ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ 33 ਸਾਲ ਇਕ ਔਰਤ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਸ 'ਤੇ ਮੈਲਬੌਰਨ ਦੇ ਉੱਤਰ ਵਿਚ ਇਕ ਘਰ ਵਿਚੋਂ 5 ਸਾਲਾ ਲੜਕੇ ਨੂੰ ਚੋਰੀ ਕਰਨ ਦੇ ਦੋਸ਼ ਹਨ। ਪੁਲਸ ਨੇ ਦੱਸਿਆ ਕਿ ਲੜਕਾ ਇਕ ਪ੍ਰੇਸਟਨ ਨਿਵਾਸ ਦੇ ਡ੍ਰਾਈਵਵੇਅ 'ਤੇ ਪਾਰਕ ਖੜ੍ਹੀ ਕਾਰ ਦੇ ਅੰਦਰ ਸੀ। ਲੜਕੇ ਦੀ ਮਾਂ ਥੋੜ੍ਹੇ ਸਮੇਂ ਲਈ ਘਰ ਵਾਪਸ ਗਈ ਹੋਈ ਸੀ। ਇੰਨੇ ਨੂੰ ਇਕ ਅਣਜਾਣ ਔਰਤ ਨੇ ਉਸ ਨਾਲ ਸੰਪਰਕ ਕੀਤਾ ਤੇ ਕਥਿਤ ਤੌਰ 'ਤੇ ਲੜਕੇ ਨੂੰ ਚੋਰੀ ਕਰ ਲਿਆ। ਦੋਸ਼ੀ ਔਰਤ ਨੇ ਮੰਨਿਆ ਕਿ ਹਾਲੇ ਉਹ ਗੁਆਂਢੀਆਂ ਦੇ ਘਰ ਤੱਕ ਹੀ ਪੁੱਜੀ ਸੀ ਕਿ ਲੜਕੇ ਦੀ ਮਾਂ ਨੇ ਉਸ ਨਾਲ ਮੁਕਾਬਲਾ ਕਰਕੇ ਲੜਕੇ ਨੂੰ ਛੁਡਵਾ ਲਿਆ। ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੋਸ਼ੀ ਔਰਤ ਨੂੰ ਜਲਦੀ ਹੀ ਪਲੇਂਟੀ ਰੋਡ ਨੇੜੇ ਸ਼ਾਪਿੰਗ ਸੈਂਟਰ ਵਿਖੇ ਗ੍ਰਿਫਤਾਰ ਕਰ ਲਿਆ। ਉਸ 'ਤੇ ਆਮ ਕਾਨੂੰਨ ਅਗਵਾ ਕਰਨ, ਬੱਚਾ ਚੋਰੀ ਕਰਨ ਅਤੇ ਆਮ ਕਾਨੂੰਨ ਹਮਲੇ ਦੇ ਦੋਸ਼ ਲਗਾਏ ਗਏ ਹਨ। ਉਹ ਅੱਜ ਰਾਤ ਮੈਲਬੌਰਨ ਮਜਿਸਟ੍ਰੇਟ ਅਦਾਲਤ ਦਾ ਸਾਹਮਣਾ ਕਰੇਗੀ।
ਜਲਦ KBC 'ਚ ਵਾਪਸੀ ਕਰਨਗੇ ਅਮਿਤਾਭ, ਇਕ ਐਪੀਸੋਡ ਲਈ ਲੈਣਗੇ ਇੰਨੇ ਕਰੋੜ
NEXT STORY