ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਕਰੀਅਰ ਵਿਦੇਸ਼ ਸੇਵਾ ਅਧਿਕਾਰੀ ਅਲੇਨਾ ਬੀ ਟੇਪਲਿਡ ਨੂੰ ਸ਼੍ਰੀਲੰਕਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਫਿਲਹਾਲ ਉਹ ਨੇਪਾਲ ਵਿਚ ਅਮਰੀਕਾ ਦੀ ਰਾਜਦੂਤ ਹੈ। ਜੇ ਸੈਨੇਟ ਤੋਂ ਉਸ ਦੇ ਨਾਮ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਲੇਨਾ ਸ਼੍ਰੀਲੰਕਾ ਵਿਚ ਭਾਰਤੀ-ਅਮਰੀਕੀ ਅਤੁਲ ਕਸ਼ਯਪ ਦੀ ਜਗ੍ਹਾ ਲਵੇਗੀ। ਕਸ਼ਯਪ ਹਾਲੇ ਸ਼੍ਰੀਲੰਕਾ ਅਤੇ ਮਾਲਦੀਵ ਵਿਚ ਅਮਰੀਕਾ ਦੇ ਰਾਜਦੂਤ ਹਨ। ਮੰਤਰੀ ਸਲਾਹਕਾਰ ਦਾ ਦਰਜਾ ਰੱਖਣ ਵਾਲੀ ਸੀਨੀਅਰ ਵਿਦੇਸ਼ੀ ਸੇਵਾ ਕਰੀਅਰ ਮੈਂਬਰ ਅਲੇਨਾ ਸਾਲ 1991 ਵਿਚ ਵਿਦੇਸ਼ ਮੰਤਰਾਲੇ ਵਿਚ ਸ਼ਾਮਲ ਹੋਈ ਸੀ। ਉਨ੍ਹਾਂ ਨੇ ਜੌਰਜਟਾਊਨ ਯੂਨੀਵਰਸਿਟੀ ਸਕੂਲ ਆਫ ਫੌਰੇਨ ਸਰਵਿਸ ਤੋਂ ਵਿਦੇਸ਼ ਸੇਵਾ ਵਿਚ ਬੈਚਲਰ ਆਫ ਸਾਇੰਸ ਦੀ ਡਿਗਰੀ ਹਾਸਲ ਕੀਤੀ।
ਅਮਰੀਕਾ ਨਾਲ ਗੱਲਬਾਤ ਲਈ ਅਜੇ ਵੀ ਤਿਆਰ ਹੈ ਉੱਤਰੀ ਕੋਰੀਆ
NEXT STORY