ਜਲੰਧਰ (ਰਾਹੁਲ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਜਲੰਧਰ ’ਚ ਨਵੇਂ ਖੋਲ੍ਹੇ ਗਏ ਪਾਰਟੀ ਦਫ਼ਤਰ ’ਚ ਆਪਣੇ ਹੀ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਨਜ਼ਰ-ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਮਕਸੂਦਾਂ ਚੌਂਕ ਸਥਿਤ ਇਕ ਹੋਟਲ ’ਚ, ਜੋ ਭਾਰਤੀ ਜਨਤਾ ਪਾਰਟੀ ਦਾ ਮੁੱਖ ਦਫ਼ਤਰ ਬਣਾਇਆ ਗਿਆ ਸੀ, ਵਿਚੋਂ ਸੁਸ਼ੀਲ ਰਿੰਕੂ ਦੀ ਫੋਟੋ ਹੀ ਗਾਇਬ ਹੋ ਗਈ ਹੈ। ਇੱਥੇ ਹੋਈ ਪ੍ਰੈੱਸ ਕਾਨਫਰੰਸ ’ਚ ਸੁਸ਼ੀਲ ਰਿੰਕੂ ਦਾ ਇਕ ਵੀ ਬੋਰਡ ਨਹੀਂ ਦਿਖਿਆ, ਜਿਸ ’ਚ ਉਨ੍ਹਾਂ ਦੀ ਫੋਟੋ ਹੋਵੇ।
ਇਹ ਵੀ ਪੜ੍ਹੋ : ਨਗਰ ਨਿਗਮ ਮੁਲਾਜ਼ਮਾਂ ਦੀ ਤਨਖ਼ਾਹ ਨਾਲ ਜੁੜੀ ਅਹਿਮ ਖ਼ਬਰ, ਲਿਆ ਗਿਆ ਸਖ਼ਤ ਫ਼ੈਸਲਾ
ਵਿਸ਼ੇਸ਼ ਤੌਰ ’ਤੇ ਬਣਾਏ ਗਏ ਸਥਾਨਕ ਪਾਰਟੀ ਹੈੱਡਕੁਆਰਟਰ ’ਚ ਆਪਣੇ ਹੀ ਉਮੀਦਵਾਰ ਦੀ ਇਕ ਵੀ ਫੋਟੋ ਨਾ ਹੋਣਾ ਕਈ ਸ਼ੰਕੇ ਪੈਦਾ ਕਰਦਾ ਹੈ। ਆਪਣੇ ਹੀ ਉਮੀਦਵਾਰ ਦੀ ਫੋਟੋ ਨਾ ਹੋਣ ਕਾਰਨ ਸਾਫ਼ ਜਾਪਦਾ ਹੈ ਕਿ ਸੁਸ਼ੀਲ ਰਿੰਕੂ ਭਾਜਪਾ ਦੀ ਨਵੀਂ ਅਤੇ ਪੁਰਾਣੀ ਟੀਮ ਦੇ ਚੱਕਰਵਿਊ ’ਚ ਫਸ ਗਏ ਹਨ। ਇਹ ਵੀ ਸੁਣਨ ’ਚ ਆਇਆ ਹੈ ਕਿ ਕਈ ਪੁਰਾਣੇ ਵਰਕਰ ਵੀ ਸੁਸ਼ੀਲ ਰਿੰਕੂ ਦੇ ਭਾਜਪਾ ’ਚ ਆਉਣ ਤੋਂ ਨਾਰਾਜ਼ ਹਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CM ਮਾਨ ਅੱਜ ਲੁਧਿਆਣਾ 'ਚ, ਜਾਣੋ ਕੀ ਹੈ ਪੂਰਾ ਪ੍ਰੋਗਰਾਮ
ਅਜਿਹੇ ’ਚ ਸੁਸ਼ੀਲ ਰਿੰਕੂ ਭਾਜਪਾ ਨੂੰ ਜਿੱਤ ਦਿਵਾਉਣ ’ਚ ਕਿਵੇਂ ਕਾਮਯਾਬ ਹੋਣਗੇ? ਇਹ ਪਹਿਲੀ ਵਾਰ ਹੈ ਕਿ ਪਾਰਟੀ ਉਮੀਦਵਾਰ ਦੀ ਫੋਟੋ ਪਾਰਟੀ ਦਫ਼ਤਰ ਦੇ ਅੰਦਰ ਜਾਂ ਬਾਹਰ ਨਜ਼ਰ ਨਹੀਂ ਆ ਰਹੀ ਹੈ। ਮੌਜੂਦਾ ਦੌਰ ਵਿਚ ਪਾਰਟੀ ਸੰਗਠਨ ’ਚ ਵੱਡੀ ਗਿਣਤੀ ’ਚ ਅਹੁਦੇ ਤਾਂ ਐਲਾਨੇ ਜਾ ਰਹੇ ਹਨ ਪਰ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਦੀ ਜ਼ਮੀਨੀ ਸਰਗਰਮੀ ਲਗਾਤਾਰ ਘੱਟਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CM ਮਾਨ ਅੱਜ ਲੁਧਿਆਣਾ 'ਚ, ਜਾਣੋ ਕੀ ਹੈ ਪੂਰਾ ਪ੍ਰੋਗਰਾਮ
NEXT STORY