ਵੈੱਬ ਡੈਸਕ- ਅੱਜ ਦੇ ਦੌਰ ’ਚ ਫੈਸ਼ਨ ਸਿਰਫ਼ ਕੱਪੜਾ ਪਹਿਨਣ ਦਾ ਨਾਂ ਨਹੀਂ ਹੈ, ਸਗੋਂ ਆਪਣੀ ਪਰਸਨੈਲਿਟੀ ਨੂੰ ਐਕਸਪ੍ਰੈੱਸ ਕਰਨ ਦਾ ਤਰੀਕਾ ਬਣ ਗਿਆ ਹੈ। ਇੰਡੀਅਨ ਹੋਵੇ ਜਾਂ ਵੈਸਟਰਨ ਵੀਅਰ, ਹਰ ਮੁਟਿਆਰ ਚਾਹੁੰਦੀ ਹੈ ਕਿ ਉਹ ਟ੍ਰੈਂਡੀ, ਅਟ੍ਰੈਕਟਿਵ ਅਤੇ ਸਟਾਈਲਿਸ਼ ਦਿਸੇ। ਇਸੇ ਚਾਹਤ ਦੀ ਵਜ੍ਹਾ ਨਾਲ ਇਸ ਗਰਮੀ ਦੇ ਮੌਸਮ ’ਚ ਮੁਟਿਆਰਾਂ ’ਚ ਫਲੋਰਲ ਪ੍ਰਿੰਟਿਡ ਆਊਟਫਿਟਸ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਹਾ ਹੈ। ਫਲੋਰਲ ਪ੍ਰਿੰਟ ਹਮੇਸ਼ਾ ਤੋਂ ਫੈਸ਼ਨ ਦਾ ਫੇਵਰੇਟ ਰਿਹਾ ਹੈ। ਫੁੱਲਾਂ ਵਾਲੇ ਡਿਜ਼ਾਈਨ ਨਾ ਸਿਰਫ਼ ਖੂਬਸੂਰਤ ਲੱਗਦੇ ਹਨ ਸਗੋਂ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਇਕ ਫ੍ਰੈਸ਼ ਅਤੇ ਰਾਇਲ ਲੁੱਕ ਵੀ ਦਿੰਦੇ ਹਨ। ਇਹੋ ਵਜ੍ਹਾ ਹੈ ਕਿ ਅੱਜਕੱਲ੍ਹ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਹਰ ਤਰ੍ਹਾਂ ਦੇ ਵੀਅਰ ’ਚ ਫਲੋਰਲ ਪ੍ਰਿੰਟ ਦੇਖਣ ਨੂੰ ਮਿਲ ਰਿਹਾ ਹੈ। ਕੈਜ਼ੁਅਲ ਆਊਟਿੰਗ ਤੋਂ ਲੈ ਕੇ ਪਾਰਟੀ ਅਤੇ ਖ਼ਾਸ ਮੌਕਿਆਂ ਤੱਕ, ਮੁਟਿਆਰਾਂ ਫਲੋਰਲ ਆਊਟਫਿਟਸ ਨੂੰ ਬੇਝਿਜਕ ਪਹਿਨ ਰਹੀਆਂ ਹਨ।
ਇੰਡੀਅਨ ਵੀਅਰ ਦੀ ਗੱਲ ਕਰੀਏ ਤਾਂ ਫਲੋਰਲ ਪ੍ਰਿੰਟਿਡ ਸਾੜ੍ਹੀ, ਲਹਿੰਗਾ-ਚੋਲੀ, ਸੂਟ ਅਤੇ ਕੁੜਤੀ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਹਲਕੇ ਰੰਗਾਂ ਦੀ ਫਲੋਰਲ ਕੁੜਤੀ ਕਾਲਜ ਅਤੇ ਦਫਤਰ ਲਈ ਪਰਫੈਕਟ ਹੈ, ਉੱਥੇ ਹੀ, ਡਾਰਕ ਸ਼ੇਡ ਦੇ ਫਲੋਰਲ ਲਹਿੰਗੇ ਫੰਕਸ਼ਨ ’ਚ ਰਾਇਲ ਲੁੱਕ ਦਿੰਦੇ ਹਨ। ਵੈਸਟਰਨ ਵੀਅਰ ’ਚ ਵੀ ਫਲੋਰਲ ਦਾ ਜਲਵਾ ਹੈ। ਫਲੋਰਲ ਪ੍ਰਿੰਟਿਡ ਟਾਪ, ਸ਼ਰਟ, ਫਰਾਕ, ਮਿੱਡੀ, ਲਾਂਗ ਡਰੈੱਸ ਅਤੇ ਸ਼ਾਰਟ ਡਰੈੱਸ ਦੇ ਨਾਲ-ਨਾਲ ਹੁਣ ਫਲੋਰਲ ਬਾਟਮ ਵੀ ਟ੍ਰੈਂਡ ’ਚ ਹਨ। ਲਾਂਗ ਸਕਰਟ, ਸ਼ਾਰਟ ਸਕਰਟ ਅਤੇ ਸ਼ਾਰਟਸ ’ਚ ਵੀ ਵੱਡੇ-ਵੱਡੇ ਫੁੱਲਾਂ ਦੇ ਪ੍ਰਿੰਟ ਮੁਟਿਆਰਾਂ ਨੂੰ ਖ਼ੂਬ ਪਸੰਦ ਆ ਰਹੇ ਹਨ। ਪਹਿਲਾਂ ਸਿਰਫ਼ ਟਾਪ ’ਚ ਹੀ ਫਲੋਰਲ ਪ੍ਰਿੰਟ ਦੇਖਿਆ ਜਾਂਦਾ ਸੀ, ਪਰ ਹੁਣ ਟ੍ਰੈਂਡ ਬਦਲ ਗਿਆ ਹੈ। ਅੱਜ ਮੁਟਿਆਰਾਂ ਫਲੋਰਲ ਪ੍ਰਿੰਟਿਡ ਟਾਪ ਨੂੰ ਪਲੇਨ ਬਾਟਮ ਨਾਲ ਅਤੇ ਪਲੇਨ ਟਾਪ ਨੂੰ ਫਲੋਰਲ ਬਾਟਮ ਨਾਲ ਮਿਕਸ-ਮੈਚ ਕਰ ਕੇ ਆਪਣੀ ਲੁੱਕ ਹਰ ਵਾਰ ਨਵਾਂ ਬਣਾ ਰਹੀਆਂ ਹਨ। ਫਲੋਰਲ ਪ੍ਰਿੰਟ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਹਰ ਮੌਕੇ ’ਤੇ ਜੱਚਦਾ ਹੈ।
ਘਰ ਦੀਆਂ ਛੋਟੀਆਂ-ਛੋਟੀਆਂ ਪਾਰਟੀਆਂ ਹੋਣ ਜਾਂ ਵਿਆਹ-ਸਮਾਗਮ, ਫਲੋਰਲ ਆਊਟਫਿਟ ਹਰ ਜਗ੍ਹਾ ਵੱਖਰੀ ਪਛਾਣ ਬਣਾਉਂਦਾ ਹੈ। ਰੰਗਾਂ ਦੀ ਗੱਲ ਕਰੀਏ ਤਾਂ ਫਲੋਰਲ ਪ੍ਰਿੰਟ ’ਚ ਡਾਰਕ ਤੋਂ ਲੈ ਕੇ ਲਾਈਟ ਹਰ ਸ਼ੇਡ ਉਪਲਬਧ ਹੈ। ਰੈੱਡ, ਬਲੈਕ, ਬਲੂ, ਗ੍ਰੀਨ ਵਰਗੇ ਡਾਰਕ ਸ਼ੇਡਜ਼ ਖ਼ਾਸ ਮੌਕਿਆਂ ਲਈ ਬੈਸਟ ਹਨ, ਜਦੋਂਕਿ ਵ੍ਹਾਈਟ, ਪਿੰਕ, ਯੈਲੋ ਅਤੇ ਬੇਬੀ ਪਿੰਕ ਵਰਗੇ ਲਾਈਟ ਸ਼ੇਡਜ਼ ਗਰਮੀਆਂ ਦੀ ਆਊਟਿੰਗ ਲਈ ਇੱਕਦਮ ਪਰਫੈਕਟ ਹਨ। ਇਨ੍ਹਾਂ ਆਊਟਫਿਟਸ ਦੇ ਨਾਲ ਅਸੈਸਰੀਜ਼ ਮੈਚ ਕਰਨਾ ਵੀ ਸੌਖਾ ਹੈ। ਫਲੋਰਲ ਡਰੈੱਸ ਦੇ ਨਾਲ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਬੈਗ, ਕਲੱਚ ਅਤੇ ਜਿਊਲਰੀ ਸਟਾਈਲ ਕਰ ਰਹੀਆਂ ਹਨ। ਫਲੋਰਲ ਜਿਊਲਰੀ ਤੋਂ ਲੈ ਕੇ ਕਲਰਫੁਲ ਜਿਊਲਰੀ ਤੱਕ ਅਤੇ ਫੁੱਟਵੀਅਰ ’ਚ ਵੀ ਕਈ ਆਪਸ਼ਨਜ਼ ਮੌਜੂਦ ਹਨ। ਮੁਟਿਆਰਾਂ ਦੀ ਵਧਦੀ ਪਸੰਦ ਨੂੰ ਦੇਖਦੇ ਹੋਏ ਮਾਰਕੀਟ ’ਚ ਵੀ ਹਰ ਤਰ੍ਹਾਂ ਦੇ ਫਲੋਰਲ ਪ੍ਰਿੰਟਿਡ ਆਊਟਫਿਟਸ ਉਪਲਬਧ ਹਨ। ਕਾਟਨ ਤੋਂ ਲੈ ਕੇ ਜਾਰਜੈਟ ਅਤੇ ਸ਼ਿਫਾਨ ਤੱਕ, ਹਰ ਫੈਬਰਿਕ ’ਚ ਫਲੋਰਲ ਡਿਜ਼ਾਈਨ ਮਿਲ ਰਹੇ ਹਨ। ਫਲੋਰਲ ਪ੍ਰਿੰਟਿਡ ਆਊਟਫਿਟਸ ਦਾ ਕ੍ਰੇਜ਼ ਆਉਣ ਵਾਲੇ ਸਮੇਂ ’ਚ ਹੋਰ ਵਧਣ ਵਾਲਾ ਹੈ, ਕਿਉਂਕਿ ਇਹ ਸਟਾਈਲ ਦੇ ਨਾਲ-ਨਾਲ ਹਰ ਮੌਸਮ ਅਤੇ ਹਰ ਮੌਕੇ ਲਈ ਬੈਸਟ ਆਪਸ਼ਨ ਬਣ ਗਏ ਹਨ।
ਮਾਨਸੂਨ ਸੀਜ਼ਨ 'ਚ ਸਕਿਨ ਨੂੰ ਰੱਖਣੈ ਹੈਲਦੀ ਤੇ ਗਲੋਇੰਗ ਤਾਂ ਅਪਣਾਓ ਇਹ ਘਰੇਲੂ ਫੇਸ ਪੈਕ
NEXT STORY