ਵੈੱਬ ਡੈਸਕ - ਸਰਦੀਆਂ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਆਪਣੇ ਘਰ ਦੇ ਗਾਰਡਨ ਅਤੇ ਬਾਲਕੋਨੀ ਵਿਚ ਰੰਗ-ਬਿਰੰਗੇ ਫੁੱਲਾਂ ਵਾਲੇ ਪੌਦੇ ਲਗਾਉਣਾ ਪਸੰਦ ਹੁੰਦਾ ਹੈ। ਠੰਢ ਦੇ ਮੌਸਮ ਵਿਚ ਜਦੋਂ ਬਾਲਕੋਨੀ ਵਿਚ ਰੰਗ-ਬਿਰੰਗੇ ਫੁੱਲ ਖਿੜਦੇ ਹਨ, ਤਾਂ ਘਰ ਅਤੇ ਵਿਹੜਾ ਬੇਹੱਦ ਖੂਬਸੂਰਤ ਲੱਗਦਾ ਹੈ। ਇਸ ਮੌਸਮ ਵਿਚ ਗੇਂਦਾ, ਗੁਲਾਬ, ਪਟੂਨੀਆ ਅਤੇ ਡੇਲੀਆ ਵਰਗੇ ਫੁੱਲਾਂ ਨਾਲ ਗਾਰਡਨ ਵਿਚ ਰੰਗ ਭਰ ਜਾਂਦੇ ਹਨ ਪਰ ਕਈ ਵਾਰ ਪੌਦਿਆਂ ਦੀ ਚੰਗੀ ਦੇਖਭਾਲ ਕਰਨ ਦੇ ਬਾਵਜੂਦ ਉਨ੍ਹਾਂ ਵਿਚ ਫੁੱਲ ਘੱਟ ਖਿੜਦੇ ਹਨ।
ਕੁਝ ਪੌਦਿਆਂ ਦੇ ਪੱਤੇ ਤਾਂ ਖੂਬ ਵਧਦੇ ਹਨ ਪਰ ਉਨ੍ਹਾਂ ਨੂੰ ਕਲੀਆਂ ਨਹੀਂ ਲੱਗਦੀਆਂ। ਉਥੇ ਹੀ ਕਈ ਵਾਰ ਸਮੇਂ ਤੋਂ ਪਹਿਲਾਂ ਹੀ ਫੁੱਲ ਮੁਰਝਾਉਣ ਲੱਗਦੇ ਹਨ। ਜੇਕਰ ਤੁਹਾਡੇ ਗਾਰਡਨ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ, ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਦਰਅਸਲ, ਸਰਦੀਆਂ ਵਿਚ ਪੌਦਿਆਂ ਨੂੰ ਸਿਰਫ ਪਾਣੀ ਦੇਣਾ ਹੀ ਕਾਫੀ ਨਹੀਂ ਹੁੰਦਾ, ਸਗੋਂ ਉਨ੍ਹਾਂ ਨੂੰ ਸਹੀ ਧੁੱਪ, ਖਾਦ ਅਤੇ ਮਿੱਟੀ ਦੀ ਦੇਖਭਾਲ ਦੀ ਵੀ ਲੋੜ ਹੁੰਦੀ ਹੈ। ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਗਾਰਡਨ ਨੂੰ ਫੁੱਲਾਂ ਨਾਲ ਭਰਿਆ ਰੱਖ ਸਕਦੇ ਹੋ। ਆਓ ਜਾਣਦੇ ਹਾਂ। ਅਜਿਹੇ ਆਸਾਨ ਤਰੀਕੇ, ਜਿਨ੍ਹਾਂ ਨਾਲ ਸਰਦੀਆਂ ਵਿਚ ਵੀ ਤੁਹਾਡੇ ਪੌਦਿਆਂ 'ਤੇ ਖੂਬ ਫੁੱਲ ਖਿੜ ਸਕਦੇ ਹਨ।
1. ਪੌਦਿਆਂ ਨੂੰ ਰੋਜ਼ਾਨਾ ਧੁੱਪ ਦਿਖਾਓ
ਸਰਦੀਆਂ ਵਿਚ ਧੁੱਪ ਘੱਟ ਨਿਕਲਣ ਅਤੇ ਠੰਢ ਵਧਣ ਕਾਰਨ ਪੌਦਿਆਂ ਦੇ ਵਿਕਾਸ 'ਤੇ ਮਾੜਾ ਅਸਰ ਪੈ ਸਕਦਾ ਹੈ। ਫੁੱਲਾਂ ਵਾਲੇ ਪੌਦਿਆਂ ਨੂੰ ਚੰਗੀ ਤਰ੍ਹਾਂ ਵਧਣ ਅਤੇ ਉਨ੍ਹਾਂ 'ਤੇ ਕਲੀਆਂ ਆਉਣ ਲਈ ਚੰਗੀ ਧੁੱਪ ਦੀ ਲੋੜ ਹੁੰਦੀ ਹੈ। ਇਸ ਲਈ ਗਮਲਿਆਂ ਨੂੰ ਅਜਿਹੀ ਥਾਂ 'ਤੇ ਰੱਖੋ, ਜਿਥੇ ਪੌਦਿਆਂ ਨੂੰ ਰੋਜ਼ਾਨਾ ਕੁਝ ਘੰਟੇ ਸਿੱਧੀ ਧੁੱਪ ਮਿਲ ਸਕੇ । ਜੇਕਰ ਤੁਹਾਡੇ ਪੌਦੇ ਬਾਲਕੋਨੀ ਵਿਚ ਰੱਖੇ ਹਨ, ਤਾਂ ਉਨ੍ਹਾਂ ਨੂੰ ਧੁੱਪ ਵਾਲੀ ਥਾਂ 'ਤੇ ਰੱਖੋ। ਇਸ ਨਾਲ ਪੌਦਿਆਂ ਨੂੰ ਵਧਣ ਵਿਚ ਮਦਦ ਮਿਲੇਗੀ ਅਤੇ ਉਨ੍ਹਾਂ 'ਤੇ ਫੁੱਲ ਵੀ ਚੰਗੀ ਤਰ੍ਹਾਂ ਖਿੜਨਗੇ।
2. ਸਮੇਂ-ਸਮੇਂ 'ਤੇ ਮਿੱਟੀ ਦੀ ਗੁਡਾਈ ਕਰਦੇ ਰਹੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੌਦਿਆਂ 'ਤੇ ਖੂਬ ਫੁੱਲ ਖਿੜਨ, ਤਾਂ ਉਨ੍ਹਾਂ ਦੀ ਮਿੱਟੀ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਕਈ ਵਾਰ ਲਗਾਤਾਰ ਪਾਣੀ ਪਾਉਣ ਨਾਲ ਗਮਲੇ ਦੀ ਮਿੱਟੀ ਸਖ਼ਤ ਹੋ ਜਾਂਦੀ ਹੈ। ਇਸ ਨਾਲ ਜੜ੍ਹਾਂ ਤੱਕ ਹਵਾ ਸਹੀ ਤਰ੍ਹਾਂ ਨਹੀਂ ਪਹੁੰਚ ਪਾਉਂਦੀ। ਅਜਿਹੀ ਹਾਲਤ ਵਿਚ ਸਮੇਂ-ਸਮੇਂ 'ਤੇ ਗਮਲੇ ਦੀ ਮਿੱਟੀ ਦੀ ਹਲਕੀ ਗਰਾਈ ਕਰੋ। ਇਸ ਲਈ ਛੋਟੀ ਖੁਰਪੀ ਦੀ ਮਦਦ ਲੈ ਸਕਦੇ ਹੋ । ਧਿਆਨ ਰੱਖੋ ਕਿ ਗੁਡਾਈ ਕਰਦੇ ਸਮੇਂ ਪੌਦੇ ਦੀਆਂ ਜੜ੍ਹਾਂ ਨੂੰ ਨੁਕਸਾਨ ਨਾ ਪਹੁੰਚੇ। ਇਸ ਨਾਲ ਮਿੱਟੀ ਵਿਚ ਹਵਾ ਦਾ ਆਉਣਾ-ਜਾਣਾ ਬਣਿਆ ਰਹੇਗਾ ਅਤੇ ਜੜ੍ਹਾਂ ਨੂੰ ਵਧਣ ਵਿਚ ਮਦਦ ਮਿਲੇਗੀ।
3. ਫੁੱਲਾਂ ਦੇ ਚੰਗੇ ਵਿਕਾਸ ਲਈ ਖਾਦ ਪਾਓ
ਪੌਦਿਆਂ 'ਤੇ ਵੱਧ ਫੁੱਲ ਖਿੜਾਉਣ ਲਈ ਉਨ੍ਹਾਂ ਨੂੰ ਸਹੀ ਪੋਸ਼ਣ ਦੇਣਾ ਬੇਹੱਦ ਜ਼ਰੂਰੀ ਹੈ । ਇਸ ਲਈ ਸਮੇਂ-ਸਮੇਂ 'ਤੇ ਉਨ੍ਹਾਂ ਵਿਚ ਖਾਦ ਜ਼ਰੂਰ ਪਾਓ। ਤੁਸੀਂ ਪੌਦਿਆਂ ਦੀ ਲੋੜ ਮੁਤਾਬਕ ਵਰਮੀ ਕੰਪੋਸਟ ਜਾਂ ਹੋਰ ਜੈਵਿਕ ਖਾਦ ਪਾ ਸਕਦੇ ਹੋ। ਇਸ ਤੋਂ ਇਲਾਵਾ ਤਰਲ ਖਾਦ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਪੌਦਿਆਂ ਨੂੰ ਜ਼ਰੂਰੀ ਪੋਸ਼ਟਿਕ ਤੱਤ ਮਿਲਦੇ ਹਨ ਅਤੇ ਉਨ੍ਹਾਂ ਦਾ ਵਿਕਾਸ ਬਿਹਤਰ ਹੁੰਦਾ ਹੈ। ਪਰ ਧਿਆਨ ਰੱਖੋ ਕਿ ਚੰਗੀ ਚੀਜ਼ ਦੀ ਵੀ ਜੇਕਰ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਵੇ, ਤਾਂ ਉਹ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਖਾਦ ਹਮੇਸ਼ਾ ਸੀਮਤ ਮਾਤਰਾ ਵਿਚ ਹੀ ਪਾਓ।
4. ਪਾਣੀ ਪਾਉਣ ਵਿਚ ਇਹ ਗਲਤੀ ਨਾ ਕਰੋ
ਸਰਦੀਆਂ ਵਿਚ ਪੌਦਿਆਂ ਨੂੰ ਗਰਮੀਆਂ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਪੈਂਦੀ ਹੈ। ਅਜਿਹੇ ਵਿਚ ਮਿੱਟੀ ਦੀ ਹਾਲਤ ਜਾਂਚੇ ਬਿਨਾਂ ਰੋਜ਼ਾਨਾ ਪਾਣੀ ਪਾਉਣਾ ਪੌਦਿਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜ਼ਿਆਦਾ ਪਾਣੀ ਜਮ੍ਹਾਂ ਹੋਣ ਨਾਲ ਜੜ੍ਹਾਂ ਖਰਾਬ ਹੋ ਸਕਦੀਆਂ ਹਨ ਅਤੇ ਪੌਦਾ ਮੁਰਝਾਉਣ ਲੱਗਦਾ ਹੈ। ਇਸ ਲਈ ਗਮਲੇ ਦੀ ਮਿੱਟੀ ਨੂੰ ਦੇਖ ਕੇ ਹੀ ਪਾਣੀ ਪਾਓ। ਜਦੋਂ ਮਿੱਟੀ ਦੀ ਉਪਰਲੀ ਪਰਤ ਸੁੱਕੀ ਲੱਗੇ, ਉਦੋਂ ਹੀ ਲੋੜ ਮੁਤਾਬਕ ਸਿੰਜਾਈ ਕਰੋ। ਇਸ ਦੇ ਨਾਲ ਹੀ ਆਨ ਰੱਖੋ ਕਿ ਗਮਲੇ ਵਿਚ ਪਾਣੀ ਬਾਹਰ ਕੱਢਣ ਲਈ ਛੇਕ ਜ਼ਰੂਰ ੲ, ਤਾਂ ਜੇ ਵਾਧੂ ਪਾਣੀ ਬਾਹਰ ਨਿਕਲ ਸਕੇ।
5. ਸੁੱਕੇ ਪੱਤੇ ਅਤੇ ਮੁਰਝਾਏ ਫੁੱਲ ਹਟਾਉਂਦੇ ਰਹੋ।
ਪੌਦਿਆਂ ਵਿਚ ਨਵੇਂ ਫੁੱਲ ਅਤੇ ਕਲੀਆਂ ਲਿਆਉਣ ਲਈ ਸਮੇਂ-''ਤੇ ਉਨ੍ਹਾਂ ਦੀ ਸਫਾਈ ਕਰਨਾ ਵੀ ਜ਼ਰੂਰੀ ਹੈ । ਕਈ ਵਾਰ ਪੌਦਿਆਂ ਪੁਰਾਣੇ ਫੁੱਲ ਸੁੱਕ ਕੇ ਲੱਗੇ ਰਹਿੰਦੇ ਹਨ ਅਤੇ ਪੱਤੇ ਵੀ ਮੁਰਝਾਉਣ ਅਦੇ ਹਨ। ਅਜਿਹੀ ਹਾਲਤ ਵਿਚ ਇਨ੍ਹਾਂ ਨੂੰ ਪੌਦੇ ਤੋਂ ਹਟਾ ਦਿਓ। ਇਸ ਨਾਲ ਪੌਦੇ ਸਫਾਈ ਬਣੀ ਰਹਿੰਦੀ ਹੈ ਅਤੇ ਨਵੇਂ ਪੱਤਿਆਂ ਤੇ ਫੁੱਲਾਂ ਦੇ ਵਿਕਾਸ ਉਤਸ਼ਾਹ ਮਿਲਦਾ ਹੈ। ਧਿਆਨ ਰੱਖੋ ਕਿ ਛੰਗਾਈ ਕਰਦੇ ਸਮੇਂ ਹਰੇ ਤੇ ਸਿਹਤਮੰਦ ਪੱਤਿਆਂ ਨੂੰ ਬਿਨਾਂ ਵਜ੍ਹਾ ਨਾ ਕੱਟੋ।
ਕਿਚਨ ਗਾਰਡਨ ਲਈ ਸੁਝਾਅ :
ਜੇਕਰ ਤੁਸੀਂ ਆਪਣੇ ਗਾਰਡਨ ਨੂੰ ਖੂਬਸੂਰਤ ਬਣਾਉਣ ਦੇ ਨਾਲ-ਨਾਲ ਉਸ ਦੀ ਵਰਤੋਂ ਰਸੋਈ ਦੀਆਂ ਲੋੜਾਂ ਲਈ ਵੀ ਕਰਨਾ ਚਾਹੁੰਦੇ ਹੈ, ਤਾਂ ਸਰਦੀਆਂ ਵਿਚ ਸਬਜ਼ੀਆਂ ਅਤੇ ਜੜ੍ਹੀ-ਬੂਟੀਆਂ ਦੇ ਪੌਦੇ ਲਗਾ ਸਕਦੇ ਹੋ। ਇਸ ਮੌਸਮ ਵਿਚ ਪਾਲਕ, ਮੇਥੀ, ਧਨੀਆ, ਮੂਲੀ, ਗਾਜਰ, ਮਟਰ ਅਤੇ ਹਰਾ ਪਿਆਜ਼ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਸ ਲਈ ਤੁਸੀਂ ਬਾਲਕੋਨੀ ਜਾਂ ਛੱਤ 'ਤੇ ਰੱਖੇ ਗਮਲਿਆਂ ਅਤੇ ਗ੍ਰੋ ਬੈਗਾਂ ਦੀ ਵਰਤੋਂ ਕਰ ਸਕਦੇ ਹੋ। ਧਿਆਨ ਰੱਖੋ ਕਿ ਸਬਜ਼ੀਆਂ ਦੇ ਪੌਦਿਆਂ ਨੂੰ ਲੋੜੀਂਦੀ ਧੁੱਪ ਮਿਲੇ ਅਤੇ ਮਿੱਟੀ ਵਿਚ ਪਾਣੀ ਜਮ੍ਹਾਂ ਨਾ ਹੋਵੇ। ਰੈਗੂਲਰ ਦੇਖਭਾਲ ਨਾਲ ਤੁਹਾਨੂੰ ਘਰ ਵਿਚ ਹੀ ਤਾਜ਼ੀਆਂ ਅਤੇ ਹਰੀਆਂ ਸਬਜ਼ੀਆਂ ਮਿਲ ਸਕਣਗੀਆਂ।
ਕਿਚਨ ਗਾਰਡਨ ਲਈ ਤਿਆਰ ਕਰੋ ਚੰਗੀ ਮਿੱਟੀ
ਸਰਦੀਆਂ ਵਿਚ ਕਿਚਨ ਗਾਰਡਨ ਤਿਆਰ ਕਰਦੇ ਸਮੇਂ ਮਿੱਟੀ ਦੀ ਗੁਣਵੱਤਾ ਦਾ ਖਾਸ ਧਿਆਨ ਰੱਖੋ। ਸਬਜ਼ੀਆਂ ਦੇ ਪੌਦਿਆਂ ਦੇ ਚੰਗੇ ਵਿਕਾਸ ਲਈ ਮਿੱਟੀ ਦਾ ਉਪਜਾਊ ਅਤੇ ਭੁਰਭੁਰਾ ਹੋਣਾ ਜ਼ਰੂਰੀ ਹੈ। ਇਸ ਲਈ ਗਾਰਡਨ ਦੀ ਮਿੱਟੀ ਵਿਚ ਵਰਮੀ ਕੰਪੋਸਟ ਜਾਂ ਚੰਗੀ ਤਰ੍ਹਾਂ ਗਲੀ-ਸੜੀ ਗੋਹੇ ਦੀ ਖਾਦ ਮਿਲਾਓ । ਤੁਸੀਂ ਗਮਲਿਆਂ ਵਿਚ ਪਾਲਕ, ਮੇਥੀ ਅਤੇ ਧਨੀਏ ਦੇ ਬੀਜ ਆਸਾਨੀ ਨਾਲ ਬੀਜ ਸਕਦੇ ਹੋ। ਉਥੇ ਹੀ ਮੂਲੀ ਅਤੇ ਗਾਜਰ ਵਰਗੀਆਂ ਸਬਜ਼ੀਆਂ ਲਈ ਥੋੜ੍ਹੇ ਡੂੰਘੇ ਗਮਲਿਆਂ ਦੀ ਚੋਣ ਕਰੋ, ਤਾਂ ਜੋ ਉਨ੍ਹਾਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਵਿਕਸਿਤ ਹੋ ਸਕਣ। ਬੀਜ ਬੀਜਣ ਤੋਂ ਬਾਅਦ ਮਿੱਟੀ ਵਿਚ ਹਲਕੀ ਨਮੀ ਬਣਾਈ ਰੱਖੋ ਅਤੇ ਪੌਦਿਆਂ ਨੂੰ ਲੋੜੀਂਦੀ ਧੁੱਪ ਦਿਓ। ਇਸ ਤਰ੍ਹਾਂ ਘੱਟ ਜਗ੍ਹਾ ਵਿਚ ਵੀ ਤੁਸੀਂ ਆਪਣਾ ਛੋਟਾ ਜਿਹਾ ਕਿਚਨ ਗਾਰਡਨ ਤਿਆਰ ਕਰ ਸਕਦੇ ਹੋ।
ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ ਮਾਨਤਾ
NEXT STORY