ਜਲੰਧਰ— ਸ਼ਿਓਮੀ ਨੇ ਬੱਚਿਆਂ ਲਈ ਆਪਣੀ ਨਵੀਂ ਸਮਾਰਟਵਾਚ ਪੇਸ਼ ਕੀਤੀ ਹੈ। ਇਸ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਵਾਚ ਦਾ ਨਾਂ 'ਮੀ ਬਨੀ ਚਿਲਡਰਨ ਫੋਨ ਵਾਚ 2C' ਹੈ। ਇਸ ਸਮਾਰਟਵਾਚ ਦੀ ਕੀਮਤ 2,150 ਰੁਪਏ ਰੱਖੀ ਗਈ ਹੈ। ਇਸ ਸਮਾਰਟਵਾਚ ਦਾ ਡਿਜ਼ਾਇਨ ਬੇਹੱਦ ਸਿੰਪਲ ਹੈ। ਇਸ ਸਮਾਰਟਵਾਚ 'ਚ PMOLED ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਵਾਚ ਆਰੇਂਜ ਅਤੇ ਸਕਾਈ ਬਲਿਊ ਵੇਰੀਐਂਟ 'ਚ ਲਾਂਚ ਕੀਤੀ ਗਈ ਹੈ। ਇਹ ਪੂਰੀ ਤਰ੍ਹਾਂ ਵਾਟਰਪਰੂਫ ਹੈ। ਆਓ ਜਾਣਦੇ ਹਾਂ ਇਸ ਸਮਾਰਟਵਾਚ 'ਚ ਕੀ ਹੈ ਖਾਸ।
ਫੀਚਰਸ
ਸ਼ਿਓਮੀ ਦੀ ਇਸ ਸਮਾਰਟਵਾਚ ਦਾ ਭਾਰ 37.8 ਗ੍ਰਾਮ ਹੈ। ਸ਼ਿਓਮੀ ਦਾ ਦਾਅਵਾ ਹੈ ਕਿ ਵਾਟਰਪਰੂਫ ਹੋਣ ਦੇ ਨਾਲ ਇਹ ਸਮਾਰਟਵਾਚ ਪਹਿਨਣ 'ਚ ਕਾਫੀ ਕੰਫਰਟ ਹੈ। ਇਸ ਘੜੀ ਨੂੰ ਸ਼ਿਓਮੀ ਦੀ ਈਕੋ-ਚੇਨ ਕੰਪਨੀ Xiao Xun ਟੈਕਨਾਲੋਜੀ ਨੇ ਬਣਾਇਆ ਹੈ। ਇਸ ਵਾਚ 'ਚ ਨੈਨੋਸਿਮ ਕਾਰਡ ਸਲਾਟ ਦਿੱਤਾ ਗਿਆ ਹੈ। ਇਸ ਰਾਹੀਂ ਕਾਲ ਅਤੇ ਮੈਸੇਜ ਵੀ ਕੀਤੇ ਜਾ ਸਕਦੇ ਹਨ।
ਇਸ ਘੜੀ 'ਚ ਦੋ ਬਟਨ ਹਨ। ਇਸ ਰਾਹੀਂ ਯੂਜ਼ਰਸ 7 ਸੈਕਿੰਡ ਤਕ ਦੀ ਰਿਕਾਰਡਿੰਗ ਵੀ ਕਰ ਸਕਦੇ ਹਨ। ਸ਼ਿਓਮੀ ਦੀ ਇਸ ਸਮਾਰਟਵਾਚ 'ਚ ਜੀ.ਪੀ.ਐੱਸ. ਫੀਚਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਵਾਈ-ਫਾਈ ਅਤੇ ਬਲੂਟੁੱਥ ਕੁਨੈਕਟੀਵਿਟੀ ਵੀ ਦਿੱਤੀ ਗਈ ਹੈ। ਇਸ ਸਮਾਰਟਵਾਚ 'ਚ 300 ਐੱਮ.ਏ.ਐੱਚ. ਦੀ ਬੈਟਰੀ ਹੈ। ਸ਼ਿਓਮੀ ਦਾ ਦਾਅਵਾ ਹੈ ਕਿ ਇਸ ਬੈਟਰੀ ਦਾ ਸਟੈਂਡਬਾਈ ਟਾਈਮ 6 ਦਿਨਾਂ ਦਾ ਹੈ।
ਸ਼ਾਹੀ ਸ਼ਹਿਰ ਦਾ ਸਰਕਾਰੀ ਸਕੂਲ, ਤਪਦੀ ਸ਼ੈੱਡ ਹੇਠ ਲੱਗਦੀਆਂ ਹਨ ਕਲਾਸਾਂ (ਵੀਡੀਓ)
NEXT STORY