ਪਠਾਨਕੋਟ, (ਸ਼ਾਰਦਾ)- ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ’ਤੇ ਮੀਲਵਾਂ ਪਿੰਡ ਵਿਚ ਵਾਪਰੇ ਸਡ਼ਕ ਹਾਦਸੇ ’ਚ ਅੱਜ ਸਵੇਰੇ ਇਕ ਮਾਰੂਤੀ ਆਲਟੋ ਕਾਰ (ਨੰਬਰ ਜੇ ਕੇ 02 ਬੀ ਜੇ/5968) ਇਕ ਟਰੈਕਟਰ-ਟਰਾਲੀ ਨਾਲ ਟਕਰਾਅ ਗਈ, ਜਿਸ ਨਾਲ ਸਤਵੀਰ ਸਿੰਘ, ਉਸਦੀ ਪਤਨੀ ਆਸ਼ੂ ਚਿੱਬ ਅਤੇ ਉਨ੍ਹਾਂ ਦੇ ਬੇਟਾ-ਬੇਟੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ®ਜਾਣਕਾਰੀ ਅਨੁਸਾਰ ਸਤਵੀਰ ਸਿੰਘ ਆਪਣੇ ਪਰਿਵਾਰ ਸਮੇਤ ਜੰਮੂ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਰਸਤੇ ਵਿਚ ਦੁਰਘਟਨਾ ਵਾਪਰ ਗਈ। ਸਮਾਚਾਰ ਮਿਲਦਿਅਾਂ ਹੀ ਠਾਕੁਰਦਾਰਾ ਚੌਕੀ ਮੁਖੀ ਸੁਰਿੰਦਰ ਰਾਣਾ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਛਾਣਬੀਣ ਸ਼ੁਰੂ ਕਰ ਦਿੱਤੀ।
ਲੜਕੀ ਦਾ ਪਰਸ ਖੋਹ ਕੇ ਝਪਟਮਾਰ ਫਰਾਰ
NEXT STORY