ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ-11 'ਚ ਸਨਰਾਈਜ਼ਰਸ ਹੈਦਰਾਬਾਦ ਨੇ ਕੁਆਲੀਫਾਇਰ-2 ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਸ਼ਿਦ ਖਾਨ ਦੇ 10 ਗੇਂਦਾਂ 'ਚ 30 ਦੌੜਾਂ ਦੀ ਬਦੌਲਤ 174 ਦੌੜਾਂ ਬਣਾਈਆਂ। ਜਵਾਬ 'ਚ ਉਤਰੀ ਕੋਲਕਾਤਾ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 161 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਕੇ.ਕੇ.ਆਰ. ਫਾਈਨਲ 'ਚ ਪਹੁੰਚ ਗਈ। ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਬਿਆਨ ਦਿੰਦੇ ਹੋਏ ਖੁਦ ਨੂੰ ਹਾਰ ਦਾ ਜਿੰਮੇਵਾਰ ਦੱਸਿਆ।
ਕਾਰਤਿਕ ਨੇ ਕਿਹਾ ਕਿ ਇਸ ਹਾਰ ਨੂੰ ਪਚਾਉਣਾ ਮੁਸ਼ਕਲ ਹੈ। ਅਸੀਂ ਟੂਰਨਾਮੈਂਟ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਆਖਰੀ ਪੱਲ 'ਚ ਹਾਰ ਕੇ ਨਾਖੁਸ਼ ਵੀ ਹੈ। ਸਾਡੇ ਕੋਲ ਜਿੱਤਣ ਦਾ ਮੌਕਾ ਸੀ, ਪਰ ਬੱਲੇਬਾਜ਼ਾਂ ਨੇ ਕੁਝ ਖਰਾਬ ਸ਼ਾਟ ਖੇਡੇ ਅਤੇ ਇਕ ਦੌੜਾਂ ਆਊਟ ਹੋਣ ਦੇ ਕਾਰਨ ਪੂਰਾ ਖੇਡ ਬਦਲ ਗਿਆ।
ਮੇਰੇ ਕੋਲੋਂ ਹੋਈ ਵੱਡੀ ਗਲਤੀ
ਇਸ ਤੋਂ ਬਾਅਦ ਕਾਰਤਿਕ ਨੇ ਹਾਰ ਦੀ ਜਿੰਮੇਵਾਰੀ ਸਿਰ ਲੈਂਦੇ ਹੋਏ ਕਿਹਾ ਕਿ ਮੈਂ ਅਤੇ ਨਿਤਿਸ਼ ਰਾਣਾ ਅਤੇ ਰੋਬਿਨ ਉਥੱਪਾ ਇਸ ਜਿੱਤ ਦੇ ਨਾਲ ਖਤਮ ਕਰਨਾ ਚਾਹੁੰਦੇ ਸਨ ਪਰ ਮੇਰੇ ਕੋਲੋਂ ਵੱਡੀ ਗਲਤੀ ਹੋਈ ਕਿ ਮੈਚ ਨੂੰ ਬਣਾ ਨਾ ਸਕੇ। ਜ਼ਿਕਰਯੋਗ ਹੈ ਕਿ ਕਾਰਤਿਕ 8 ਦੌੜਾਂ ਬਣਾ ਕੇ ਆਊਟ ਹੋਏ ਜਿਸ ਤੋਂ ਬਾਅਦ ਬਾਕੀ ਬੱਲੇਬਾਜ਼ ਵੀ ਦੌੜਾਂ ਨਹੀਂ ਬਣਾ ਸਕੇ। ਕਾਰਤਿਕ ਨੇ ਕਿਹਾ ਕਿ ਸਾਡੇ ਕੋਲ ਨੌਜਵਾਨ ਖ਼ਿਡਾਰੀ ਹਨ ਜਿਨ੍ਹਾਂ ਨੇ ਵਧੀਆ ਖੇਡ ਦਿਖਾਇਆ। ਨੌਜਵਾਨਾਂ ਨੇ ਆਪਣੀ ਜਿੰਮੇਵਾਰੀ ਨਿਭਾਉਣੀ ਸਿੱਖੀ ਹੈ ਜੋ ਫ੍ਰੈਂਚਾਇਜ਼ੀ ਲਈ ਵਧੀਆ ਸਾਬਤ ਹੋਵੇਗਾ।
ਹੈਦਰਾਬਾਦ ਦੂਜੀ ਵਾਰ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ 2016 'ਚ ਫਾਈਨਲ ਦੀ ਟਿਕਟ ਕਰਵਾਇਆ ਸੀ, ਜਿੱਥੇ ਬੈਂਗਲੁਰ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਸੀ। ਜਿੱਤ ਦੇ ਹੀਰੋ ਰਾਸ਼ਿਦ ਖਾਨ ਰਹੇ ਜਿਸ ਨੇ ਬੱਲੇ ਦੇ ਨਾਲ-ਨਾਲ ਗੇਂਦ ਨਾਲ ਵੀ ਕਮਾਲ ਦਿਖਾਇਆ। ਉਸ ਨੇ 4 ਓਵਰ 'ਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਸੜਕ ਹਾਦਸੇ 'ਚ 1 ਦੀ ਮੌਤ, 1 ਜ਼ਖਮੀ
NEXT STORY