ਵੈੱਬ ਡੈਸਕ - ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਹ ਹਮੇਸ਼ਾ ਸਟਾਈਲਿਸ਼ ਦਿਖਾਈ ਦੇਵੇ, ਪਰ ਭੱਜ-ਦੌੜ ਭਰੀ ਜ਼ਿੰਦਗੀ ਵਿਚ ਅਜਿਹਾ ਕਰਨਾ ਹਰ ਵਾਰ ਸੰਭਵ ਨਹੀਂ ਹੋ ਪਾਉਂਦਾ । ਅਜਿਹੇ ਵਿਚ ਹਰ ਕੋਈ ਸੁੰਦਰ ਦਿਸਣ ਲਈ ਆਸਾਨ ਅਤੇ ਤੇਜ਼ ਤਰੀਕੇ ਲੱਭਦਾ ਹੈ। ਤੁਸੀਂ ਵੀ ਕੁਝ ਅਜਿਹੇ ਟਿਪਸ ਅਪਣਾ ਕੇ ਝਟਪਟ ਮੇਕਅੱਪ ਕਰ ਸਕਦੇ ਹੋ ਅਤੇ ਆਪਣੀ ਸੁੰਦਰਤਾ ਨਾਲ ਹਰ ਕਿਸੇ ਦਾ ਧਿਆਨ ਖਿੱਚ ਸਕਦੇ ਹੋ।
ਮੇਕਅੱਪ ਉਤਪਾਦ ਵਾਟਰਪਰੂਫ ਹੋਣ
ਕੋਸ਼ਿਸ਼ ਕਰੋ ਕਿ ਤੁਹਾਡੇ ਜ਼ਿਆਦਾਤਰ ਮੇਕਅੱਪ ਉਤਪਾਦ ਵਾਟਰਪਰੂਫ ਹੋਣ। ਵਾਟਰਪਰੂਫ ਲਿਪ ਲਾਈਨਰ, ਆਈ ਲਾਈਨਰ ਅਤੇ ਮਸਕਾਰੇ ਦੀ ਵਰਤੋਂ ਕਰਨ ਨਾਲ ਇਹ ਪਸੀਨੇ ਕਾਰਨ ਜਲਦੀ ਨਹੀਂ ਵਹਿੰਦੇ ਅਤੇ ਮੇਕਅੱਪ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ।
ਚਿਹਰੇ ਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ
ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਰੂੰ ਦੀ ਮਦਦ ਨਾਲ ਪੂਰੇ ਚਿਹਰੇ 'ਤੇ ਗੁਲਾਬ ਜਲ ਲਗਾਓ। ਇਸ ਤੋਂ ਇਲਾਵਾ, ਕੱਪੜੇ ਵਿਚ ਬਰਫ਼ ਲਪੇਟ ਕੇ ਚਿਹਰੇ 'ਤੇ ਹੌਲੀ-ਹੌਲੀ ਫੋਰਨ ਨਾਲ ਵੀ ਮੇਕਅੱਪ ਕੁਝ ਸਮੇਂ ਤੱਕ ਟਿਕਿਆ ਰਹਿ ਸਕਦਾ ਹੈ। ਬਰਫ਼ ਨੂੰ ਸਿੱਧਾ ਚਮੜੀ 'ਤੇ ਨਾ ਲਗਾਓ।
ਸੀਰਮ ਦੀ ਵਰਤੋਂ ਕਰੋ
ਜਿਨ੍ਹਾਂ ਔਰਤਾਂ ਦੀ ਚਮੜੀ ਆਇਲੀ ਹੈ, ਉਨ੍ਹਾਂ ਨੂੰ ਆਪਣੇ ਲਈ ਢੁੱਕਵੇਂ ਫੇਸ ਸੀਰਮ ਦੀ ਵਰਤੋਂ ਕਰਨੀ ਚਾਹੀਦੀ ਹੈ। ਮੇਕਅੱਪ ਤੋਂ ਪਹਿਲਾਂ ਚਿਹਰੇ 'ਤੇ ਸੀਰਮ ਲਗਾਓ। ਇਸ ਨਾਲ ਚਮੜੀ ਦੀ ਆਇਲੀ ਚਮਕ ਨੂੰ ਕਾਬੂ ਕਰਨ ਵਿਚ ਮਦਦ ਮਿਲ ਸਕਦੀ ਹੈ ਅਤੇ ਚਿਹਰਾ ਘੱਟ ਚਿਪਚਿਪਾ ਮਹਿਸੂਸ ਹੋ ਸਕਦਾ ਹੈ।
ਫਾਊਂਡੇਸ਼ਨ ਬਿੰਦੀ ਦੇ ਰੂਪ ਵਿਚ ਲਗਾਓ
ਮੇਕਅੱਪ ਕਰਦੇ ਸਮੇਂ ਫਾਊਂਡੇਸ਼ਨ ਲਗਾਉਣ ਵਿਚ ਕੋਈ ਗੜਬੜ ਨਾ ਕਰੋ। ਇਸ ਨੂੰ ਗਲਤੀ ਨਾਲ ਵੀ ਹਥੇਲੀਆਂ 'ਤੇ ਰਗੜ ਕੇ ਨਾ ਲਗਾਓ। ਪਹਿਲਾਂ ਇਸ ਨੂੰ ਚਿਹਰੇ 'ਤੇ ਛੋਟੀਆਂ-ਛੋਟੀਆਂ ਬਿੰਦੀ ਦੇ ਰੂਪ ਵਿਚ ਲਗਾਓ ਅਤੇ ਫਿਰ ਉਂਗਲਾਂ ਦੀ ਮਦਦ ਨਾਲ ਚਮੜੀ 'ਤੇ ਇਕਸਾਰ ਫੈਲਾ ਦਿਓ।
ਕ੍ਰੀਮ ਵਾਲਾ ਬਲੱਸ਼ ਵਰਤੋਂ
ਗਰਮੀਆਂ ਵਿਚ ਪਾਊਂਡਰ ਬਲੱਸ਼ ਦੀ ਥਾਂ ਕ੍ਰੀਮ ਵਾਲੇ ਬਲੱਸ਼ ਦੀ ਵਰਤੋਂ ਕਰੋ। ਇਸ ਨਾਲ ਚਿਹਰੇ ਨੂੰ ਤਾਜ਼ਗੀ ਮਿਲਦੀ ਹੈ। ਇਸ ਤੋਂ ਇਲਾਵਾ, ਕ੍ਰੀਮ ਵਾਲਾ ਬਲੱਸ਼ ਚਿਹਰੇ ਨੂੰ ਕਾਫ਼ੀ ਹੱਦ ਤੱਕ ਕੁਦਰਤੀ ਦਿੱਖ ਦਿੰਦਾ ਹੈ।
ਜੈੱਲ ਆਈ ਲਾਈਨਰ
ਚਿਹਰੇ ਦੇ ਮੇਕਅੱਪ ਵਿਚ ਅੱਖਾਂ ਦਾ ਮੇਕਅੱਪ ਬਹੁਤ ਮਹੱਤਵ ਰੱਖਦਾ ਹੈ। ਅਜਿਹੇ ਵਿਚ ਗਰਮੀਆਂ ਦੌਰਾਨ ਅੱਖਾਂ ਦਾ ਮੇਕਅੱਪ ਕਰਦੇ ਸਮੇਂ ਲਿਕਵਿਡ ਆਈ ਲਾਈਨਰ ਦੀ ਬਜਾਏ ਜੈੱਲ ਆਈ ਲਾਈਨਰ ਦੀ ਵਰਤੋਂ ਕਰਨਾ ਬਿਹਤਰ ਰਹਿੰਦਾ ਹੈ। ਇਹ ਲੰਬੇ ਸਮੇਂ ਤੱਕ ਟਿਕਿਆ ਰਹਿ ਸਕਦਾ ਹੈ।
ਘਰ ਦੀ ਸਫ਼ਾਈ ਨੂੰ ਕਰੋ ਆਸਾਨ
NEXT STORY