ਮਾਨਸਾ(ਸੰਦੀਪ ਮਿੱਤਲ)-ਕੈਦੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਭਗੌੜਾ ਚੱਲ ਰਹੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੇ ਅੱਜ ਮਾਨਸਾ ਕੋਰਟ ਵਿਖੇ ਸਰੈਂਡਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਵਿਜੀਲੈਂਸ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 17 ਦਸੰਬਰ 2017 ਨੂੰ ਜ਼ਿਲਾ ਜੇਲ ਮਾਨਸਾ 'ਚ ਬੰਦ ਕੈਦੀ ਗੌਰਵ ਦੇ ਭਰਾ ਰਵਿੰਦਰ ਕੁਮਾਰ ਵਾਸੀ ਸ਼ਾਹਬਾਦ ਮਾਰਕੰਡਾ (ਹਰਿਆਣਾ) ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਜੇਲ ਵਿਚ ਬੰਦ ਕੈਦੀਆਂ ਤੋਂ ਉਨ੍ਹਾਂ ਨੂੰ ਮਨਮਰਜ਼ੀ ਦੇ ਸਾਥੀਆਂ ਨਾਲ ਬੈਰਕਾਂ 'ਚ ਰੱਖਣ, ਜੇਲ ਅੰਦਰ ਮੋਬਾਇਲ ਅਤੇ ਹੋਰ ਸਹੂਲਤਾਂ ਦੇਣ ਅਤੇ ਮਨਪਸੰਦ ਮਸ਼ੱਕਤ 'ਤੇ ਲਾਉਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਭਰਾ ਗੌਰਵ ਕੈਦੀ ਪਵਨ ਕੁਮਾਰ ਨਾਲ ਕੰਟੀਨ 'ਤੇ ਕੰਮ ਕਰਦਾ ਰਿਹਾ ਹੈ ਅਤੇ ਉਸ ਦੇ ਖਾਤੇ 'ਚ ਵੀ ਪਵਨ ਕੁਮਾਰ ਦੇ ਕਹਿਣ 'ਤੇ ਕੈਦੀਆਂ ਦੇ ਵਾਰਸਾਂ ਵੱਲੋਂ ਰਕਮਾਂ ਪਵਾਈਆਂ ਗਈਆਂ ਹਨ। ਉਸ ਦੇ ਭਰਾ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੁੱਟ-ਮਾਰ ਵੀ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਕੈਦੀ ਪਵਨ ਕੁਮਾਰ ਤੋਂ ਰੇਡ ਦੌਰਾਨ ਫੜੇ ਗਏ ਮੋਬਾਇਲ ਦੀ ਜੇਲ 'ਚ ਵਰਤੋਂ ਕੀਤੇ ਜਾਣ ਅਤੇ ਜੇਲ ਅਧਿਕਾਰੀਆਂ ਨਾਲ ਇਸ ਫੋਨ ਤੋਂ ਗੱਲਬਾਤ ਹੋਣ ਦੇ ਵੀ ਖੁਲਾਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਜੋ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਭਗੌੜਾ ਚੱਲ ਰਿਹਾ ਸੀ, ਦੇ ਖਿਲਾਫ਼ ਅਦਾਲਤ ਸੀ. ਜੇ. ਐੱਮ. ਮਾਨਸਾ 'ਚ ਭਗੌੜਾ ਐਲਾਨਣ ਦੀ ਕਾਰਵਾਈ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਬਰਾੜ ਵੱਲੋਂ ਅੱਜ ਅਦਾਲਤ ਮਾਨਸਾ 'ਚ ਪੇਸ਼ ਹੋਣ 'ਤੇ ਉਸ ਨੂੰ ਮੁਕੱਦਮੇ 'ਚ ਡੀ. ਐੱਸ. ਪੀ. ਵਿਜੀਲੈਂਸ ਮਨਜੀਤ ਸਿੰਘ ਸਿੱਧੂ ਵੱਲੋਂ ਗ੍ਰਿਫ਼ਤਾਰ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਬਰਿਸਤਾਨ ’ਚੋਂ ਲਾਸ਼ ਮਿਲਣ ਦਾ ਮਾਮਲਾ, ਕਾਤਲ ਦਬੋਚਿਆ
NEXT STORY