ਪਟਿਆਲਾ (ਬਲਜਿੰਦਰ) : ਥਾਣਾ ਬਖਸ਼ੀਵਾਲ ਦੀ ਪੁਲਸ ਨੇ ਕੁੱਟ-ਮਾਰ ਦੇ ਦੋਸ਼ ਵਿਚ ਸਰਪੰਚ ਸਮੇਤ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਸੰਤਪਾਲ ਸਿੰਘ, ਆਸਾ ਉਰਫ ਬਾਲਾ ਪਤਨੀ ਰਾਜ ਕੁਮਾਰ ਅਤੇ ਰਾਜ ਕੁਮਾਰ ਦੀਆਂ 2 ਲੜਕੀਆਂ ਵਾਸੀ ਇੰਦਰਪੁਰਾ ਸ਼ਾਮਲ ਹਨ। ਇਸ ਸਬੰਧੀ ਪਰਮਜੀਤ ਕੌਰ ਪਤਨੀ ਮਲਕੀਤ ਸਿੰਘ ਵਾਸੀ ਪਿੰਡ ਇੰਦਰਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਆਸਾ ਉਰਫ ਬਾਲਾ ਨਾਲ ਝਗੜਾ ਸੀ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਉਥੇ ਸਰਪੰਚ ਸੰਤਪਾਲ ਪਹਿਲਾਂ ਹੀ ਖੜ੍ਹਾ ਸੀ। ਝਗੜੇ ਸਬੰਧੀ ਗੱਲਬਾਤ ਦੌਰਾਨ ਉਹ ਸ਼ਿਕਾਇਤਕਰਤਾ ਦੇ ਗਲ ਪੈ ਗਏ।
ਸਰਪੰਚ ਸੰਤਪਾਲ ਸਿੰਘ ਨੇ ਸ਼ਿਕਾਇਤਕਰਤਾ ਨੂੰ ਗਰਦਨ ਤੋਂ ਫੜ ਕੇ ਟਰਾਲੀ ਨਾਲ ਮਾਰਿਆ ਤੇ ਉਸ ਦੀ ਕੁੱਟ-ਮਾਰ ਕੀਤੀ। ਉਸ ਦੇ ਕਾਫੀ ਸੱਟਾਂ ਲੱਗੀਆਂ। ਸ਼ਿਕਾਇਤਕਰਤਾ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ। ਪੁਲਸ ਨੇ ਇਸ ਮਾਮਲੇ ਵਿਚ ਉਕਤ ਚਾਰਾਂ ਖਿਲਾਫ 323, 341, 506 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ।
ਜੰਡੂਸਿੰਘਾ 'ਚ ਲੁਟੇਰਿਆਂ ਵੱਲੋਂ ਕਿੰਨਰਾਂ ਦੇ ਡੇਰੇ 'ਤੇ ਹਮਲਾ, 1 ਦੀ ਮੌਤ 6 ਜ਼ਖਮੀ (ਵੀਡੀਓ)
NEXT STORY