ਨਵੀਂ ਦਿੱਲੀ: ਖਾਣੇ ਨੂੰ ਲੈ ਕੇ ਗੁਜਰਾਤ ਕਾਫ਼ੀ ਮਸ਼ਹੂਰ ਹੈ। ਅਜਿਹੇ ’ਚ ਅੱਜ ਅਸੀਂ ਤੁਹਾਡੇ ਲਈ ਗੁਜਰਾਤ ਦੀ ਖ਼ਾਸ ਚਕਲੀ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ ’ਚ ਬਹੁਤ ਕੁਰਕਰੀ ਅਤੇ ਸੁਆਦ ਹੋਣ ਨਾਲ ਤੁਹਾਡੇ ਬੱਚੇ ਅਤੇ ਪਰਿਵਾਰ ਵਾਲੇ ਬਹੁਤ ਪਸੰਦ ਕਰਨਗੇ। ਤੁਸੀਂ ਇਸ ਨੂੰ ਸ਼ਾਮ ਦੀ ਚਾਹ ਦੇ ਨਾਲ ਸਨੈਕਸ ਦੇ ਤੌਰ ’ਤੇ ਖਾਣ ਦਾ ਮਜ਼ਾ ਲੈ ਸਕਦੇ ਹੋ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ
ਚੌਲਾਂ ਦਾ ਆਟਾ-400 ਗ੍ਰਾਮ
ਮੱਖਣ-2 ਵੱਡੇ ਚਮਚੇ
ਹਲਦੀ-1/2 ਛੋਟੇ ਚਮਚੇ
ਤਿਲ-2 ਵੱਡੇ ਚਮਚੇ
ਰਿਫਾਇੰਡ ਤੇਲ-1 ਕੱਪ
ਵੇਸਣ-2 ਵੱਡੇ ਚਮਚੇ
ਲਾਲ ਮਿਰਚ ਪਾਊਡਰ-1 ਵੱਡਾ ਚਮਚਾ
ਲੂਣ- ਲੋੜ ਅਨੁਸਾਰ
ਅਜਵੈਣ-2 ਛੋਟੇ ਚਮਚੇ
ਪਾਣੀ-ਲੋੜ ਅਨੁਸਾਰ
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਕੌਲੀ ’ਚ ਚੌਲਾਂ ਦਾ ਆਟਾ, ਵੇਸਣ, ਲਾਲ ਮਿਰਚ ਪਾਊਡਰ, ਹਲਦੀ, ਲੂਣ, ਤਿਲ, ਮੱਖਣ, ਅਜਵੈਣ ਪਾ ਕੇ ਮਿਲਾਓ।
2. ਫਿਰ ਇਸ ’ਚ ਪਾਣੀ ਮਿਲਾ ਕੇ ਨਰਮ ਆਟਾ ਗੁੰਨ ਲਓ।
3. ਪੈਨ ’ਚ ਤੇਲ ਗਰਮ ਕਰੋ।
4. ਫਿਰ ਚਕਲੀ ਬਣਾਉਣ ਵਾਲੀ ਮਸ਼ੀਨ ’ਚ ਕੁਝ ਆਟਾ ਪਾ ਕੇ ਪ੍ਰੈਸ ਕਰਕੇ ਗਰਮ ਤੇਲ ’ਚ ਗੋਲ ਚਕਲੀ ਬਣਾਓ।
5. ਦੋਵੇਂ ਪਾਸਿਓਂ 5 ਤੋਂ 6 ਮਿੰਟ ਤੱਕ ਚਕਲੀ ਨੂੰ ਡੀਪ ਫਰਾਈ ਕਰੋ।
6. ਕ੍ਰਿਸਪੀ ਹੋਣ ’ਤੇ ਇਸ ਨੂੰ ਅੱਗ ਤੋਂ ਉਤਾਰ ਕੇ ਖਾਓ ਅਤੇ ਬਾਕੀ ਦੀ ਚਕਲੀ ਨੂੰ ਬੰਦ ਡੱਬੇ ’ਚ ਸਟੋਰ ਕਰ ਕੇ ਰੱਖੋ।
7. ਲਓ ਜੀ ਤੁਹਾਡੀ ਚਕਲੀ ਬਣ ਕੇ ਤਿਆਰ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਰੋਜ਼ਾਨਾ ਜ਼ਰੂਰ ਖਾਓ ਇਕ ‘ਪਪੀਤਾ’, ਫ਼ਾਇਦੇ ਹੋਣ ਦੇ ਨਾਲ-ਨਾਲ ਦੂਰ ਹੋਣਗੀਆਂ ਇਹ ਬੀਮਾਰੀਆਂ
NEXT STORY