਼ਰੀਏ ਤੁਹਾਨੂੰ ਦੱਸ ਰਹੇ ਹਾਂ ਕਿ ਜਾਲਸਾਜ਼ ਕਿਵੇਂ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਇਸ ਤਰ੍ਹਾਂ ਹੁੰਦੀ ਹੈ ਧੋਖਾਧੜੀ
ਧੋਖੇਬਾਜ਼ ਗਾਹਕ ਕੋਲੋਂ ਫੋਨ 'ਤੇ ਡੈਬਿਟ ਕਾਰਡ ਦਾ ਵੇਰਵਾ, ਫਾਰਵਰਡ ਟੈਕਸਟ ਮੈਸੇਜ, ਯੂਨੀਫਾਈਡ ਪੇਮੈਂਟਸ ਇੰਟਰਫੇਸ(ਯੂ.ਪੀ.ਆਈ.) ਰਜਿਸਟ੍ਰੇਸ਼ਨ ਵਨ-ਟਾਈਮ ਪਾਸਵਰਡ(ਓ.ਟੀ.ਪੀ.) ਆਦਿ ਸਾਂਝਾ ਕਰਨ ਨੂੰ ਕਹਿੰਦੇ ਹਨ । ਉਹ ਇਸ ਡਾਟਾ ਦੀ ਵਰਤੋਂ ਤੁਹਾਡੇ ਖਾਤੇ ਲਈ ਇਕ ਨਵਾਂ ਵਰਚੁਅਲ ਭੁਗਤਾਨ ਪਤਾ(ਵੀ.ਪੀ.ਏ.) ਆਈ.ਡੀ. ਬਣਾਉਣ ਅਤੇ ਲੈਣ-ਦੇਣ ਕਰਨ ਲਈ MPIN ਸੈੱਟ ਕਰਨ ਲਈ ਕਰਦੇ ਹਨ। ਧੋਖੇਬਾਜ਼ ਗਾਹਕਾਂ ਨੂੰ ਟੈਕਸਟ ਮੈਸੇਜ 'ਤੇ ਪ੍ਰਮਾਣਿਤ ਲਿੰਕ ਆਦਿ ਕਲਿੱਕ ਕਰਨ ਲਈ ਕਹਿੰਦੇ ਹਨ।
ਇਸ ਤਰ੍ਹਾਂ ਬਚੋ
ਕਾਲ ਜਾਂ ਕਿਸੇ ਹੋਰ ਮੀਡੀਆ ਪਲੇਟਫਾਰਮ 'ਤੇ ਕਦੇ ਵੀ ਆਪਣਾ ਡੈਬਿਟ ਕਾਰਡ ਨੰਬਰ, ਐਕਸਪਾਇਰੀ ਡੇਟ, ਰਜਿਸਟ੍ਰੇਸ਼ਨ ਓ.ਟੀ.ਪੀ. ਵਰਗੀ ਡਿਟੇਲ ਸ਼ੇਅਰ ਨਾਲ ਕਰੋ। ਬੈਂਕ ਕਦੇ ਵੀ ਫੋਨ ਕਰਕੇ ਕਿਸੇ ਵੀ ਗਾਹਕ ਕੋਲੋਂ ਕਦੇ ਵੀ ਉਸਦਾ ਵੇਰਵਾ ਨਹੀਂ ਮੰਗਦਾ। ਕਿਸੇ ਵੀ ਅਣਜਾਣੇ ਲਿੰਕ 'ਤੇ ਕਲਿੱਕ ਕਰਨ ਜਾਂ ਕਿਸੇ ਵੀ ਸ਼ੱਕੀ ਐਸ.ਐਮ.ਐਸ. ਨੂੰ ਫਾਰਵਰਡ ਕਰਨ ਤੋਂ ਬਚੋ। ਅਪਣੇ UPI MPIN ਨੂੰ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ।
ਆਨਲਾਈਨ ਬਾਈਕ ਇੰਸ਼ੋਰੈਂਸ ਰੀਨਿਊ ਕਰਵਾਉਣੀ ਹੈ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY