ਨਵੀਂ ਦਿੱਲੀ— ਜੇ ਤੁਸੀਂ ਬੱਚਿਆਂ ਲਈ ਸਪੈਸ਼ਲ ਮਫਿਨ ਬਣਾਉਣ ਦੀ ਸੋਚ ਰਹੀ ਹੋ ਤਾਂ ਅੱਜ ਉਨ੍ਹਾਂ ਨੂੰ ਉਨ੍ਹਾਂ ਦੀ ਫੇਵਰੇਟ ਚਾਕਲੇਟ ਨਾਲ ਸਟ੍ਰਾਬੇਰੀ ਚੀਜ਼ ਕੇਕ ਮਫਿਨ ਤਿਆਰ ਕਰਕੇ ਖਵਾਓ। ਇਸ ਨੂੰ ਇਕ ਵਾਰ ਖਾਣ ਦੇ ਬਾਅਦ ਉਹ ਬਾਜ਼ਾਰ ਦੀਆਂ ਚੀਜ਼ਾਂ ਖਾਣਾ ਭੁੱਲ ਜਾਣਗੇ ਅਤੇ ਦੁਬਾਰਾ ਇਸ ਦੀ ਡਿਮਾਂਡ ਕਰਣਗੇ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਕ੍ਰੀਮ ਚੀਜ਼ 16 ਔਂਸ
- ਅੰਡੇ 2
- ਖੱਟੀ ਕ੍ਰੀਮ 1 ਚੱਮਚ
- ਖੰਡ 3/4 ਕੱਪ
- ਵੇਨਿਲਾ ਐਕਸਟ੍ਰੈਕਟ 2 ਚੱਮਚ
- ਨਮਕ ਚੁਟਕੀ ਇਕ
- ਗ੍ਰਾਹਮ ਕ੍ਰੈਕਰਸ 13/4 ਕੱਪ
- ਮੱਖਣ 6 ਚੱਮਚ, ਪਿਘਲਿਆ ਹੋਇਆ
- ਨਮਕ ਚੁਟਕੀਭਰ
- ਡਾਰਕ ਚਾਕਲੇਟ(ਮੈਲਟ ਕੀਤੀ ਹੋਈ) 8 ਔਂਸ
- ਸਟ੍ਰਾਬੇਰੀ 18
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਊਲ 'ਚ ਕ੍ਰੀਮ ਚੀਜ਼ ਪਾ ਕੇ ਬਲੈਂਡ ਕਰ ਲਓ।
2. ਫਿਰ ਇਸ 'ਚ ਦੋ ਅੰਡੇ ਪਾ ਕੇ ਦੁਬਾਰਾ ਬਲੈਂਡ ਕਰੋ।
3. ਇਸ ਤੋਂ ਬਾਅਦ ਖੱਟੀ ਕ੍ਰੀਮ, ਖੰਡ, ਵੇਨਿਲਾ ਐਕਸਟ੍ਰੈਕਟ ਅਤੇ ਨਮਕ ਪਾ ਕੇ ਦੁਬਾਰਾ ਬਲੈਂਡ ਕਰਕੇ ਮਿਕਸ ਕਰੋ।
4. ਦੂਜੇ ਬਾਊਲ 'ਚ ਗ੍ਰਾਹਕ ਕ੍ਰੈਕਰਸ ਲੈ ਕੇ ਉਸ ਨੂੰ ਕ੍ਰਸ਼ ਕਰੋ ਅਤੇ ਉਸ 'ਚ ਮੈਲਟ ਕੀਤਾ ਹੋਇਆ ਮੱਖਣ, ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
5. ਫਿਰ ਮਫਿਨਸ ਕੱਪ ਕੇਕ ਟ੍ਰੇਅ 'ਚ ਮਫਿਨਸ ਪੇਪਰ ਟਿਕਾ ਕੇ ਉਸ 'ਤੇ ਕੁਕਿੰਗ ਸਪ੍ਰੇ ਕਰੋ ਅਤੇ ਫਿਰ ਉਸ ਨੂੰ ਅੱਧਾ ਗ੍ਰਾਹਮ ਕ੍ਰੈਕਰਸ ਮਿਸ਼ਰਣ ਨਾਲ ਭਰੋ।
6. ਫਿਰ ਇਸ ਦੇ ਉੱਪਰ ਕ੍ਰੀਮ ਚੀਜ਼ ਮਿਸ਼ਰਣ ਪਾਓ ਅਤੇ ਇਸ ਨੂੰ ਓਵਨ 'ਚ 325 ਡਿਗਰੀ ਫਾਰਨਹਾਈਟ 'ਤੇ 20 ਮਿੰਟ ਲਈ ਬੇਕ ਕਰੋ।
7. ਫਿਰ ਇਸ ਨੂੰ ਓਵਨ 'ਚੋਂ ਕੱਢ ਕੇ ਇਸ ਦੇ ਉੱਪਰ ਮੈਲਟ ਕੀਤੀ ਹੋਈ ਚਾਕਲੇਟ ਪਾਓ।
8. ਇਸ ਤੋਂ ਬਾਅਦ ਸਟ੍ਰਾਬੇਰੀ ਨੂੰ ਮੈਲਟ ਕੀਤੀ ਹੋਈ ਚਾਕਲੇਟ 'ਚ ਡਿਪ ਕਰਕੇ ਤਿਆਰ ਕੀਤੇ ਹੋਏ ਮਫਿਨਸ ਦੇ ਉਪਰ ਟਿਕਾਓ।
9. ਸਟ੍ਰਾਬੇਰੀ ਚੀਜ਼ ਕੇਕ ਬਣ ਕੇ ਤਿਆਰ ਹੈ। ਇਸ ਨੂੰ ਸਰਵ ਕਰੋ।
ਕੇਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ, ਜਾਣੋ ਕਿਵੇਂ
NEXT STORY