ਸ੍ਰੀਨਗਰ - ਕਸ਼ਮੀਰ ਦੇ ਉਪ ਰਾਜਪਾਲ (LG) ਮਨੋਜ ਸਿਨਹਾ ਨੇ ਸੋਮਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 14 ਸੈਰ-ਸਪਾਟਾ ਸਥਾਨਾਂ ਨੂੰ ਮੁੜ ਖੋਲ੍ਹਣ ਦੇ ਹੁਕਮ ਦਿੱਤੇ ਹਨ। ਇਹ ਸਾਰੇ ਸਥਾਨ ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤੇ ਗਏ ਸਨ।
ਸੁਰੱਖਿਆ ਸਮੀਖਿਆ ਤੋਂ ਬਾਅਦ ਲਿਆ ਫੈਸਲਾ
LG ਦਫ਼ਤਰ ਅਨੁਸਾਰ, ਸੁਰੱਖਿਆ ਸਥਿਤੀ ਦੀ ਡੂੰਘਾਈ ਨਾਲ ਸਮੀਖਿਆ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਕਸ਼ਮੀਰ ਅਤੇ ਜੰਮੂ ਡਿਵੀਜ਼ਨਾਂ ਦੇ ਇਨ੍ਹਾਂ ਸਥਾਨਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ 12 ਸਥਾਨ ਖੋਲ੍ਹੇ ਗਏ ਸਨ, ਜਿਸ ਤੋਂ ਬਾਅਦ ਹੁਣ ਮੁੜ ਖੋਲ੍ਹੇ ਗਏ ਸਥਾਨਾਂ ਦੀ ਕੁੱਲ ਗਿਣਤੀ 26 ਹੋ ਗਈ ਹੈ। ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ।
ਹੁਣ ਇਨ੍ਹਾਂ ਥਾਵਾਂ ਦਾ ਆਨੰਦ ਮਾਣ ਸਕਣਗੇ ਸੈਲਾਨੀ:
• ਕਸ਼ਮੀਰ ਡਿਵੀਜ਼ਨ (11 ਸਥਾਨ): ਯੂਸਮਰਗ, ਦੂਧਪਥਰੀ, ਕੋਕਰਨਾਗ ਵਿੱਚ ਦਾੰਡੀਪੁਰਾ ਪਾਰਕ, ਸ਼ੋਪੀਆਂ ਵਿੱਚ ਪੀਰ ਕੀ ਗਲੀ, ਦੁਬਜਾਨ ਅਤੇ ਪਦਪਾਵਨ, ਸ੍ਰੀਨਗਰ ਵਿੱਚ ਅਸਤਨਪੋਰਾ, ਟਿਊਲਿਪ ਗਾਰਡਨ, ਥਜਵਾਸ ਗਲੇਸ਼ੀਅਰ, ਗਾਂਦਰਬਲ ਵਿੱਚ ਹੰਗ ਪਾਰਕ ਅਤੇ ਬਾਰਾਮੂਲਾ ਵਿੱਚ ਵੁਲਰ ਅਤੇ ਵਾਟਲਾਬ।
• ਜੰਮੂ ਡਿਵੀਜ਼ਨ (3 ਸਥਾਨ): ਰਿਆਸੀ ਵਿੱਚ ਦੇਵੀ ਪਿੰਡੀ, ਰਾਮਬਨ ਵਿੱਚ ਮਹੂ ਮੰਗਤ ਅਤੇ ਕਿਸ਼ਤਵਾੜ ਵਿੱਚ ਮੁਗਲ ਮੈਦਾਨ।
ਇਸ ਤੋਂ ਇਲਾਵਾ ਗੁਰੇਜ਼, ਅਥਵਾਟੂ, ਬੰਗਸ ਅਤੇ ਰਾਮਕੁੰਡ ਵਰਗੇ ਸਥਾਨ ਬਰਫ਼ ਹਟਣ ਤੋਂ ਬਾਅਦ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ।
ਭਿਵਾੜੀ ਫੈਕਟਰੀ ਹਾਦਸਾ: CM ਭਜਨਲਾਲ ਵੱਲੋਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
NEXT STORY