ਅਬੋਹਰ (ਸੁਨੀਲ) : ਪਿੰਡ ਦੋਦੇਵਾਲਾ ਅਤੇ ਰਾਜਪੁਰਾ ਦੇ ਨੇੜੇ ਕਾਰ ਬੇਕਾਬੂ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਵਿਦਿਆਰਥੀ ਗੰਭੀਰ ਤੌਰ 'ਤੇ ਜਖ਼ਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ 48 ਸਾਲਾ ਸ਼ੇਰੇਵਾਲਾ ਵਾਸੀ ਹਨੁੰਮਾਨ ਪੁੱਤਰ ਅਨੰਤ ਰਾਮ ਆਪਣੇ ਕੁਲਾਰ ਵਾਸੀ ਸਾਲੇ ਕ੍ਰਿਸ਼ਣ ਲਾਲ ਦੇ ਪੁੱਤਰ ਅਜੈ ਦੇ ਵਿਆਹ ਤੋਂ ਵਾਪਸ ਕਾਰ 'ਤੇ ਆਪਣੇ ਪਿੰਡ ਆ ਰਿਹਾ ਸੀ। ਪਿੰਡ ਦੋਦੇਵਾਲਾ ਦੇ ਨੇੜੇ ਪਹੁੰਚਣ 'ਤੇ ਪਿੰਡ ਦੇ ਕਰੀਬ 18 ਸਾਲਾ ਵਿਦਿਆਰਥੀ ਅੰਕਿਤ ਪੁੱਤਰ ਪ੍ਰਥਵੀਰਾਜ ਨੇ ਉਸ ਤੋਂ ਲਿਫਟ ਮੰਗੀ। ਜਦ ਉਹ ਦੋਦੇ ਵਾਲਾ ਤੋਂ ਕੁੱਝ ਦੂਰੀ 'ਤੇ ਪਿੰਡ ਰਾਜਪੁਰਾ ਦੇ ਨੇੜੇ ਪੁੱਜੇ ਤਾਂ ਹਨੁੰਮਾਨ ਨੂੰ ਅਚਾਨਕ ਝਪਕੀ ਲੱਗਣ ਨਾਲ ਉਸਦੀ ਕਾਰ ਬੇਕਾਬੂ ਹੋਕੇ ਦਰਖਤ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਹਨੁੰਮਾਨ ਅਤੇ ਅੰਕਿਤ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ।
ਹਨੁੰਮਾਨ ਦੀ ਕਾਰ ਦੇ ਪਿੱਛੇ ਆ ਰਹੇ ਉਨ੍ਹਾਂ ਦੇ ਕੁੱਝ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਅਬੋਹਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ, ਜਿੱਥੇ ਹਨੂੰਮਾਨ ਦੀ ਮੌਤ ਹੋ ਗਈ। ਜਦਕਿ ਅੰਕਿਤ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਇਲਾਜ ਤੋਂ ਬਾਅਦ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ।
ਸਕੂਲ 'ਚ ਦਾਖਲ ਹੋ ਕੇ ਨੌਜਵਾਨ ਨੇ ਪ੍ਰਿੰਸੀਪਲ ਦੀ ਕਾਰ ਦੀ ਕੀਤੀ ਭੰਨਤੋੜ
NEXT STORY