ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਸਿੱਖਸ ਆਫ ਅਮੈਰਿਕਾ ਜਿੱਥੇ ਅੰਤਰਰਾਸ਼ਟਰੀ ਪੱਧਰ ’ਤੇ ਸਿੱਖੀ ਦੀ ਵੱਖਰੀ ਪਛਾਣ ਦੇ ਪ੍ਰਚਾਰ ਲਈ ਲਗਾਤਾਰ ਯਤਨ ਕਰ ਰਹੀ ਹੈ, ਉੱਥੇ ਇਸ ਸੰਸਥਾ ਵਲੋਂ ਕੁਦਰਤੀ ਆਫ਼ਤਾਂ ਵੇਲੇ ਵੀ ਮੋਹਰੀ ਰੋਲ ਨਿਭਾਇਆ ਜਾਂਦਾ ਹੈ। ਸੰਸਥਾ ਵੱਲੋਂ ਸਮਾਜ ਸੇਵੀ ਕਾਰਜਾਂ ਵਿਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਇਸ ਸਬੰਧ 'ਚ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲਗਾਤਾਰ ਹੀ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਰਹਿੰਦੀ ਹੈ। ਬੀਤੇ ਦਿਨੀਂ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਦੀ ਅਗਵਾਈ ’ਚ ਜਿੱਥੇ ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ ਗ੍ਰੰਥੀ ਸਿੰਘ ਦੇ ਪਰਿਵਾਰ ਦੀ 2 ਲੱਖ ਰੁਪਏ ਨਾਲ ਮਾਲੀ ਮਦਦ ਕੀਤੀ ਗਈ, ਉੱਥੇ ਇਸ ਅੱਤਵਾਦੀ ਹਮਲੇ ਦੌਰਾਨ ਸੈਲਾਨੀਆਂ ਨੂੰ ਬਚਾਉਣ ਲਈ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗਵਾਉਣ ਵਾਲੇ ਬਹਾਦਰ ਨੌਜਵਾਨ ਆਦਿਲ ਦੇ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਉਪਰਾਲਾ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-'ਜੇ ਤੁਸੀਂ ਪਾਣੀ ਰੋਕਿਆ ਤਾਂ ਅਸੀਂ....', ਪਾਕਿ ਜਨਰਲ ਨੇ ਭਾਰਤ ਨੂੰ ਦਿੱਤੀ ਗਿੱਦੜ ਭਬਕੀ
ਸਿੱਖਸ ਆਫ਼ ਅਮੈਰਿਕਾ ਦੀ ਟੀਮ ਨੇ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਵਲੋਂ ਜਾਰੀ ਦੋ ਲੱਖ ਰੁਪਏ ਦਾ ਚੈੱਕ ਆਦਿਲ ਦੇ ਪਰਿਵਾਰ ਨੂੰ ਭੇਂਟ ਕੀਤਾ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਆਦਿਲ ਦੇ ਪਿਤਾ ਨਾਲ ਵੀਡੀਓ ਕਾਲ 'ਤੇ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਗਿਆ ਉਸ ਦੇ ਬੇਟੇ ਦੀ ਕੁਰਬਾਨੀ 'ਤੇ ਭਾਰਤੀ ਨੂੰ ਹੀ ਨਹੀਂ ਸਗੋਂ ਸਮੱੁਚੀ ਦੁਨੀਆ ’ਚ ਵਸਦੇ ਅਮਨ ਪਸੰਦ ਲੋਕਾਂ ਨੂੰ ਮਾਣ ਹੈ। ਆਦਿਲ ਦੇ ਪਿਤਾ ਇਸ ਮੌਕੇ ਭਾਵੁਕ ਵੀ ਹੋਏ। ਸ੍ਰ. ਜੱਸੀ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਪਰਿਵਾਰ ਦੇ ਨਾਲ ਜੁੜੇ ਰਹਿਣਗੇ ਅਤੇ ਲੋੜੀਂਦੀ ਮਦਦ ਕਰਦੇ ਰਹਿਣਗੇ। ਆਦਿਲ ਦੇ ਪਿਤਾ ਸਈਅਦ ਹੈਦਰ ਸ਼ਾਹ ਨੇ ਸਮੱੁਚੀ ਸਿੱਖਸ ਆਫ ਅਮੈਰਿਕਾ ਦੀ ਟੀਮ ਦਾ ਧੰਨਵਾਦ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਜੰਗਲ 'ਚ ਅੱਗ ਲੱਗਣ ਕਾਰਨ ਬਾਰੂਦੀ ਸੁਰੰਗਾਂ 'ਚ ਹੋਏ ਧਮਾਕੇ
NEXT STORY