ਟਾਂਡਾ (ਮੋਮੀ, ਪੰਡਿਤ, ਸ਼ਰਮਾ, ਕੁਲਦੀਸ਼)— ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਬੁੱਧਵਾਰ ਆਪਣੀਆਂ ਮੰਗਾਂ ਦੇ ਹੱਕ 'ਚ ਥਾਣਾ ਟਾਂਡਾ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਸੂਬਾ ਕਨਵੀਨਰ ਮਹਿੰਦਰ ਸਿੰਘ ਖੈਰੜ, ਸੂਬਾ. ਆਗੂ ਕਸ਼ਮੀਰ ਸਿੰਘ ਅਤੇ ਤਹਿਸੀਲ ਪ੍ਰਧਾਨ ਵਿੱਕੀ ਸਦੀਕ ਭੂਲਪੁਰ ਦੀ ਅਗਵਾਈ 'ਚ ਕੀਤੇ ਗਏ ਘਿਰਾਓ ਦੌਰਾਨ ਇੱਕਤਰ ਹੋਏ ਯੂਨੀਅਨ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇਘਰੇ ਅਤੇ ਬੇਜ਼ਮੀਨੇ ਲੋਕਾਂ ਲਈ ਜੋ 5-5 ਮਰਲੇ ਦੇ ਪਲਾਟ ਦੇਣ ਦਾ ਐਲਾਨ ਕੀਤਾ ਸੀ ਅਤੇ ਆਪਣਾ ਬਣਦਾ ਹੱਕ ਲੈਣ ਲਈ ਯੂਨੀਅਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ, ਜਿਸ ਤੋਂ ਬੌਖਲਾ ਕੇ ਪੁਲਸ ਨੇ ਯੂਨੀਅਨ ਦੇ ਆਗੂ ਨਾਵਲ ਗਿੱਲ 'ਤੇ ਝੂਠਾ ਪਰਚਾ ਦਰਜ ਕਰਕੇ ਉਸ ਨੂੰ ਜੇਲ ਅੰਦਰ ਡੱਕ ਦਿੱਤਾ। ਯੂਨੀਅਨ ਮੈਂਬਰਾਂ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਯੂਨੀਅਨ ਆਗੂ ਨਾਵਲ ਗਿੱਲ ਨੂੰ ਰਿਹਾਅ ਕਰਕੇ ਦਰਜ ਪਰਚਾ ਰੱਦ ਕੀਤਾ ਜਾਵੇ, ਬੇਜ਼ਮੀਨੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਨਹੀਂ ਤਾਂ ਯੂਨੀਅਨ ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਦਿਆਂ 25 ਮਈ ਨੂੰ ਆਪਣਾ ਸੰਘਰਸ਼ ਤੇਜ਼ ਕਰਕੇ ਹਲਕਾ ਸ਼ਾਹਕੋਟ ਅੰਦਰ ਵਿਸ਼ਾਲ ਇੱਕਠ ਕਰਕੇ ਟਾਂਡਾ ਪੁਲਸ ਤੇ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਕੀਤਾ ਜਾਵੇਗਾ।
ਇਸ ਮੌਕੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਰੋਸ ਧਰਨਾ ਸਮਾਪਤ ਕਰਵਾਇਆ। ਇਸ ਸਮੇਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ, ਕਮਲਜੀਤ ਸਨਾਵਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਸਿੰਘ ਢੇਸੀ, ਵੀਰ ਕੁਮਾਰ, ਕੈਪ. ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਜ਼ਮੀਨ ਨੂੰ ਬਚਾਉਣ ਲਈ ਮਰਨ ਵਰਤ 'ਤੇ ਬੈਠੀਆਂ ਔਰਤਾਂ ਦਾ ਭਾਰ ਘਟਿਆ 13 ਤੋਂ 16 ਕਿਲੋਗ੍ਰਾਮ
NEXT STORY